ਨਵੀਂ ਦਿੱਲੀ: ਸਾਈਬਰ ਸਿਟੀ ਗੁਰੂਗਰਾਮ ਵਿੱਚ ਰਿਸ਼ਤਿਆਂ ਨੂੰ ਸ਼ਰਮਸਾਰ ਕਰਨੀ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੇ ਇੱਕ ਪਿਤਾ ਨੇ ਹੀ ਆਪਣੀ ਕੁੜੀ ਨਾਲ ਜਬਰ ਜਨਾਹ ਦੀ ਘਟਨਾ ਨੂੰ ਅੰਜਮ ਦਿੱਤਾ।
ਸ਼ਰਾਬੀ ਪਿਤਾ ਨੇ ਧੀ ਨਾਲ ਕੀਤਾ ਜਬਰ ਜਨਾਹ, ਰਿਸ਼ਤਿਆਂ ਨੂੰ ਕੀਤਾ ਸ਼ਰਮਸਾਰ - ਜਬਰ ਜਨਾਹ
ਗੁਰੂਗਰਾਮ 'ਚ ਇੱਕ ਪਿਤਾ ਨੇ ਹੀ ਸ਼ਰਾਬ ਦੇ ਨਸ਼ੇ ਵਿੱਚ ਆਪਣੀ ਕੁੜੀ ਨਾਲ ਜਬਰ ਜਨਾਹ ਕੀਤਾ। ਪੁਲਿਸ ਨੇ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਫ਼ਾਇਲ ਫ਼ੋਟੋ
ਸ਼ਰਾਬ ਦੇ ਨਸ਼ੇ 'ਚ ਸੀ ਪਿਤਾ
ਜਾਣਕਾਰੀ ਮੁਤਾਬਕ ਬੱਚੀ ਦੀ ਉਮਰ 13 ਸਾਲ ਹੈ। ਉਹ ਆਪਣੇ ਪਰਿਵਾਰ ਨਾਲ ਕਿਰਾਏ ਦੀ ਘਰ ਵਿੱਚ ਰਹਿੰਦੀ ਹੈ। ਦੇਰ ਰਾਤ ਦੋਸ਼ੀ ਪਿਤਾ ਨੇ ਬੱਚੀ ਨਾਲ ਜਬਰ ਜਨਾਹ ਕੀਤਾ। ਦੱਸਿਆ ਜਾ ਰਿਹਾ ਹੈ ਕਿ ਘਟਨਾ ਵੇਲੇ ਦੋਸ਼ੀ ਸ਼ਰਾਬ ਦੇ ਨਸ਼ੇ ਵਿੱਚ ਸੀ। ਫ਼ਿਲਹਾਲ ਪੁਲਿਸ ਨੇ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।