ਨਵੀਂ ਦਿੱਲੀ: ਆਈ.ਜੀ.ਆਈ. ਹਵਾਈ ਅੱਡੇ ਦੇ ਟਰਮੀਨਲ-3 'ਤੇ ਵਿਦੇਸ਼ਾਂ ਤੋਂ ਆਉਣ ਵਾਲੇ ਜਿਹੜੇ ਯਾਤਰੀਆਂ ਕੋਲ ਆਪਣੀ ਕੋਵਿਡ-19 ਆਨਲਾਈਨ ਨੈਗੇਟਿਵ ਰਿਪੋਰਟ ਹੈ। ਉਨ੍ਹਾਂ ਲਈ ਇੱਕ ਫਾਸਟ ਟਰੈਕ ਚੈਨਲ ਬਣਾਇਆ ਗਿਆ ਹੈ, ਜਿਸ ਕਾਰਨ ਯਾਤਰੀ ਜਹਾਜ਼ ਉਤਰਨ ਤੋਂ ਦੋ ਤੋਂ ਢਾਈ ਘੰਟੇ ਦੇ ਅੰਦਰ ਇਮੀਗ੍ਰੇਸ਼ਨ ਅਤੇ ਕਸਟਮ ਵਰਗੀਆਂ ਸਮੁੱਚੀਆਂ ਕਾਰਵਾਈਆਂ ਨਿਪਟਾ ਕੇ ਟਰਮੀਨਲ-3 ਤੋਂ ਬਾਹਰ ਜਾ ਸਕਣਗੇ।
ਦਿੱਲੀ ਤੇ ਕੇਂਦਰ ਸਰਕਾਰ ਵਿੱਚ ਮੀਟਿੰਗ ਦੌਰਾਨ ਦਿੱਤਾ ਗਿਆ ਸੀ ਸੁਝਾਅ
ਡਾਇਲ ਦੇ ਸੀ.ਈ.ਓ. ਵਿਦੇਹ ਕੁਮਾਰ ਜੈਪੁਰਿਆਰ ਮੁਤਾਬਕ ਇਸ ਸਹੂਲਤ ਨੂੰ ਸ਼ੁਰੂ ਕਰਨ ਲਈ ਦਿੱਲੀ ਸਰਕਾਰ ਅਤੇ ਕੇਂਦਰ ਸਰਕਾਰ ਦੇ ਅਧਿਕਾਰੀਆਂ ਵਿੱਚ ਮੀਟਿੰਗ ਹੋਈ ਸੀ, ਜਿਸ ਵਿੱਚ ਦਿੱਲੀ ਸਰਕਾਰ ਦੇ ਅਧਿਕਾਰੀਆਂ ਨੇ ਆਨਲਾਈਨ ਰਿਪੋਰਟ ਵਾਲੇ ਯਾਤਰੀਆਂ ਲਈ ਟਰਮੀਨਲ-3 'ਤੇ ਇਹ ਫ਼ਾਸਟ ਟਰੈਕ ਚੈਨਲ ਬਣਾਉਣ ਦੀ ਸਲਾਹ ਦਿੱਤੀ ਸੀ। ਇਸਦੇ ਸਾਰੇ ਚੰਗੇ ਅਤੇ ਬੁਰੇ ਪਹਿਲੂਆਂ ਨੂੰ ਧਿਆਨ ਵਿੱਚ ਰੱਖਣ ਉਪਰੰਤ ਇਸ ਨੂੰ ਲਾਗੂ ਕੀਤਾ ਗਿਆ।