ਨਵੀਂ ਦਿੱਲੀ: ਪੁਲਿਸ ਨੇ ਮੰਗਲਵਾਰ ਨੂੰ ਧਾਰਾ 370 ਨੂੰ ਖ਼ਤਮ ਕਰਨ ਅਤੇ ਜੰਮੂ-ਕਸ਼ਮੀਰ ਨੂੰ ਦੋ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਵੰਡਣ ਦੇ ਸਰਕਾਰ ਦੇ ਫ਼ੈਸਲੇ ਦਾ ਵਿਰੋਧ ਰਹੇ ਸਾਬਕਾ ਮੁੱਖ ਮੰਤਰੀ ਫਾਰੂਕ ਅਬਦੁੱਲਾ ਦੀ ਧੀ ਅਤੇ ਭੈਣ ਸਣੇ ਇੱਕ ਦਰਜਨ ਦੇ ਕਰੀਬ ਮਹਿਲਾ ਵਰਕਰਾਂ ਨੂੰ ਹਿਰਾਸਤ ਵਿੱਚ ਲਿਆ।
ਧਾਰਾ 370 ਖ਼ਿਲਾਫ਼ ਪ੍ਰਦਰਸ਼ਨ: ਫਾਰੂਕ ਅਬਦੁੱਲਾ ਦੀ ਧੀ ਤੇ ਭੈਣ ਨੂੰ ਹਿਰਾਸਤ ਵਿੱਚ ਲਿਆ - Protest In Srinagar
ਪੁਲਿਸ ਨੇ ਮੰਗਲਵਾਰ ਨੂੰ ਸਾਬਕਾ ਮੁੱਖ ਮੰਤਰੀ ਫਾਰੂਕ ਅਬਦੁੱਲਾ ਦੀ ਧੀ ਅਤੇ ਭੈਣ ਸਣੇ ਇੱਕ ਦਰਜਨ ਦੇ ਕਰੀਬ ਮਹਿਲਾ ਵਰਕਰਾਂ ਨੂੰ ਹਿਰਾਸਤ ਵਿੱਚ ਲੈ ਲਿਆ, ਜੋ ਧਾਰਾ 370 ਨੂੰ ਖ਼ਤਮ ਕਰਨ ਦੇ ਫ਼ੈਸਲੇ ਦਾ ਵਿਰੋਧ ਕਰ ਰਹੀਆਂ ਸਨ।
ਜਾਣਕਾਰੀ ਮੁਤਾਬਕ ਫਾਰੂਕ ਅਬਦੁੱਲਾ ਦੀ ਭੈਣ ਸੁਰਈਆ ਅਤੇ ਉਸ ਦੀ ਧੀ ਸਾਫਿਆ ਮਹਿਲਾ ਵਰਕਰਾਂ ਦੇ ਇੱਕ ਸਮੂਹ ਦੀ ਅਗਵਾਈ ਕਰ ਰਹੀਆਂ ਸਨ, ਜਿਨ੍ਹਾਂ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ। ਉਹ ਰਾਜ ਤੋਂ ਧਾਰਾ 370 ਵਾਪਸ ਲੈਣ ਅਤੇ ਰਾਜ ਨੂੰ 2 ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਵੰਡਣ ਦੇ ਫ਼ੈਸਲੇ ਦਾ ਵਿਰੋਧ ਕਰ ਰਹੇ ਸਨ। ਇਹ ਔਰਤਾਂ ਹੋਰਡਿੰਗਜ਼ ਸਮੇਤ ਲਾਲ ਚੌਕ ਵਿਖੇ ਇਕੱਠੀਆਂ ਹੋਈਆਂ ਸਨ, ਜਿਸ ਤੋਂ ਬਾਅਦ ਪੁਲਿਸ ਨੇ ਉਨ੍ਹਾਂ ਨੂੰ ਇਕੱਲਿਆਂ ਕੀਤਾ ਅਤੇ ਇਕ ਦਰਜਨ ਮਹਿਲਾ ਕਾਰਕੁਨਾਂ ਨੂੰ ਹਿਰਾਸਤ ਵਿੱਚ ਲੈ ਲਿਆ।
ਦੱਸਣਯੋਗ ਹੈ ਕਿ ਕਸ਼ਮੀਰ ਵਿੱਚ ਸੋਮਵਾਰ ਨੂੰ ਦੁਪਹਿਰ ਵਿੱਚ 72 ਦਿਨਾਂ ਬਾਅਦ ਪੋਸਟ ਪੇਡ ਮੋਬਾਈਲ ਸੇਵਾ ਬਹਾਲ ਕਰ ਦਿੱਤੀ ਗਈ ਸੀ ਜਦਕਿ ਇੰਟਰਨੈਟ ਅਜੇ ਵੀ ਬੰਦ ਨਹੀਂ ਹੈ। ਅਧਿਕਾਰੀਆਂ ਨੇ ਦੱਸਿਆ ਕਿ ਸ਼ਾਮ 5 ਵਜੇ ਐਸਐਮਐਸ ਸੇਵਾ ਬੰਦ ਕਰ ਦਿੱਤੀ ਗਈ ਸੀ।