ਪੰਜਾਬ

punjab

ETV Bharat / bharat

ਧਾਰਾ 370 ਹਟਾਉਣ ਦਾ ਵਿਰੋਧ ਕਰਦੀ ਫ਼ਾਰੁਕ ਅਬਦੁੱਲਾ ਦੀ ਬੇਟੀ ਅਤੇ ਭੈਣ ਗ੍ਰਿਫ਼ਤਾਰ - ਫਾਰੁਕ ਅਬਦੁੱਲਾ

ਫ਼ਾਰੁਕ ਅਬਦੁੱਲਾ ਦੀ ਧੀ ਅਤੇ ਭੈਣ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਇਹ ਦੋਵੇਂ ਧਾਰਾ 370 ਹਟਾਉਣ ਦਾ ਵਿਰੋਧ ਕਰ ਰਹੀਆਂ ਸਨ। ਫ਼ਾਰੁਕ ਅਬਦੁੱਲਾ ਅਤੇ ਉਸ ਦਾ ਪੁੱਤਰ ਪਹਿਲਾਂ ਤੋਂ ਹੀ ਹਿਰਾਸਤ ਵਿੱਚ ਹਨ।

ਧਾਰਾ 370

By

Published : Oct 15, 2019, 5:58 PM IST

ਸ੍ਰੀਨਗਰ: ਜੰਮੂ-ਕਸ਼ਮੀਰ ਵਿੱਚ ਧਾਰਾ 370 ਹਟਾਏ ਜਾਣ ਦੇ ਵਿਰੁੱਧ ਸਥਾਨਕ ਔਰਤਾਂ ਪ੍ਰਦਰਸ਼ਨ ਕਰ ਰਹੀਆਂ ਸੀ। ਇਸ ਪ੍ਰਦਰਸ਼ਨ ਵਿੱਚ ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਫ਼ਾਰੁਕ ਅਬਦੁੱਲਾ ਦੀ ਬੇਟੀ ਸਾਫਿਆ ਅਬਦੁੱਲਾ ਖ਼ਾਨ ਅਤੇ ਭੈਣ ਸੁਰੈਆ ਵੀ ਸ਼ਾਮਲ ਸੀ। ਪੁਲਿਸ ਨੇ ਇਨ੍ਹਾਂ ਸਮੇਤ ਕਈ ਹੋਰ ਔਰਤਾਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ।

ਔਰਤਾਂ ਘਾਟੀ ਵਿੱਚ ਧਾਰਾ 370 ਖ਼ਤਮ ਕਰਨ ਅਤੇ ਜੰਮੂ-ਕਸ਼ਮੀਰ ਨੂੰ ਦੋ ਕੇਂਦਰ ਸ਼ਾਸਤ ਪ੍ਰਦੇਸ਼ ਵਿੱਚ ਵੰਡਣ ਦਾ ਵਿਰੋਧ ਕਰ ਰਹੀਆਂ ਸਨ। ਇਸ ਔਰਤਾਂ ਬੈਨਰਾਂ ਨਾਲ਼ ਲਾਲ ਚੌਕ ਤੇ ਪ੍ਰਤਾਪ ਪਾਰਕ ਵਿੱਚ ਇਕੱਠਾ ਹੋਈਆਂ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ। ਪੁਲਿਸ ਨੇ ਇਸ ਦੌਰਾਨ ਮੌਕੇ ਤੇ ਆ ਕੇ ਔਰਤਾਂ ਨੂੰ ਤਿੱਤਰ-ਬਿੱਤਰ ਕੀਤਾ ਅਤੇ ਕਰੀਬ ਇੱਕ ਦਰਜਨ ਔਰਤਾਂ ਨੂੰ ਹਿਰਾਸਤ ਵਿੱਚ ਲੈ ਲਿਆ।

ਜ਼ਿਕਰ ਕਰ ਦਈਏ ਕਿ ਫ਼ਾਰੁਕ ਅਬਦੁੱਲਾ ਅਤੇ ਉਨ੍ਹਾਂ ਦੇ ਬੇਟੇ ਅਮਰ ਅਬਦੁੱਲਾ ਪਹਿਲਾਂ ਤੋਂ ਹੀ ਹਿਰਾਸਤ ਵਿੱਚ ਹੈ। ਫ਼ਾਰੁਕ ਅਬਦੁੱਲਾ ਨੂੰ ਪਬਲਿਕ ਸੇਫਟੀ ਐਕਟ ਦੇ ਤਹਿਤ ਹਿਰਾਸਤ ਵਿੱਚ ਰੱਖਿਆ ਗਿਆ ਹੈ।

ਘਾਟੀ ਵਿੱਚ ਲੰਘੇ ਕੱਲ੍ਹ ਪੋਸਟਪੇਡ ਮੋਬਾਇਲ ਸੇਵਾ ਸ਼ੁਰੂ ਕਰ ਦਿੱਤੀ ਗਈ ਹੈ। ਪਰ ਇਸ ਦੇ ਬਾਅਦ ਮੈਸੇਜ਼ ਸੁਵਿਧਾ ਨੂੰ ਬੰਦ ਕਰ ਦਿੱਤਾ ਗਿਆ ਹੈ। ਘਾਟੀ ਵਿੱਚ ਫ਼ੋਨ ਸੇਵਾ ਸ਼ੁਰੂ ਹੋਣ ਤੋਂ ਬਾਅਦ ਅਜੇ ਤੱਕ ਪ੍ਰਸ਼ਾਸ਼ਨ ਜਾਂ ਲੋਕਾਂ ਨੂੰ ਦਿੱਕਤ ਦਾ ਸਾਹਮਣਾ ਨਹੀਂ ਕਰਨਾ ਪਿਆ ਹੈ।

ABOUT THE AUTHOR

...view details