ਨਵੀਂ ਦਿੱਲੀ: ਖੇਤੀ ਕਾਨੂੰਨਾਂ ਦੇ ਵਿਰੋਧ 'ਚ ਉੱਤਰੇ ਕਿਸਾਨਾਂ ਨੇ ਬੁਰਾੜੀ 'ਚ ਅੰਦੋਲਨ ਕਰਨ ਤੋਂ ਇਨਕਾਰ ਕਰ ਦਿੱਤਾ ਹੈ ਤੇ ਕਿਸਾਨ ਆਪਣਾ ਅੰਦੋਲਨ ਸਿੰਘੂ ਤੇ ਟਿਕਰੀ ਬਾਰਡਰ 'ਤੇ ਹੀ ਜਾਰੀ ਰੱਖਣਗੇ।
ਨਿਰੰਕਾਰੀ ਮੈਦਾਨ 'ਚ ਧਰਨੇ ਦੀ ਮਿਲੀ ਸੀ ਇਜਾਜ਼ਤ
ਨਵੀਂ ਦਿੱਲੀ: ਖੇਤੀ ਕਾਨੂੰਨਾਂ ਦੇ ਵਿਰੋਧ 'ਚ ਉੱਤਰੇ ਕਿਸਾਨਾਂ ਨੇ ਬੁਰਾੜੀ 'ਚ ਅੰਦੋਲਨ ਕਰਨ ਤੋਂ ਇਨਕਾਰ ਕਰ ਦਿੱਤਾ ਹੈ ਤੇ ਕਿਸਾਨ ਆਪਣਾ ਅੰਦੋਲਨ ਸਿੰਘੂ ਤੇ ਟਿਕਰੀ ਬਾਰਡਰ 'ਤੇ ਹੀ ਜਾਰੀ ਰੱਖਣਗੇ।
ਨਿਰੰਕਾਰੀ ਮੈਦਾਨ 'ਚ ਧਰਨੇ ਦੀ ਮਿਲੀ ਸੀ ਇਜਾਜ਼ਤ
ਜ਼ਿਕਰਯੋਗ ਹੈ ਕਿ ਕੇਂਦਰ ਸਰਕਾਰ ਨੇ ਕਿਸਾਨਾਂ ਨੂੰ ਆਪਣੀ ਜਮਹੂਰੀ ਹੱਕਾਂ ਦੀ ਵਰਤੋਂ ਕਰਨ ਲਈ ਬੁਰਾੜੀ ਦੇ ਨਿਰੰਕਾਰੀ ਮੈਦਾਨ 'ਚ ਧਰਨਾ ਦੇਣ ਦੀ ਇਜਾਜ਼ਤ ਦਿੱਤੀ ਸੀ ਜਿਸ ਤੋਂ ਹੁਣ ਕਿਸਾਨਾਂ ਨੇ ਇਨਕਾਰ ਕਰ ਦਿੱਤਾ ਹੈ।
ਕਿਸਾਨਾਂ ਨੇ ਚੁੱਕੇ ਕੇਂਦਰ ਦੀ ਨੀਯਤ 'ਤੇ ਸਵਾਲ
ਭਾਰਤੀ ਕਿਸਾਨ ਯੂਨੀਅਨ ਦੇ ਬੁਲਾਰੇ ਨੇ ਇਸ ਬਾਬਤ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਪ੍ਰਦਰਸ਼ਨ ਤਾਂ ਰਾਮਲੀਲਾ ਮੈਦਾਨ 'ਚ ਹੁੰਦੇ ਹਨ ਤੇ ਸਾਨੂੰ ਨਿਰੰਕਾਰੀ ਮੈਦਾਨ 'ਚ ਕਿਉਂ ਭੇਜਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅਸੀਂ ਬਾਰਡਰ 'ਤੇ ਹੀ ਡੱਟੇ ਰਹਾਂਗੇ।