ਪੰਜਾਬ

punjab

ETV Bharat / bharat

ਕੜਾਕੇ ਦੀ ਠੰਢ ਤੇ ਭਾਰੀ ਮੀਂਹ 'ਚ ਵੀ ਡਟੇ ਕਿਸਾਨ, ਭਲਕੇ ਸਰਕਾਰ ਨਾਲ ਮੀਟਿੰਗ - Farmers protest

ਕਿਸਾਨ ਅੰਦੋਲਨ ਦਾ 39ਵਾਂ ਦਿਨ
ਕਿਸਾਨ ਅੰਦੋਲਨ ਦਾ 39ਵਾਂ ਦਿਨ

By

Published : Jan 3, 2021, 10:07 AM IST

Updated : Jan 3, 2021, 10:27 PM IST

21:21 January 03

325 ਟ੍ਰੈਕਟਰ-ਟ੍ਰਾਲੀਆਂ ਨਾਲ ਟਿੱਕਰੀ ਬਾਰਡਰ ਤੋਂ ਸ਼ਾਹਜਹਾਂਪੁਰ ਪੁੱਜੇ ਕਿਸਾਨ

ਫ਼ੋਟੋ

ਭਾਰਤੀ ਕਿਸਾਨਾ ਯੂਨੀਅਨ ਉਗਰਾਹਾਂ ਦੀ ਅਗਵਾਈ ਹੇਠ ਵਿੱਚ 325 ਟਰੈਕਟਰ, 30 ਦੇ ਕਰੀਬ ਟਰਾਲੀਆਂ, 40 ਛੋਟੀ ਗੱਡੀਆਂ 1 ਟਾਟਾ 407 ਵਿੱਚ ਕਰੀਬ 1100, 1200 ਲੋਕ ਟਿੱਕਰੀ ਬਾਰਡਰ ਤੋਂ ਸ਼ਾਹਜਾਹਪੁਰ ਹਰਿਆਣਾ ਬਾਰਡਰ ਪੁੱਜੇ ਹਨ। 

21:02 January 03

ਕਿਸਾਨਾਂ 'ਤੇ ਪੁਲਿਸ ਨੇ ਛੱਡੇ ਅੱਥਰੂ ਗੈਸ ਦੇ ਗੋਲੇ, ਟਰੈਕਟਰ 'ਚ ਲੱਗੀ ਅੱਗ

ਵੇਖੋ ਵੀਡੀਓ

ਜੈਪੁਰ-ਦਿੱਲੀ ਕੌਮੀ ਹਾਈਵੇ ਉੱਤੇ ਸਥਿਤ ਖੇੜਾ ਹੱਦ ਤੋਂ ਕਿਸਾਨਾਂ ਨੇ ਕੂਚ ਕਰਨ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਰੇਵਾੜੀ ਪੁਲਿਸ ਨੇ ਮਸਾਨੀ ਓਵਰਬ੍ਰਿਜ ਨਜ਼ਦੀਕ ਕਿਸਾਨਾਂ ਦੇ ਕਾਫ਼ਲੇ ਨੂੰ ਰੋਕ ਲਿਆ। ਕਿਸਾਨਾਂ ਨੂੰ ਰੋਕਣ ਲਈ ਪੁਲਿਸ ਨੇ ਅੱਥਰੂ ਗੈਸ ਵੀ ਛੱਡੇ। ਇਸ ਦੌਰਾਨ ਇੱਕ ਟਰੈਕਟਰ ਵਿੱਚ ਵੀ ਅੱਗ ਲੱਗਣ ਦੀ ਸੂਚਨਾ ਹੈ। ਖੇੜਾ ਹੱਦ ਤੋਂ ਕਿਸਾਨ ਲਗਾਤਾਰ ਦਿੱਲੀ ਕੂਚ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਇਹ ਵੀ ਦੱਸਿਆ ਗਿਆ ਹੈ ਕਿ ਹੁਣ ਤੱਕ ਰੇਵਾੜੀ ਪੁਲਿਸ ਨੇ 200 ਤੋਂ ਜ਼ਿਆਦਾ ਅੱਥਰੂ ਗੈਸ ਦੇ ਗੋਲੇ ਛੱਡੇ ਹਨ। ਖੇੜਾ ਸਰਹੱਦ 'ਤੇ ਰੇਵਾੜੀ ਪੁਲਿਸ ਅਤੇ ਕਿਸਾਨਾਂ ਵਿਚਕਾਰ ਤਣਾਅ ਬਣਿਆ ਹੋਇਆ ਹੈ।

20:32 January 03

ਕਿਸਾਨਾਂ ਦੇ ਕੈਂਪਾਂ ਵਿੱਚ ਵੜਿਆ ਮੀਂਹ ਦਾ ਪਾਣੀ

ਫ਼ੋਟੋ

ਦਿੱਲੀ ਵਿੱਚ ਮੀਂਹ ਪੈਣ ਨਾਲ ਬੁਰਾੜੀ ਗਰਾਊਂਡ ਵਿਖੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੇ ਕੈਂਪਾਂ ਵਿੱਚ ਮੀਂਹ ਦਾ ਪਾਣੀ ਆ ਗਿਆ। ਇੱਕ ਪ੍ਰਦਰਸ਼ਨਕਾਰੀ ਨੇ ਕਿਹਾ ਕਿ "ਸਰਕਾਰ ਸਾਡੀ ਗੱਲ ਨਹੀਂ ਸੁਣ ਰਹੀ, ਅਸੀਂ ਆਪਣਾ ਅੰਦੋਲਨ ਜਾਰੀ ਰੱਖਾਂਗੇ।"

20:18 January 03

13 ਜਨਵਰੀ ਨੂੰ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਨੂੰ ਸਾੜ ਕੇ ਲੋਹੜੀ ਮਨਾਵਾਂਗੇ: ਕਿਸਾਨ ਆਗੂ

ਫ਼ੋਟੋ

ਸਿੰਘੂ ਬਾਰਡਰ ਉੱਤੇ ਕਿਸਾਨਾਂ ਨੇ ਪ੍ਰੈਸ ਕਾਨਫਰੰਸ ਕਰਦੇ ਹੋਏ ਕਿਹਾ ਕਿ ਅਸੀਂ 13 ਜਨਵਰੀ ਨੂੰ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਨੂੰ ਸਾੜ ਕੇ ਲੋਹੜੀ ਮਨਾਵਾਂਗੇ। 23 ਜਨਵਰੀ ਨੂੰ ਨੇਤਾ ਸੁਭਾਸ਼ ਚੰਦਰ ਬੋਸ ਦੀ ਜੈਯੰਤੀ ਨੂੰ ਕਿਸਾਨ ਦਿਹਾੜੇ ਦੇ ਰੂਪ ਵਿੱਚ ਮਨਾਵਾਂਗੇ। ਕਿਸਾਨ ਨੇਤਾ ਓਂਕਾਰ ਸਿੰਘ ਨੇ ਕਿਹਾ ਕਿ ਅੱਜ ਕਿਸਾਨ ਅੰਦੋਲਨ ਦਾ 37ਵਾਂ ਦਿਨ ਹੈ। ਸਰਕਾਰ ਨੂੰ ਆਪਣੀ ਜਿੱਦ ਛੱਡ ਦੇਣੀ ਚਾਹੀਦੀ ਹੈ। ਜਦੋਂ ਤੱਕ ਕਾਨੂੰਨ ਵਾਪਸ ਨਹੀਂ ਲਏ ਜਾਣਗੇ, ਤਦੋਂ ਤੱਕ ਅਸੀਂ ਵਾਪਸ ਨਹੀਂ ਜਾਵਾਂਗੇ। ਇਹ ਅਫ਼ਸੋਸਨਾਕ ਗੱਲ ਹੈ ਕਿ ਕਿਸਾਨਾਂ ਦੀ ਮੌਤ ਹੋ ਰਹੀ ਹੈ, ਸਰਕਾਰ ਇਸ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੀ।   

18:42 January 03

ਗੰਨੇ ਦੇ ਰੇਟ ਦੇ ਮੰਗ ਪੱਤਰ ਉੱਤੇ ਕਿਸਾਨਾਂ ਦੀ ਪੰਜਾਬ ਸਰਕਾਰ ਨੂੰ ਅਪੀਲ

ਫ਼ੋਟੋ

ਕਿਸਾਨ ਆਗੂ ਜੰਗਵੀਰ ਸਿੰਘ ਨੇ ਕਿਹਾ ਕਿ ਗੰਨੇ ਦੇ ਰੇਟ ਦਾ ਮੰਗ ਪੱਤਰ ਪੰਜਾਬ ਸਰਕਾਰ ਨੂੰ ਦਿੱਤਾ ਗਿਆ ਸੀ, ਜਿਸ ਨੂੰ ਦਿੱਤੇ ਹੋਏ 1.5 ਮਹੀਨੇ ਹੋ ਗਏ ਹਨ ਪਰ ਪੰਜਾਬ ਸਰਕਾਰ ਨੇ ਇਸ ਦਾ ਅਜੇ ਤੱਕ ਕੋਈ ਜਵਾਬ ਨਹੀਂ ਦਿੱਤਾ। ਪੰਜਾਬ ਦੇ ਮੁੱਖ ਮੰਤਰੀ ਨੇ ਕਿਹਾ ਸੀ ਕਿ ਇੱਕ ਹਫਤੇ ਦੇ ਅੰਦਰ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਅਸੀਂ ਪੰਜਾਬ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਉਹ ਇਸ ਮਾਮਲੇ ਨੂੰ ਵੇਖਣ। 

14:56 January 03

ਰਾਜਸਥਾਨ 'ਚ ਕਿਸਾਨਾਂ ਦੇ ਸਮਰਥਨ 'ਚ ਰੋਸ ਪ੍ਰਦਰਸ਼ਨ

ਫ਼ੋਟੋ

ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਅਤੇ ਸਚਿਨ ਪਾਇਲਟ ਨੇ ਜੈਪੁਰ ਵਿੱਚ ਸ਼ਹੀਦ ਸਮਾਰਕ ਵਿਖੇ ਕਿਸਾਨਾਂ ਦੇ ਸਮਰਥਨ ਵਿੱਚ ਰੋਸ ਪ੍ਰਦਰਸ਼ਨ ਕੀਤਾ।

12:21 January 03

ਕੁੰਢਲੀ ਬਾਰਡਰ 'ਤੇ ਸੰਗਰੂਰ ਦੇ ਇੱਕ ਹੋਰ ਕਿਸਾਨ ਦੀ ਹੋਈ ਮੌਤ

ਸੰਗਰੂਰ ਦੇ ਇੱਕ ਹੋਰ ਕਿਸਾਨ ਦੀ ਹੋਈ ਮੌਤ

ਕੁੰਡਲੀ ਬਾਰਡਰ 'ਤੇ ਧਰਨੇ 'ਤੇ ਠੰਢ ਕਾਰਨ ਦਿਲ ਦਾ ਦੌਰਾ ਪੈਣ ਕਾਰਨ ਇੱਕ ਹੋਰ ਕਿਸਾਨ ਦੀ ਮੌਤ ਹੋ ਗਈ। ਮ੍ਰਿਤਕ ਕਿਸਾਨ ਦੀ ਪਛਾਣ ਪੰਜਾਬ ਦੇ ਸੰਗਰੂਰ ਜ਼ਿਲ੍ਹੇ ਤੋਂ ਪਿੰਡ ਲਿਦਵਾਂ ਦੇ ਵਸਨੀਕ ਸ਼ਮਸ਼ੇਰ ਸਿੰਘ ਵਜੋਂ ਹੋਈ ਹੈ। 

11:41 January 03

ਧਰਨੇ 'ਚ ਸ਼ਾਮਲ 18 ਸਾਲਾ ਨੌਜਵਾਨ ਦੀ ਠੰਢ ਕਾਰਨ ਮੌਤ

ਧਰਨੇ 'ਚ ਸ਼ਾਮਲ 18 ਸਾਲਾ ਨੌਜਵਾਨ ਦੀ ਠੰਢ ਕਾਰਨ ਮੌਤ

ਕੜਾਕੇ ਦੀ ਠੰਢ ਤੇ ਮੀਂਹ ਕਾਰਨ ਕਿਸਾਨ ਅੰਦੋਲਨ 'ਚ ਸ਼ਾਮਲ ਕਿਸਾਨਾਂ ਦੀ ਹਾਲਤ ਵਿਗੜ ਰਹੀ ਹੈ। ਟਿੱਕਰੀ ਬਾਰਡਰ 'ਤੇ ਧਰਨੇ 'ਚ ਬੈਠੇ ਬਠਿੰਡਾ ਦੇ ਇੱਕ 18 ਸਾਲਾ ਨੌਜਵਾਨ ਦੀ ਠੰਢ ਲੱਗਣ ਕਾਰਨ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦੀ ਪਛਾਣ ਜਸ਼ਨਪ੍ਰੀਤ ਸਿੰਘ ਪਿੰਡ ਚਾਓਕੇ ਵਜੋਂ ਹੋਈ ਹੈ।

ਉੱਥੇ ਹੀ ਕੁੰਡਲੀ ਬਾਰਡਰ 'ਤੇ ਧਰਨੇ ਵਿੱਚ ਠੰਢ ਕਾਰਨ ਦੋ ਹੋਰ ਕਿਸਾਨਾਂ ਦੀ ਸਿਹਤ ਵਿਗੜ ਗਈ। ਪੰਜਾਬ ਦੇ ਜ਼ਿਲ੍ਹਾ ਪਟਿਆਲਾ ਦੇ ਪਿੰਡ ਦੌਲਤ ਦੇ ਵਸਨੀਕ ਸਹਿੰਦਰ ਨੂੰ ਦਿਲ ਦਾ ਦੌਰਾ ਪਿਆ ਤੇ ਉਸ ਦੀ ਹਾਲਤ ਵਿਗੜ ਗਈ। ਧਰਨੇ 'ਚ ਸ਼ਾਮਲ ਪੰਜਾਬ ਦੇ ਇੱਕ ਦਿਵਿਆਂਗ ਕਿਸਾਨ ਸੱਜਣ ਦੀ ਵੀ ਤਬੀਅਤ ਖ਼ਰਾਬ ਹੋ ਗਈ। ਦੋਹਾਂ ਕਿਸਾਨਾਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ। 

11:07 January 03

ਹਰਿਆਣਾ ਦੇ ਕੁੰਢਲੀ ਬਾਰਡਰ 'ਤੇ ਇੱਕ ਹੋਰ ਕਿਸਾਨ ਦੀ ਮੌਤ

ਇੱਕ ਹੋਰ ਕਿਸਾਨ ਦੀ ਮੌਤ

ਦਿੱਲੀ ਹਰਿਆਣਾ ਦੇ ਕੁੰਢਲੀ ਬਾਰਡਰ 'ਤੇ ਕਿਸਾਨ ਅੰਦੋਲਨ 'ਚ ਸ਼ਾਮਲ ਇੱਕ ਹੋਰ ਕਿਸਾਨ ਦੀ ਮੌਤ ਹੋਣ ਦੀ ਖ਼ਬਰ ਹੈ। ਮ੍ਰਿਤਕ ਦੀ ਪਛਾਣ ਸੋਨੀਪਤ ਹਰਿਆਣਾ ਦੇ ਵਸਨੀਕ 45 ਸਾਲਾ ਕੁਲਬੀਰ ਵਜੋਂ ਹੋਈ ਹੈ। ਕੁਲਬੀਰ ਸੋਨੀਪਤ ਦੇ ਪਿੰਡ ਗੰਗਾਨਾ ਦਾ ਵਸਨੀਕ ਸੀ। ਕੁੰਢਲੀ ਬਾਰਡਰ 'ਤੇ ਅੰਦੋਲਨ ਦੌਰਾਨ ਕੁਲਬੀਰ ਦੀ ਮੌਤ ਹੋਈ ਪਰ ਅਜੇ ਤੱਕ ਉਸ ਦੀ ਮੌਤ ਦੇ ਸਹੀ ਕਾਰਨਾਂ ਪਤਾ ਨਹੀਂ ਲੱਗ ਸਕਿਆ ਹੈ। 

11:06 January 03

ਠੰਢ ਤੇ ਮੀਂਹ ਵਿਚਾਲੇ ਕਿਸਾਨਾਂ ਦਾ ਸੰਘਰਸ਼ ਜਾਰੀ

ਠੰਢ ਤੇ ਮੀਂਹ ਵਿਚਾਲੇ ਕਿਸਾਨਾਂ ਦਾ ਸੰਘਰਸ਼ ਜਾਰੀ

ਅੱਜ ਸਵੇਰੇ ਮੀਂਹ ਕਾਰਨ ਗਾਜ਼ੀਪੁਰ ਬਾਰਡਰ 'ਤੇ ਮੀਂਹ ਕਾਰਨ ਧਰਨੇ ਵਾਲੀ ਥਾਂ 'ਤੇ ਪਾਣੀ ਭਰ ਗਿਆ। ਕੜਾਕੇ ਦੀ ਠੰਢ ਤੇ ਮੀਂਹ ਦੇ ਬਾਵਜੂਦ ਦਿੱਲੀ ਤੇ ਯੂਪੀ ਦੇ ਬਾਰਡਰ ਗਾਜ਼ੀਪੁਰ ਵਿਖੇ ਆਪਣੀ ਮੰਗਾਂ ਨੂੰ ਲੈ ਕੇ ਕਿਸਾਨਾਂ ਦਾ ਸੰਘਰਸ਼ ਲਗਾਤਾਰ ਜਾਰੀ ਹੈ। ਇੱਕ ਪ੍ਰਦਰਸ਼ਨਕਾਰੀ ਨੇ ਕਿਹਾ, ਅਸੀਂ ਆਪਣੇ ਪਰਿਵਾਰਾਂ ਤੋਂ ਦੂਰ ਅਜਿਹੀ ਕੜਾਕੇ ਦੀ ਠੰਢ 'ਚ ਸੜਕਾਂ 'ਤੇ ਰਹਿਣ ਲਈ ਮਜਬੂਰ ਹਾਂ। ਸਾਨੂੰ ਉਮੀਂਦ ਹੈ ਕਿ ਸਰਕਾਰ ਭੱਲਕੇ ਸਾਡੀਆਂ ਮੰਗਾਂ ਨੂੰ ਮੰਨ ਲਵੇਗੀ। ਇਸ ਦੌਰਾਨ ਧਰਨੇ ਵਾਲੀਆਂ ਥਾਵਾਂ 'ਤੇ ਪਾਣੀ ਭਰਨ ਮਗਰੋਂ ਪ੍ਰਦਰਸ਼ਨਕਾਰੀ ਸਫਾਈ ਕਰਦੇ ਹੋਏ ਨਜ਼ਰ ਆਏ।

10:28 January 03

ਕਿਸਾਨਾਂ ਦੀਆਂ ਮੰਗਾਂ 'ਤੇ ਧਿਆਨ ਨਹੀਂ ਦੇ ਰਹੀ ਸਰਕਾਰ

ਕਿਸਾਨਾਂ ਦੀਆਂ ਮੰਗਾਂ 'ਤੇ ਧਿਆਨ ਨਹੀਂ ਦੇ ਰਹੀ ਸਰਕਾਰ

ਕਿਸਾਨ ਆਗੂਆਂ ਨੇ ਕਿਹਾ ਕਿ ਹੁਣ ਫੈਸਲਾ ਕਰਨ ਦਾ ਸਮਾਂ ਆ ਗਿਆ ਹੈ। ਕਿਉਂਕਿ ਸਰਕਾਰ ਨੇ ਉਨ੍ਹਾਂ ਦੀਆਂ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਅਤੇ ਘੱਟੋ ਘੱਟ ਸਮਰਥਨ ਮੁੱਲ (ਐਮਐਸਪੀ) ’ਤੇ ਕਾਨੂੰਨੀ ਗਾਰੰਟੀ ਦੇਣ ਦੀਆਂ ਉਨ੍ਹਾਂ ਦੀਆਂ ਮੰਗਾਂ ਵੱਲ ਕੋਈ ਧਿਆਨ ਨਹੀਂ ਦਿੱਤਾ।

09:44 January 03

ਮੰਗਾਂ ਪੂਰੀਆਂ ਨਾ ਹੋਣ 'ਤੇ ਗਣਤੰਤਰ ਦਿਵਸ ਮੌਕੇ ਟਰੈਕਟਰ ਰੈਲੀ ਕੱਢਣ ਦਾ ਐਲਾਨ

ਨਵੀਂ ਦਿੱਲੀ : ਖੇਤੀ ਕਾਨੂੰਨਾਂ ਦੇ ਖਿਲਾਫ ਕਿਸਾਨ ਅੰਦੋਲਨ ਦਾ ਅੱਜ 39ਵਾਂ ਦਿਨ ਹੈ। ਅਗਲੇ ਗੇੜ 'ਚ ਹੋਣ ਵਾਲੀ ਗੱਲਬਾਤ ਤੋਂ ਪਹਿਲਾਂ ਕਿਸਾਨਾਂ ਜਥੇਬੰਦੀਆਂ ਨੇ ਕੇਂਦਰ ਸਰਕਾਰ ਵੱਲੋਂ ਮੰਗਾਂ ਪੂਰੀਆਂ ਨਾ ਹੋਣ 'ਤੇ ਗਣਤੰਤਰ ਦਿਵਸ ਮੌਕੇ ਟਰੈਕਟਰ ਰੈਲੀ ਕੱਢਣ ਦਾ ਐਲਾਨ ਕੀਤਾ ਹੈ।

Last Updated : Jan 3, 2021, 10:27 PM IST

ABOUT THE AUTHOR

...view details