ਪੰਜਾਬ

punjab

ETV Bharat / bharat

LIVE: ਕਿਸਾਨ ਅੰਦੋਲਨ ਦਾ 7ਵਾਂ ਦਿਨ, ਸਰਕਾਰ ਬੁਲਾਏ ਸਪੈਸ਼ਲ ਸੈਸ਼ਨ ਤੇ ਰੱਦ ਕਰੇ ਕਾਨੂੰਨ

ਫ਼ੋਟੋ
ਫ਼ੋਟੋ

By

Published : Dec 2, 2020, 9:23 AM IST

Updated : Dec 2, 2020, 8:23 PM IST

20:13 December 02

ਕੇਜਰੀਵਾਲ ਬੇਤੁਕੀ ਦੋਹਰੀ ਬਿਆਨਬਾਜ਼ੀ ਬੰਦ ਕਰੇ: ਕੈਪਟਨ

ਕੇਜਰੀਵਾਲ ਬੇਤੁਕੀ ਦੋਹਰੀ ਬਿਆਨਬਾਜ਼ੀ ਬੰਦ ਕਰੇ: ਕੈਪਟਨ

ਕੇਜਰੀਵਾਲ ਦੇ ਬਿਆਨ ਤੋਂ ਬਾਅਦ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਕਿਹਾ ਕਿ ਉਹ ਸ਼ਰਮਨਾਕ ਤਰੀਕੇ ਦੀ ਰਾਜਨੀਤੀ ਬੰਦ ਕਰਨ ਅਤੇ ਕਿਸਾਨ ਦੇ ਹਿੱਤਾਂ ਦੀ ਰਾਖੀ ਕਰਨ ਵਿੱਚ ਆਪਣੀ ਹੀ ਅਸਫ਼ਲਤਾ ਨੂੰ ਲੁਕਾਉਣ ਬਾਰੇ ਬੇਤੁਕੀ ਦੋਹਰੀ ਬਿਆਨਬਾਜ਼ੀ ਨਾ ਕਰਨ।

19:53 December 02

'ਸਾਰੀਆਂ ਖਾਪਾਂ ਕਿਸਾਨਾਂ ਦੇ ਨਾਲ ਹਨ'

'ਸਾਰੀਆਂ ਖਾਪਾਂ ਕਿਸਾਨਾਂ ਦੇ ਨਾਲ ਹਨ'

ਹਰਿਆਣਾ: ਪਿੰਡ ਬੋਹਰ, ਰੋਹਤਕ ਵਿੱਚ ਨਾਂਦਲ ਖਾਪ ਵੱਲੋਂ ਦਿੱਲੀ ਵਿਖੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੇ ਹੱਕ ਵਿੱਚ ਮਾਰਚ ਕੱਢਿਆ ਗਿਆ। ਨਾਂਦਲ ਖਾਪ ਦੇ ਸਕੱਤਰ ਨੇ ਕਿਹਾ ਕਿ ਅਸੀਂ ਇਸ ਕਿਸਾਨ ਅੰਦੋਲਨ ਦਾ ਸਮਰਥਨ ਕਰਦੇ ਹਾਂ। ਸਾਰੀਆਂ ਖਾਪਾਂ ਕਿਸਾਨਾਂ ਦੇ ਨਾਲ ਹਨ। ਕਿਸਾਨ ਪ੍ਰਦਰਸ਼ਨ ਉੱਤੇ ਬੈਠੇ ਹਨ, ਅਸੀਂ ਉਨ੍ਹਾਂ ਦੇ ਨਾਲ ਹਾਂ।

19:25 December 02

ਪੰਜਾਬ ਸਰਕਾਰ ਕਿਸਾਨਾਂ ਨੂੰ ਭਰਮਾ ਰਹੀ ਹੈ: ਹਰਿਆਣਾ ਡਿਪਟੀ ਸਪੀਕਰ

ਪੰਜਾਬ ਸਰਕਾਰ ਕਿਸਾਨਾਂ ਨੂੰ ਭਰਮਾ ਰਹੀ ਹੈ: ਹਰਿਆਣਾ ਡਿਪਟੀ ਸਪੀਕਰ

ਹਰਿਆਣਾ ਵਿਧਾਨ ਸਭਾ ਦੇ ਡਿਪਟੀ ਸਪੀਕਰ ਨੇ ਕਿਹਾ ਕਿ ਸਰਕਾਰ ਦੀ ਕੋਸ਼ਿਸ਼ ਹੈ ਕਿਸਾਨਾਂ ਨੂੰ ਭਰੋਸਾ ਦਵਾਇਆ ਜਾਵੇ ਕਿ ਖੇਤੀ ਕਾਨੂੰਨ ਕਿਸਾਨਾਂ ਦੇ ਹਿੱਤ ਵਿੱਚ ਹਨ। ਵਿਰੋਧੀ ਧਿਰ ਨੇ ਕਿਸਾਨਾਂ ਨੂੰ ਭਰਮ ਵਿੱਚ ਪਾਉਣ ਦਾ ਕੰਮ ਕੀਤਾ ਹੈ। ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਹੈ, ਉਥੇ ਲੋਕ ਕਾਂਗਰਸ ਵਿੱਚ ਉਕਸਾਏ ਹੋਏ ਹਨ।

19:11 December 02

ਇਹ ਕਰਾਚੀ ਜਾਂ ਲਾਹੌਰ ਨਹੀਂ ਦੇਸ਼ ਦੀ ਰਾਜਧਾਨੀ ਹੈ: ਜੇ.ਪੀ. ਦਲਾਲ

ਇਹ ਕਰਾਚੀ ਜਾਂ ਲਾਹੌਰ ਨਹੀਂ ਦੇਸ਼ ਦੀ ਰਾਜਧਾਨੀ ਹੈ: ਜੇ.ਪੀ. ਦਲਾਲ

ਹਰਿਆਣਾ ਦੇ ਖੇਤੀ ਮੰਤਰੀ ਜੇ.ਪੀ. ਦਲਾਲ ਨੇ ਕਿਹਾ ਕਿ ਮੈਂ ਸਾਰੇ ਕਿਸਾਨਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਬੁੱਧੀ ਨਾਲ ਕੰਮ ਲੈਣ, ਗੱਲਬਾਤ ਕਰਨ। ਇਹ ਵਧੀਆ ਗੱਲ ਨਹੀਂ ਹੈ ਕਿ ਦਿੱਲੀ ਦਾ ਪਾਣੀ ਬੰਦ ਕਰਨ ਦੇਣਗੇ, ਦਿੱਲੀ ਦੇ ਰਸਤੇ ਬੰਦ ਕਰਨਗੇ, ਦਿੱਲੀ ਨੂੰ ਘੇਰ ਕੇ ਬੈਠ ਜਾਣਗੇ। ਇਹ ਲਾਹੌਰ ਜਾਂ ਕਰਾਚੀ ਨਹੀਂ ਹੈ, ਇਹ ਦੇਸ਼ ਦੀ ਰਾਜਧਾਨੀ ਹੈ।

18:57 December 02

ਫੂਲਕਾ ਦਾ ਬਿਆਨ, ਖੇਤੀ ਕਾਨੂੰਨ ਕਿਸਾਨ ਅਤੇ ਵਕੀਲ ਦੋਵਾਂ ਦੇ ਵਿਰੋਧੀ ਨੇ

ਫੂਲਕਾ ਦਾ ਬਿਆਨ, ਖੇਤੀ ਕਾਨੂੰਨ ਕਿਸਾਨ ਅਤੇ ਵਕੀਲ ਦੋਵਾਂ ਦੇ ਵਿਰੋਧੀ ਨੇ

ਸੀਨੀਅਰ ਵਕੀਲ ਐੱਚ.ਐੱਸ. ਫੂਲਕਾ ਨੇ ਕਿਹਾ ਕਿ ਬਾਰ ਕੌਂਸਲ ਖੇਤੀ ਕਾਨੂੰਨਾਂ ਦੀ ਨਿੰਦਾ ਕਰਦੀ ਹੈ ਅਤੇ ਪ੍ਰਧਾਨ ਮੰਤਰੀ ਨੂੰ ਉਨ੍ਹਾਂ ਨੂੰ ਰੱਦ ਕਰਨ ਲਈ ਲਿਖ ਦੇਵੇਗੀ ਕਿਉਂਕਿ ਇਹ ਕਿਸਾਨਾਂ ਦੇ ਵਿਰੁੱਧ ਹੈ। ਇਹ ਵਕੀਲਾਂ ਦੇ ਵਿਰੁੱਧ ਵੀ ਹੈ ਕਿਉਂਕਿ ਇਹ ਸਿਵਲ ਕੋਰਟ ਦੇ ਅਧਿਕਾਰ ਖੇਤਰ 'ਤੇ ਰੋਕ ਲਗਾਉਂਦੀ ਹੈ ਅਤੇ ਕਿਸਾਨਾਂ ਨੂੰ ਇਨਸਾਫ ਨਹੀਂ ਦੇਵੇਗੀ।

18:10 December 02

ਭਲਕੇ ਕੇਂਦਰੀ ਖੇਤੀ ਮੰਤਰੀ ਕਿਸਾਨਾਂ ਨਾਲ ਕਰਨਗੇ ਮੁਲਾਕਾਤ

ਭਲਕੇ ਕੇਂਦਰੀ ਖੇਤੀ ਮੰਤਰੀ ਕਿਸਾਨਾਂ ਨਾਲ ਕਰਨਗੇ ਮੁਲਾਕਾਤ

ਕੇਂਦਰੀ ਖੇਤੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਕਿਹਾ ਕਿ ਖੇਤੀ ਕਾਨੂੰਨਾਂ ਨੂੰ ਲੈ ਕੇ ਉਹ ਕਿਸਾਨ ਲੀਡਰਾਂ ਨਾਲ ਕੱਲ੍ਹ ਗੱਲਬਾਤ ਕਰਨਗੇ ਅਤੇ ਦੇਖਾਂਗੇ ਕਿ ਮੁੱਦੇ ਨੂੰ ਕਿਵੇਂ ਹੱਲ ਕੀਤਾ ਜਾ ਸਕਦਾ ਹੈ।

17:24 December 02

ਖੇਤੀ ਕਾਨੂੰਨਾਂ ਦੇ ਵਿਰੋਧ 'ਚ ਗਵਾਲੀਅਰ ਤੋਂ ਵੀ ਦਿੱਲੀ ਵੱਲ ਤੁਰੇ ਕਿਸਾਨ

ਖੇਤੀ ਕਾਨੂੰਨਾਂ ਦੇ ਵਿਰੋਧ 'ਚ ਗਵਾਲੀਅਰ ਤੋਂ ਵੀ ਦਿੱਲੀ ਵੱਲ ਤੁਰੇ ਕਿਸਾਨ

ਮੱਧ ਪ੍ਰਦੇਸ਼: ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਗਵਾਲੀਅਰ ਤੋਂ ਵੀ ਕਿਸਾਨਾਂ ਨੇ ਦਿੱਲੀ ਵੱਲ ਕੂਚ ਕਰ ਦਿੱਤਾ ਹੈ।

17:14 December 02

'ਸਰਕਾਰ ਨੇ ਯੂ.ਪੀ ਅਤੇ ਉਤਰਾਖੰਡ ਦੇ ਕਿਸਾਨਾਂ ਨੂੰ ਦਿੱਤਾ ਧੋਖਾ'

'ਕਿਸਾਨਾਂ ਨੇ ਯੂ.ਪੀ ਅਤੇ ਉਤਰਾਖੰਡ ਦੇ ਕਿਸਾਨਾਂ ਨੂੰ ਦਿੱਤਾ ਧੋਖਾ'

ਸੰਯੁਕਤ ਭਾਰਤੀ ਸੰਘਰਸ਼ ਤਾਲਮੇਲ ਕਮੇਟੀ ਦੇ ਪ੍ਰਧਾਨ ਵੀ.ਐੱਮ. ਸਿੰਘ ਨੇ ਕਿਹਾ ਕਿ ਇਹ ਦਰਸਾਉਂਦਾ ਹੈ ਕਿ ਸਰਕਾਰ ਉਨ੍ਹਾਂ ਨਾਲ ਗੱਲ ਕਰਨ ਨੂੰ ਤਿਆਰ ਹੈ, ਜੋ ਕਾਨੂੰਨ ਨੂੰ ਉਨ੍ਹਾਂ ਦੇ ਹੱਥ ਦੇਵੇਗੀ। ਹੁਣ ਜਦੋਂ ਸਰਕਾਰ ਨੇ ਯੂ.ਪੀ. ਅਤੇ ਉਤਰਾਖੰਡ ਦੇ ਕਿਸਾਨਾਂ ਨੂੰ ਧੋਖਾ ਦਿੱਤਾ ਹੈ, ਤਾਂ ਇਥੇ ਬੁਰਾੜੀ (ਦਿੱਲੀ) ਵਿੱਚ ਰਹਿਣ ਦਾ ਕੋਈ ਵੀ ਮਤਲਬ ਨਹੀਂ ਹੈ।

17:01 December 02

ਜਦ ਤੱਕ ਖੇਤੀ ਕਾਨੂੰਨ ਰੱਦ ਨਹੀਂ ਹੁੰਦੇ ਸਾਡਾ ਸੰਘਰਸ਼ ਜਾਰੀ ਰਹੇਗਾ: ਕਿਸਾਨ ਯੂਨੀਅਨ

ਜਦ ਤੱਕ ਖੇਤੀ ਕਾਨੂੰਨ ਰੱਦ ਨਹੀਂ ਹੁੰਦੇ ਸਾਡਾ ਸੰਘਰਸ਼ ਜਾਰੀ ਰਹੇਗਾ: ਕਿਸਾਨ ਯੂਨੀਅਨ

ਦਿੱਲੀ ਦੇ ਸਿੰਘੂ ਬਾਰਡਰ ਉੱਤੇ ਕਿਸਾਨਾਂ ਦੀ ਚੱਲ ਰਹੀ ਕਾਨਫ਼ਰੰਸ ਦੌਰਾਨ ਕਿਸਾਨਾਂ ਨੇ ਕਿਹਾ ਕਿ ਸਰਕਾਰ ਖੇਤੀ ਯੂਨੀਅਨਾਂ ਨੂੰ ਵੰਡਣਾ ਚਾਹੁੰਦੀ ਹੈ। ਕਿਸਾਨ ਸਾਡੇ ਬਾਕੀ ਦੇ ਨੁਮਾਇੰਦਿਆਂ ਨੂੰ ਵੀ ਬੁਲਾਵੇ।

16:27 December 02

ਆਦਮੀਆਂ ਦੀ ਗ਼ੈਰ-ਹਾਜ਼ਰੀ 'ਚ ਮੇਰਠ ਦੀਆਂ ਔਰਤਾਂ ਕਰ ਰਹੀਆਂ ਨੇ ਖੇਤਾਂ 'ਚ ਕੰਮ

ਆਦਮੀਆਂ ਦੀ ਗ਼ੈਰ-ਹਾਜ਼ਰੀ 'ਚ ਮੇਰਠ ਦੀਆਂ ਔਰਤਾਂ ਕਰ ਰਹੀਆਂ ਨੇ ਖੇਤਾਂ 'ਚ ਕੰਮ

ਮੇਰਠ: ਪਰਿਵਾਰ ਦੇ ਆਦਮੀਆਂ ਵੱਲੋਂ ਕਿਸਾਨ ਅੰਦੋਲਨ ਵਿੱਚ ਹਿੱਸਾ ਲੈਣ ਦੇ ਚੱਲਦਿਆਂ ਔਰਤਾਂ ਖੇਤਾਂ ਵਿੱਚ ਕੰਮ ਕਰ ਰਹੀਆਂ ਹਨ। ਨਿਸ਼ੂ ਚੌਧਰੀ ਨਾਂਅ ਦੀ ਇੱਕ ਵਿਦਿਆਰਥਣ ਨੇ ਦੱਸਿਆ ਕਿ ਮੇਰੇ ਪਰਿਵਾਰ ਦੇ ਮੈਂਬਰ ਪਾਪਾ, ਚਾਚਾ, ਭਰਾ ਅਤੇ ਖੇਤਰ ਦੇ ਲੋਕ ਕਿਸਾਨ ਅੰਦੋਲਨ ਵਿੱਚ ਗਏ ਹਨ। ਇਸ ਲਈ ਅਸੀਂ ਖੇਤ ਵਿੱਚ ਆ ਕੇ ਕੰਮ ਕਰ ਰਹੀਆਂ ਹਾਂ।

16:12 December 02

ਕੇਜਰੀਵਾਲ ਨੇ ਕਿਹਾ ਕੈਪਟਨ ਨੇ ਮੇਰੇ 'ਤੇ ਕਾਨੂੰਨਾਂ ਨੂੰ ਪਾਸ ਕਰਨ ਦੇ ਝੂਠੇ ਦੋਸ਼ ਲਾਏ ਨੇ

ਕੇਜਰੀਵਾਲ ਨੇ ਕਿਹਾ ਕੈਪਟਨ ਨੇ ਮੇਰੇ 'ਤੇ ਕਾਨੂੰਨਾਂ ਨੂੰ ਪਾਸ ਕਰਨ ਦੇ ਝੂਠੇ ਦੋਸ਼ ਲਾਏ ਨੇ

ਨਵੀਂ ਦਿੱਲੀ: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਦਿੱਲੀ ਵਿੱਚ ਖੇਤੀ ਕਾਨੂੰਨ ਪਾਸ ਕਰਨ ਦੇ ਮੇਰੇ ਉੱਤੇ ਲਾਏ ਦੋਸ਼ ਝੂਠੇ ਹਨ। ਉਨ੍ਹਾਂ ਕਿਹਾ ਕਿ ਕੈਪਟਨ ਇਸ ਸੰਘਰਸ਼ ਦੀ ਸਥਿਤੀ ਵਿੱਚ ਇਸ ਤਰ੍ਹਾਂ ਦੀ ਘਟੀਆ ਰਾਜਨੀਤੀ ਕਿਵੇਂ ਕਰ ਸਕਦੇ ਹਨ? ਇਨ੍ਹਾਂ ਨੂੰ ਲਾਗੂ ਕਰਨਾ ਸੂਬਾ ਸਰਕਾਰ ਦੇ ਹੱਥ ਵਿੱਚ ਨਹੀਂ ਹੈ।

15:53 December 02

ਹਰਿਆਣਾ ਦੀ ਫੌਗਾਟ ਖਾਪ ਵੀ ਆਈ ਕਿਸਾਨਾਂ ਦੇ ਸਮਰਥਨ ਵਿੱਚ

ਹਰਿਆਣਾ ਦੀ ਫੌਗਾਟ ਖਾਪ ਵੀ ਆਈ ਕਿਸਾਨਾਂ ਦੇ ਸਮਰਥਨ ਵਿੱਚ

ਹਰਿਆਣਾ ਦੀ ਫੌਗਾਟ ਖਾਪ ਕਿਸਾਨਾਂ ਦਾ ਸਮਰਥਨ ਕਰਦੀ ਹੈ। ਖਾਪ ਮੁਖੀ ਬਲਵੰਤ ਫੌਗਾਟ ਨੇ ਕਿਹਾ ਕਿ ਅਸੀਂ ਅੱਜ ਟਿਕਰੀ ਬਾਰਡਰ ਉੱਤੇ ਜਾ ਰਹੇ ਹਾਂ। ਅਸੀਂ ਤਿੰਨ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਕਿਸਾਨਾਂ ਦੇ ਅੰਦੋਲਨ ਦਾ ਸਮੱਰਥਨ ਕਰਦੇ ਹਾਂ।

15:16 December 02

ਖੇਤੀ ਕਾਨੂੰਨਾਂ 'ਤੇ ਚਰਚਾ ਕਮੇਟੀ ਕਿਉਂ ਨਹੀਂ ਬਣਾਈ ਗਈ

ਕਾਂਗਰਸ ਦੇ ਸੀਨੀਅਰ ਆਗੂ ਰਣਦੀਪ ਸਿੰਘ ਸੂਰਜੇਵਾਲਾ ਨੇ ਬੀਜੇਪੀ ਸਰਕਾਰ ਉੱਤੇ ਤੰਜ ਕੱਸਦਿਆਂ ਕਿਹਾ ਕਿ ਸਰਕਾਰ ਨੇ ਖੇਤੀ ਕਾਨੂੰਨਾਂ ਨੂੰ ਪਾਸ ਕਰਨ ਤੋਂ ਪਹਿਲਾਂ ਖੇਤੀ ਕਾਨੂੰਨਾਂ ਉੱਤੇ ਚਰਚਾ ਕਰਨ ਦੇ ਲਈ ਕੋਈ ਵੀ ਕਮੇਟੀ ਕਿਉਂ ਨਹੀਂ ਬਣਾਈ? ਮੋਦੀ ਸਰਕਾਰ ਚੋਰ ਦਰਵਾਜ਼ੇ ਰਾਹੀਂ ਇਨ੍ਹਾਂ ਕਾਨੂੰਨਾਂ ਨੂੰ ਹੋਂਦ ਵਿੱਚ ਲੈ ਕੇ ਆਈ ਹੈ।

15:07 December 02

ਪੁਲਿਸ ਨੇ ਦਿੱਲੀ-ਨੋਇਡਾ ਬਾਰਡਰ ਤੋਂ ਹਟਾਏ ਬੈਰੀਕੇਡ

ਨਵੀਂ ਦਿੱਲੀ: ਦਿੱਲੀ ਪੁਲਿਸ ਨੇ ਦਿੱਲੀ-ਨੋਇਡਾ ਬਾਰਡਰ ਉੱਤੇ ਕਿਸਾਨਾਂ ਨੂੰ ਰੋਕਣ ਦੇ ਲਈ ਲਾਏ ਬੈਰੀਕੇਡਾਂ ਨੂੰ ਹਟਾ ਦਿੱਤਾ ਹੈ, ਜਿਸ ਤੋਂ ਬਾਅਦ ਦਿੱਲੀ-ਨੋਇਡਾ ਬਾਰਡਰ ਉੱਤੇ ਆਵਾਜਾਈ ਦੀ ਸੰਚਾਲਨ ਹੋਇਆ ਹੈ। 

15:01 December 02

ਯੂਥ ਕਾਂਗਰਸ ਦੇ ਮੈਂਬਰਾਂ ਨੇ ਸੀਐੱਮ ਦੀ ਰਿਹਾਇਸ਼ ਨੂੰ ਘੇਰਿਆ

ਚੰਡੀਗੜ੍ਹ: ਪੰਜਾਬ ਦੇ ਨੌਜਵਾਨ ਕਾਂਗਰਸ ਮੈਂਬਰਾਂ ਉੱਤੇ ਪੁਲਿਸ ਨੇ ਵਾਟਰ ਕੈਨਨ ਦੀ ਵਰਤੋਂ ਕੀਤੀ, ਜਿੰਨ੍ਹਾਂ ਨੇ ਹਰਿਆਣਾ ਦੇ ਸੀਐੱਮ ਮਨੋਹਰ ਲਾਲ ਖੱਟਰ ਦੀ ਰਿਹਾਇਸ਼ ਨੂੰ ਘੇਰਿਆ। ਪ੍ਰਦਰਸ਼ਨਕਾਰੀਆਂ ਨੇ ਕਿਸਾਨਾਂ ਵਿਰੁੱਧ ਹੋ ਰਹੀ ਕਥਿਤ ਬਲ ਦੀ ਵਰਤੋਂ ਨੂੰ ਲੈ ਕੇ ਉਨ੍ਹਾਂ ਤੋਂ ਮੁਆਫ਼ੀ ਦੀ ਮੰਗ ਕੀਤੀ ਹੈ।

13:47 December 02

ਕਿਸਾਨਾ ਅੰਦੋਲਨ ਕਾਰਨ ਸਬਜ਼ੀਆਂ ਦੇ ਕੀਮਤਾਂ 'ਚ ਇਜ਼ਾਫਾ

ਕਿਸਾਨ ਅੰਦੋਲਨ ਕਰਕੇ ਸਬਜ਼ੀਆਂ ਅਤੇ ਫੱਲਾਂ ਦੀ ਕੀਮਤਾਂ ਵਿੱਚ ਕਾਫੀ ਇਜ਼ਾਫਾ ਹੋਇਆ ਹੈ। ਵਪਾਰੀ ਨੇ ਕਿਹਾ ਕਿ ਕਿਸਾਨ ਅੰਦੋਲਨ ਕਾਰਨ ਸਬਜ਼ੀਆਂ ਅਤੇ ਫੱਲਾਂ ਦੇ ਟਰੱਕ ਬਾਰਡਰਾਂ ਉੱਤੇ ਅਟਕ ਗਏ ਹਨ ਇਸ ਲਈ ਸਬਜ਼ੀਆਂ ਦੀਆਂ ਕੀਮਤਾਂ ਆਸਮਾਨ ਉੱਤੇ ਪਹੁੰਚ ਗਈ ਹੈ।  

13:27 December 02

ਕਿਸਾਨਾਂ ਦੀ ਬੈਠਕ ਹੋਈ ਖ਼ਤਮ, ਸ਼ਾਮ ਨੂੰ ਮੁੜ ਕਰਨਗੇ ਵਿਚਾਰ ਵਟਾਂਦਰਾ

ਸਿੰਘੂ ਬਾਰਡਰ ਉੱਤੇ ਕਿਸਾਨ ਜਥੇਬੰਦੀਆਂ ਦੀ ਚਲ ਰਹੀ ਬੈਠਕ ਖ਼ਤਮ ਹੋ ਗਈ ਹੈ। ਕਿਸਾਨ ਜਥੇਬੰਦੀਆਂ ਦੀ ਅੱਜ ਸ਼ਾਮ ਨੂੰ ਮੁੜ ਦੁਬਾਰਾ ਤੋਂ ਬੈਠਕ ਹੋਵੇਗੀ। 

12:22 December 02

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਰਿਹਾਇਸ਼ 'ਤੇ ਚੱਲ ਰਹੀ ਬੈਠਕ ਖ਼ਤਮ

ਦਿੱਲੀ ਵਿੱਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਰਿਹਾਇਸ਼ 'ਤੇ ਚੱਲ ਰਹੀ ਬੈਠਕ ਖ਼ਤਮ ਹੋ ਗਈ ਹੈ। ਇਸ ਬੈਠਕ ਵਿੱਚ ਕੇਂਦਰੀ ਮੰਤਰੀ ਨਰਿੰਦਰ ਸਿੰਘ ਤੋਮਰ ਅਤੇ ਪਿਯੂਸ਼ ਗੋਇਲ ਹਾਜ਼ਰ ਹਨ। 

12:17 December 02

ਵਿਵਾਦਪੂਰਨ ਟਿੱਪਣੀ ਕਰਨ 'ਤੇ ਜ਼ੀਰਕਪੁਰ ਦੇ ਵਕੀਲ ਨੇ ਅਦਾਕਾਰਾ ਕੰਗਨਾ ਰਣੌਤ ਨੂੰ ਭੇਜਿਆ ਕਾਨੂੰਨੀ ਨੋਟਿਸ

ਪਿਛਲੇ ਦਿਨੀਂ ਬਾਲੀਵੁੱਡ ਅਦਾਕਾਰ ਕੰਗਨਾ ਰਣੌਤ ਨੇ ਖੇਤੀ ਕਾਨੂੰਨਾਂ ਵਿਰੁੱਧ ਸੰਘਰਸ਼ ਕਰ ਰਹੀ ਪੰਜਾਬ ਦੀ ਇੱਕ ਬਜ਼ੁਰਗ ਔਰਤ ਉੱਤੇ ਵਿਵਾਦਪੂਰਨ ਟਿੱਪਣੀ ਕੀਤੀ ਸੀ। ਜਿਸ ਵਿੱਚ ਉਸ ਬਜ਼ੁਰਗ ਔਰਤ ਦੀ ਪਛਾਣ 'ਬਲਕੀਸ ਦਾਦੀ' ਵਜੋਂ ਕੀਤੀ ਸੀ। ਇਸ ਵਿਰੁੱਧ ਜ਼ੀਰਕਪੁਰ ਦੇ ਵਕੀਲ ਨੇ ਅਦਾਕਾਰਾ ਕੰਗਨਾ ਰਣੌਤ ਨੂੰ ਕਾਨੂੰਨੀ ਨੋਟਿਸ ਭੇਜਿਆ ਹੈ ਅਤੇ ਆਪਣੇ ਟਵੀਟ ਉੱਤੇ ਮੁਆਫੀ ਮੰਗਣ ਲਈ ਕਿਹਾ ਹੈ।  

12:07 December 02

ਕਿਸਾਨ ਜਥੇਬੰਦੀਆਂ ਦੀ ਬੈਠਕ

ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਦੇ ਸਿੰਘੂ ਬਾਰਡਰ ਉੱਤੇ ਚਲ ਰਹੇ ਪ੍ਰਦਰਸ਼ਨ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਦੀ ਬੈਠਕ ਜਾਰੀ ਹੈ।   

11:12 December 02

ਟੀਐਮਸੀ ਖੇਤੀ ਕਾਨੂੰਨਾਂ ਵਿਰੁੱਧ ਹੈ: ਸੌਗਾਤਾ ਰਾਏ

ਟੀਐਮਸੀ ਦੇ ਲੀਡਰ ਸੌਗਾਤਾ ਰਾਏ ਨੇ ਕਿਹਾ ਮੈਨੂੰ ਲੱਗਦਾ ਹੈ ਕਿ ਸਰਕਾਰ ਨੂੰ ਇਨ੍ਹਾਂ ਨੂੰ ਵਾਪਸ ਲੈਣਾ ਪਵੇਗਾ। ਉਨ੍ਹਾਂ ਕਿਹਾ ਕਿ ਮੈਂ ਕੱਲ ਖ਼ਬਰਾਂ ਵਿੱਚ ਦੇਖਿਆ ਸੀ ਕਿ ਕਨੇਡਾ ਦੇ ਪੀਐਮ ਵੀ ਕਿਸਾਨ ਅੰਦਲੋਨ ਦੀ ਹਿਮਾਇਤ ਵਿੱਚ ਹਨ ਤੇ ਟੀਐਮਸੀ ਵੀ ਇਨ੍ਹਾਂ ਕਾਨੂੰਨਾਂ ਵਿਰੁੱਧ ਹੈ।  

10:44 December 02

ਕਿਸਾਨ ਅੰਦੋਲਨ ਦੇ ਚਲਦੇ ਬਦਰਪੁਰ ਬਾਰਡਰ 'ਤੇ ਭਾਰੀ ਪੁਲਿਸ ਤਾਇਨਾਤ

ਕਿਸਾਨ ਅੰਦੋਲਨ ਦੇ ਚਲਦੇ ਫ਼ਰੀਦਾਬਾਦ ਬਾਰਡਰ ਉੱਤੇ ਹਾਲਾਤ ਬਦਲਣ ਲੱਗ ਗਏ ਹਨ। ਪਲਵਲ ਵਿੱਚ ਅੱਜ ਦੁਪਹਿਰ 12 ਵਜੇ ਤੱਕ ਕਿਸਾਨ ਸੰਘਰਸ਼ ਕਮੇਟੀ ਦੀ ਮਹਾਂਪੰਚਾਇਤ ਹੋਣੀ ਹੈ। ਜਿਸ ਤੋਂ ਬਾਅਦ ਹੀ ਕਿਸਾਨ ਬਦਰਪੁਰ ਦਾ ਰੁੱਖ ਕਰ ਸਕਦੇ ਹਨ। ਅਜਿਹੇ ਵਿੱਚ ਭਾਰੀ ਗਿਣਤੀ ਵਿੱਚ ਪੁਲਿਸ ਬਲ ਦਿੱਲੀ-ਹਰਿਆਣਾ ਦੇ ਬਦਰਪੁਰ ਬਾਰਡਰ ਉੱਤੇ ਤਾਇਨਾਤ ਹੈ ਤੇ ਨਾਕਾ ਲਗਾ ਕੇ ਚੈਕਿੰਗ ਕੀਤੀ ਜਾ ਰਹੀ ਹੈ। 

09:49 December 02

ਬਡੂਸਰਾਏ ਬਾਰਡਰ 'ਤੇ ਸਿਰਫ ਦੋ ਪਹੀਆ ਵਾਹਨ ਦੀ ਆਵਾਜਾਈ ਖੁੱਲ੍ਹੀ

ਦਿੱਲੀ ਟ੍ਰੈਫਿਕ ਪੁਲਿਸ ਨੇ ਕਿਸਾਨ ਅੰਦੋਲਨ ਦੇ ਚੱਲਦੇ ਟਿੱਕਰੀ ਬਾਰਡਰ, ਝੜੌਦਾ ਬਾਰਡਰ, ਝਤੀਕੜਾ ਬਾਰਡਰ ਉੱਤੇ ਕਿਸੇ ਵੀ ਤਰ੍ਹਾਂ ਦੀ ਟ੍ਰੈਫਿਕ ਆਵਾਜਾਈ ਬੰਦ ਹੈ। ਬਡੂਸਰਾਏ ਬਾਰਡਰ ਸਿਰਫ ਦੋਪਹੀਆ ਵਾਹਨ ਦੀ ਆਵਾਜਾਈ ਲਈ ਖੁੱਲ੍ਹਾ ਹੈ।

09:43 December 02

ਕਿਸਾਨ ਅੰਦੋਲਨ ਕਾਰਨ ਚਿੱਲਾ ਬਾਰਡਰ 'ਤੇ ਨੋਇਡਾ ਲਿੰਕ ਨੂੰ ਕੀਤਾ ਬੰਦ

ਕਿਸਾਨਾਂ ਦਾ ਖੇਤੀ ਕਾਨੂੰਨਾਂ ਵਿਰੁੱਧ ਅੰਦੋਲਨ ਜਾਰੀ ਹੈ। ਦਿੱਲੀ ਦੇ ਗੌਤਮ ਬੁੱਧ ਦੁਵਾਰ ਨੇੜੇ ਚੱਲ ਰਹੇ ਕਿਸਾਨਾਂ ਦੇ ਅੰਦੋਲਨ ਕਾਰਨ ਚਿੱਲਾ ਬਾਰਡਰ ਉੱਤੇ ਨੋਇਡਾ ਲਿੰਕ ਨੂੰ ਬੰਦ ਕਰ ਦਿੱਤਾ ਗਿਆ ਹੈ। ਦਿੱਲੀ ਟ੍ਰੈਫਿਕ ਪੁਲਿਸ ਨੇ ਲੋਕਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਨੋਇਡਾ ਜਾਣ ਲਈ ਲਿੰਕ ਸੜਕ ਦੀ ਬਜਾਏ ਐਨ.ਐਚ-24 ਅਤੇ ਡੀਐਨਡੀ ਦੀ ਵਰਤੋਂ ਕਰਨ।  

09:34 December 02

ਕਿਸਾਨਾਂ ਨੇ ਦਿੱਲੀ-ਯੂਪੀ ਹੱਦ 'ਤੇ ਲੱਗੇ ਬੈਰੀਕੇਡਿੰਗ ਨੂੰ ਹਟਾਉਣ ਦੀ ਕੀਤੀ ਕੋਸ਼ਿਸ਼

ਖੇਤੀ ਕਾਨੂੰਨਾਂ ਵਿਰੁੱਧ ਦਿੱਲੀ 'ਚ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੇ ਗਾਜੀਪੁਰ-ਗਾਜ਼ੀਆਬਾਦ (ਦਿੱਲੀ-ਯੂਪੀ) ਹੱਦ ‘ਤੇ ਲਗਾਏ ਬੈਰੀਕੇਡਿੰਗ ਨੂੰ ਹਟਾਉਣ ਦੀ ਕੋਸ਼ਿਸ਼ ਕੀਤੀ। ਗਾਜੀਪੁਰ-ਗਾਜ਼ੀਆਬਾਦ ਬਾਰਡਰ 'ਤੇ ਭਾਰੀ ਸੁਰੱਖਿਆਂ ਬੱਲਾਂ ਨੂੰ ਤਾਇਨਾਤ ਕੀਤਾ ਗਿਆ ਹੈ।

09:31 December 02

ਗੁਰੂਗ੍ਰਾਮ -ਨੂਹ ਬਾਰਡਰ ਉੱਤੇ ਭਾਰੀ ਪੁਲਿਸ ਤਾਇਨਾਤ, ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਣ ਦੀ ਕੋਸ਼ਿਸ਼

ਫ਼ੋਟੋ

ਕਿਸਾਨ ਅੰਦੋਲਨ ਵਿੱਚ ਸ਼ਾਮਲ ਹੋਣ ਲਈ ਨੂਹ ਦੇ ਹਜ਼ਾਰਾ ਕਿਸਾਨ ਦਿੱਲੀ ਕੂਚ ਕਰ ਰਹੇ ਹਨ। ਜ਼ਿਨ੍ਹਾਂ ਨੂੰ ਰੋਕਣ ਦੇ ਲਈ ਨੂਹ ਗੁਰੂਗ੍ਰਾਮ ਬਾਰਡਰ ਉੱਤੇ ਭਾਰੀ ਪੁਲਿਸ ਬਲ ਦੀ ਤਾਇਨਾਤੀ ਕੀਤੀ ਗਈ ਹੈ ਤਾਂ ਜੋ ਇਨ੍ਹਾਂ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਿਆ ਜਾ ਸਕੇ। 

09:23 December 02

ਹਿਸਾਰ ਤੋਂ ਕਿਸਾਨਾਂ ਦਾ ਜੱਥਾ ਦਿੱਲੀ ਲਈ ਰਵਾਨਾ

ਫ਼ੋਟੋ

ਆਲ ਇੰਡੀਆ ਕਿਸਾਨ ਸੰਘਰਸ਼ ਸੰਮਤੀ ਦੇ ਸੱਦੇ 'ਤੇ ਹਿਸਾਰ ਜ਼ਿਲ੍ਹੇ ਦੇ ਕਈ ਪਿੰਡਾਂ ਦੇ ਕਿਸਾਨਾਂ ਦੇ ਜੱਥੇ ਅੱਜ ਦਿੱਲੀ ਲਈ ਰਵਾਨਾ ਹੋਏ।

09:11 December 02

ਕਿਸਾਨ ਅੰਦੋਲਨ ਵਿੱਚ ਵੱਧ ਤੋਂ ਵੱਧ ਹੋਰ ਕਿਸਾਨਾਂ ਦੇ ਜੁੜਨ ਦੀ ਕਵਾਇਦ

ਸੋਨੀਪਤ: ਅੱਜ ਕਿਸਾਨਾਂ ਦੇ ਅੰਦੋਲਨ ਦਾ ਸੰਤਵਾਂ ਦਿਨ ਹੈ। ਦਿੱਲੀ ਬਾਰਡਰ ਉੱਤੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੀ ਸਮਸਿਆਵਾਂ ਨੂੰ ਹਲ ਨਹੀਂ ਨਿਕਲ ਸਕਿਆ ਹੈ। ਹੁਣ ਜਿਵੇਂ-ਜਿਵੇਂ ਦਿੱਲੀ ਹੱਦ ਉੱਤੇ ਫੋਰਸ ਵਧ ਰਹੀ ਹੈ ਉਵੇਂ ਹੀ ਕਿਸਾਨ ਸੰਗਠਨ ਪ੍ਰਦਰਸ਼ਨ ਨੂੰ ਤੇਜ਼ ਕਰਨ ਦੇ ਲਈ ਅਲਰਟ ਹੋ ਗਿਆ ਹੈ। ਹੁਣ ਕਿਸਾਨ ਸੰਗਠਨ ਹੋਰ ਜ਼ਿਆਦਾ ਪ੍ਰਦਰਸ਼ਨਕਾਰੀਆਂ ਨੂੰ ਜੁਟਾਉਣ ਦੀ ਕਾਰਵਾਈ ਵਿੱਚ ਲੱਗ ਗਏ ਹਨ।  

ਪੰਜਾਬ ਅਤੇ ਹਰਿਆਣਾ ਤੋਂ ਕਿਸਾਨਾ ਦੇ ਜੱਥੇ ਦਿੱਲੀ ਜਾਣ ਦੀ ਤਿਆਰੀ ਕਰ ਰਹੇ ਹਨ। ਕਿਸਾਨਾਂ ਵੱਲੋਂ ਜਾਮ ਕੀਤੀ ਗਈ ਦਿੱਲੀ ਸੜਕਾਂ ਉੱਤੇ ਕਿਸਾਨਾਂ ਦੀ ਗਿਣਤੀ ਵਧਣ ਵਾਲੀ ਹੈ ਜਿਸ ਨਾਲ ਦਿੱਲੀ ਦੇ ਲੋਕਾਂ ਦੀ ਮੁਸ਼ਕਲ ਵਧ ਸਕਦੀ ਹੈ। 

Last Updated : Dec 2, 2020, 8:23 PM IST

ABOUT THE AUTHOR

...view details