ਨਵੀਂ ਦਿੱਲੀ: ਖੇਤੀ ਕਾਨੂੰਨਾਂ ਦੇ ਵਿਰੋਧ 'ਚ ਸਰਕਾਰ 'ਤੇ ਦਬਾਅ ਪਾਉਣ ਲਈ ਕਿਸਾਨਾਂ ਨੇ 8 ਦਸੰਬਰ ਨੂੰ 'ਭਾਰਤ ਬੰਦ' ਦਾ ਸੱਦਾ ਦਿੱਤਾ ਸੀ। ਕਿਸਾਨਾਂ ਨੂੰ ਮੰਗਲਵਾਰ ਦੇਰ ਰਾਤ ਕੇਂਦਰੀ ਗ੍ਰਹਿ ਅਮਿਤ ਸ਼ਾਹ ਨੇ ਮੀਟਿੰਗ ਲਈ ਸੱਦਿਆ ਪਰ ਉਹ ਵੀ ਬੇਨਤੀਜਾ ਰਹੀ। ਜ਼ਿਕਰਯੋਗ ਹੈ ਇਸ ਤੋਂ ਪਹਿਲਾਂ ਸਰਕਾਰ ਨਾਲ 6 ਗੇੜ ਦੀਆਂ ਬੈਠਕਾਂ ਬੇਸਿੱਟਾ ਰਹੀਆਂ ਸਨ।
ਕਿਸਾਨ ਖੇਤੀਬਾੜੀ ਕਾਨੂੰਨਾਂ ਦੇ ਖਿਲਾਫ਼ 13 ਦਿਨਾਂ ਤੋਂ ਡੱਟੇ ਹੋਏ ਹਨ। ਉਨ੍ਹਾਂ ਨੇ ਅਮਿਤ ਸ਼ਾਹ ਨਾਲ ਮੀਟਿੰਗ ਦਾ ਕੋਈ ਹੱਲ਼ ਨਾ ਨਿਕਲਣ 'ਤੇ ਕੇਂਦਰ ਨਾਲ 9 ਦਸੰਬਰ ਦੀ ਬੈਠਕ ਨੂੰ ਖਾਰਿਜ ਕਰ ਦਿੱਤਾ ਹੈ।
7ਵੇਂ ਦੌਰ ਦੀ ਬੈਠਕ ਨਹੀਂ ਹੋਵੇਗੀ
ਇਸ ਮਸਲੇ ਦਾ ਅਮਿਤ ਸ਼ਾਹ ਨਾਲ ਵੀ ਕੋਈ ਹੱਲ ਨਾ ਨਿਕਲਣ 'ਤੇ ਕਿਸਾਨਾਂ ਨੇ ਕੇਂਦਰ ਨਾਲ 7ਵੇਂ ਦੌਰ ਦੀ ਬੈਠਕ ਨੂੰ ਖਾਰਿਜ ਕਰ ਦਿੱਤਾ ਹੈ। ਕਿਸਾਨ ਆਪਣੀ ਮੰਗ 'ਤੇ ਡੱਟੇ ਹੋਏ ਹਨ ਤੇ ਕੇਂਦਰ ਆਪਣੀ ਜ਼ਿੱਦ 'ਤੇ।