ਜਮਸ਼ੇਦਪੁਰ: ਕੇਂਦਰ ਸਰਕਾਰ ਦੇ ਖੇਤੀ ਕਾਨੂੰਨਾਂ ਦੇ ਵਿਰੁੱਧ ਜਿਥੇ ਦੇਸ਼ ਭਰ ਵਿੱਚ ਕਿਸਾਨ ਅੰਦੋਲਨ ਲਈ ਦਿੱਲੀ ਵਿਖੇ ਡੇਰਾ ਲਾਈ ਬੈਠੇ ਹਨ। ਉੱਥੇ ਹੀ ਜਮਸ਼ੇਦਪੁਰ ਵਿੱਚ ਪੰਜਾਬ ਦੇ ਦੋ ਨੌਜਵਾਨ ਖੇਤੀ ਕਾਨੂੰਨਾਂ ਬਾਰੇ ਕਿਸਾਨਾਂ ਅਤੇ ਆਮ ਲੋਕਾਂ ਮੋਟਰਸਾਈਕਲ 'ਤੇ ਘੁੰਮ ਕੇ ਜਾਗਰੂਕ ਕਰ ਰਹੇ ਹਨ।
ਵੀਰਵਾਰ ਨੂੰ ਪੰਜਾਬ ਦੇ ਦੋ ਨੌਜਵਾਨਾਂ ਨੇ ਜਮਸ਼ੇਦਪੁਰ ਦੇ ਦੂਰ ਦੁਰਾਡੇ ਖੇਤਰ ਵਿੱਚ ਕਿਸਾਨਾਂ ਨੂੰ ਨਵੇਂ ਕਾਨੂੰਨਾਂ ਬਾਰੇ ਦੱਸਿਆ। ਦੋਵੇਂ ਨੌਜਵਾਨਾਂ ਨੇ ਆਪਣੀ ਇਸ ਜਾਗਰੂਕਤਾ ਯਾਤਰਾ ਦੀ ਸ਼ੁਰੂਆਤ ਪੰਜਾਬ ਤੋਂ ਕੀਤੀ ਅਤੇ 1 ਲੱਖ 45 ਹਜ਼ਾਰ ਕਿਲੋਮੀਟਰ ਦੀ ਯਾਤਰਾ ਕੀਤੀ ਹੈ, ਇਕ ਮਹੀਨੇ ਦੀ ਯਾਤਰਾ ਤੋਂ ਬਾਅਦ ਦੋਵੇਂ ਨੌਜਵਾਨ ਜਮਸ਼ੇਦਪੁਰ ਪਹੁੰਚੇ. ਦੋਵੇਂ ਨੌਜਵਾਨ ਮੋਟਰਸਾਈਕਲ 'ਤੇ ਯਾਤਰਾ ਕਰ ਰਹੇ ਹਨ।
ਇਹ ਨੌਜਵਾਨ ਆਪਣੀ ਯਾਤਰਾ ਦੌਰਾਨ ਕਿਸਾਨਾਂ ਦੇ ਘਰਾਂ ਵਿੱਚ ਆਪਣੀ ਰਾਤ ਕੱਟ ਦੇ ਹਨ। ਨੌਜਵਾਨ ਪ੍ਰਦੀਪ ਨੇ ਕਿਹਾ ਕਿ ਬਹੁਤ ਸਾਰੇ ਰਾਜਾਂ ਦੇ ਕਿਸਾਨ ਅਜੇ ਤੱਕ ਨਵੇਂ ਖੇਤੀਬਾੜੀ ਬਿੱਲ ਬਾਰੇ ਜਾਣੂ ਨਹੀਂ ਹਨ।ਕਿਸਾਨ ਸਿਰਫ ਆਪਣੇ ਖਾਣ-ਕਮਾਉਣ ਤੱਕ ਹੀ ਸੀਮਤ ਹਨ। ਕੇਂਦਰ ਸਰਕਾਰ ਦੇ ਇਸ ਕਿਸਾਨ-ਮਜ਼ਦੂਰ ਵਿਰੋਧੀ ਕਦਮ ਨੇ ਵਿੱਤੀ ਤੌਰ 'ਤੇ ਮਜ਼ਦੂਰਾਂ ਅਤੇ ਗਰੀਬ ਲੋਕਾਂ ਨੂੰ ਬਰਬਾਦ ਕਰ ਦਿੱਤਾ ਹੈ।
ਉਨ੍ਹਾਂ ਨੇ ਕਿਹਾ ਕਿ ਸਰਕਾਰਾਂ ਨੂੰ ਇਨ੍ਹਾਂ ਦੱਬੇ ਹੋਏ ਲੋਕਾਂ ਨਾਲ ਖੜ੍ਹੇ ਹੋ ਕੇ ਹੋਣਾ ਚਾਹੀਦਾ ਸੀ ਪਰ ਇਸ ਦੇ ਉਲਟ ਸਰਕਾਰਾਂ ਕਾਰਪੋਰੇਟ ਘਰਾਣਿਆਂ ਅਤੇ ਸਰਮਾਏਦਾਰਾਂ ਦੀਆਂ ਕਠਪੁਤਲੀਆਂ ਬਣ ਗਈਆਂ ਹਨ। ਸੇਵਾ ਖੇਤਰ, ਜਿਵੇਂ ਕਿ ਸਿੱਖਿਆ, ਸਿਹਤ, ਰੇਲਵੇ, ਆਵਾਜਾਈ ਆਦਿ ਦੇ ਨਿੱਜੀਕਰਨ ਤੋਂ ਬਾਅਦ ਹੁਣ ਖੇਤੀਬਾੜੀ ਨੂੰ ਨਿੱਜੀ ਹੱਥਾਂ ਵਿਚ ਦੇਣ ਲਈ ਸਾਰੀਆਂ ਕੋਸ਼ਿਸ਼ਾਂ ਜਾਰੀ ਹਨ। ਕਿਸਾਨ ਨੂੰ 'ਅੰਨਾਦਾਤਾ' ਅਤੇ ਖੇਤੀਬਾੜੀ ਨੂੰ 'ਸਾਡੀ ਕੌਮ ਦੀ ਰੀੜ ਦੀ ਹੱਡੀ' ਕਿਹਾ ਜਾਂਦਾ ਹੈ।