ਰਾਜਸਭਾ ਸਾਂਸਦ ਦੁਸ਼ਯੰਤ ਕੁਮਾਰ ਗੌਤਮ ਨੇ ਕਿਸਾਨਾਂ ਦੇ ਦਿੱਲੀ ਕੂਚ ਉੱਤੇ ਕਿਹਾ ਕਿ ਕਿਸਾਨ ਸਾਡੇ ਭਰਾ ਹਨ। ਉਨ੍ਹਾਂ ਨੇ ਕਿਸਾਨਾਂ ਨੂੰ 3 ਦਸੰਬਰ ਨੂੰ ਮਿਲਣ ਦਾ ਸੱਦਾ ਦਿਤਾ ਹੈ ਅਤੇ ਕਿਹਾ ਕਿ ਅੰਦੋਲਨ ਨਾਲ ਨਹੀਂ ਸਗੋਂ ਗਲਬਾਤ ਨਾਲ ਸਮੱਸਿਆ ਦਾ ਹਲ ਨਿਕਲੇਗਾ।
LIVE:ਅੰਬਾਲਾ ਤੋਂ ਬਾਅਦ ਕੁਰੂਕਸ਼ੇਤਰ 'ਚ ਕਿਸਾਨਾਂ ਨੇ ਤੋੜੇ 2 ਨਾਕੇ, ਪੁਲਿਸ ਨੇ ਕੀਤੀਆਂ ਪਾਣੀ ਦੀਆਂ ਬੁਛਾੜਾਂ - farmers break police barricades
19:20 November 25
ਗੱਲਬਾਤ ਨਾਲ ਨਿਕਲੇਗਾ ਹਲ, ਅੰਦੋਲਨ ਨਾਲ ਨਹੀਂ- ਰਾਜਸਭਾ ਸਾਂਸਦ
18:47 November 25
ਕਿਸਾਨਾਂ ਦੇ ਦਿੱਲੀ ਕੂਚ 'ਤੇ ਹਰਿਆਣਾ ਸਰਕਾਰ ਦੇ ਦਖਲ ਨੂੰ ਹਾਈਕੋਰਟ 'ਚ ਚੁਣੌਤੀ
ਖੇਤੀ ਕਾਨੂੰਨ ਦੇ ਵਿਰੋਧ ਵਿੱਚ ਕਿਸਾਨ 26 ਨਵੰਬਰ ਨੂੰ ਦਿੱਲੀ ਕੂਚ ਕਰਨਗੇ। ਹਰਿਆਣਾ ਦੀ ਸਰਕਾਰ ਦੇ ਆਦੇਸ਼ ਉੱਤੇ ਚੰਡੀਗੜ੍ਹ ਦੇ ਕਿਸਾਨਾਂ ਨੂੰ ਹਰਿਆਣਾ ਪੁਲਿਸ ਨੇ ਬਾਰਡਰ ਉੱਤੇ ਰੋਕ ਦਿੱਤਾ ਹੈ ਉਥੇ ਹੀ ਹਰਿਆਣਾ ਦੇ ਕਿਸਾਨਾਂ ਨੂੰ ਰਾਜ ਦੇ ਬਾਰਡਰ ਉੱਤੇ ਰੋਕਿਆ ਜਾ ਰਿਹਾ ਹੈ। ਇਸ ਮਾਮਲੇ ਵਿੱਚ ਹੁਣ ਇੱਕ ਹੋਰ ਪਟੀਸ਼ਨ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਲਗਾਈ ਗਈ ਹੈ। ਵਕੀਲ ਸਤਵੀਰ ਵਾਲਿਆ ਨੇ ਕਿਹਾ ਕਿ ਹਾਈਕੋਰਟ ਵਿੱਚ ਪਟੀਸ਼ਨ ਦਾਇਰ ਕਰ ਕਿਹਾ ਕਿ ਇਹ ਮਾਮਲਾ ਕੇਂਦਰ ਸਰਕਾਰ ਅਤੇ ਕਿਸਾਨਾਂ ਵਿਚਕਾਰ ਹੈ। ਅਜਿਹੇ ਵਿੱਚ ਹਰਿਆਣਾ ਸਰਕਾਰ ਨੂੰ ਵਿੱਚ ਨਹੀਂ ਪੈਣਾ ਚਾਹੀਦਾ।
18:22 November 25
ਦਿੱਲੀ ਕੂਚ ਨੂੰ ਲੈ ਕੇ ਹਿਸਾਰ 'ਚ ਲੱਗੀ ਧਾਰਾ-144
ਕਿਸਾਨਾਂ ਦੇ ਦਿੱਲੀ ਕੂਚ ਨੂੰ ਦੇਖਦੇ ਹੋਏ ਜ਼ਿਲ੍ਹਾ ਪ੍ਰਸ਼ਾਸਨ ਨੇ ਹਿਸਾਰ ਵਿੱਚ ਧਾਰਾ-144 ਲਾਗੂ ਕਰਨ ਦੇ ਆਦੇਸ਼ ਦੇ ਦਿੱਤੇ ਹੈ। ਡਿਪਟੀ ਕਮਿਸ਼ਨਰ ਪ੍ਰਿਯੰਕਾ ਸੋਨੀ ਨੇ ਕਿਸਾਨਾਂ ਤੋਂ ਜ਼ਿਲ੍ਹੇ ਵਿੱਚ ਸ਼ਾਤੀ ਦੀ ਵਿਵਸਥਾ ਬਣਾਏ ਰਖਣ ਦੀ ਅਪੀਲ ਕੀਤੀ ਹੈ।
18:15 November 25
ਕੁਰੂਕਸ਼ੇਤਰ 'ਚ ਵੀ ਕਿਸਾਨਾਂ 'ਤੇ ਮਾਰੀਆਂ ਪਾਣੀ ਦੀਆਂ ਬੁਛਾੜਾਂ, ਪਰ ਨਹੀਂ ਰੁੱਕੇ ਕਿਸਾਨ
ਹੁਣ ਕਿਸਾਨ ਕੁਰੂਕਸ਼ੇਤਰ ਵਿੱਚ ਪਹੁੰਚ ਗਏ ਹਨ। ਕਿਸਾਨਾਂ ਨੇ ਕੁਰੂਕਸ਼ੇਤਰ ਵਿੱਚ ਪੁਲਿਸ ਵੱਲੋਂ ਲਗਾਏ ਗਏ ਬੈਰੀਕੇਡਸ ਨੂੰ ਤੋੜ ਦਿੱਤਾ ਹੈ ਅਤੇ ਅੱਗੇ ਵੱਧ ਗਏ ਹਨ। ਪੁਲਿਸ ਵੱਲੋਂ ਕਿਸਾਨਾਂ ਨੂੰ ਰੋਕਣ ਦੀ ਇੱਕ ਹੋਰ ਕੋਸ਼ਿਸ ਕਾਮਯਾਬ ਨਹੀਂ ਰਹੀ। ਅੰਬਾਲਾ ਤੋਂ ਬਾਅਦ ਪੁਲਿਸ ਨੇ ਕੁਰੂਕਸ਼ੇਤਰ ਵਿੱਚ ਕਿਸਾਨਾਂ ਉੱਤੇ ਪਾਣੀ ਦੀਆਂ ਬੁਛਾੜਾਂ ਮਾਰੀਆਂ ਪਰ ਕਿਸਾਨ ਰੁੱਕੇ ਨਹੀਂ।
18:03 November 25
ਦਿੱਲੀ ਪੁਲਿਸ ਦੀ ਕਿਸਾਨਾਂ ਨੂੰ ਅਪੀਲ, ਦਿੱਲੀ ਨਾ ਆਓ
ਦਿੱਲੀ ਪੁਲਿਸ ਦੇ ਡੀਸੀਪੀ ਈਸ਼ ਸਿੰਘਲ ਨੇ ਕਿਹਾ, '26 ਅਤੇ 27 ਨਵੰਬਰ ਨੂੰ ਦਿੱਲੀ ਆਉਣ ਵਾਲੀਆਂ ਕਿਸਾਨ ਜਥੇਬੰਦੀਆਂ ਲਈ ਸੂਚਨਾ ਹੈ। 26 ਅਤੇ 27 ਨਵੰਬਰ ਨੂੰ ਦਿੱਲੀ ਵਿੱਚ ਪ੍ਰਦਰਸ਼ਨਾਂ ਲਈ ਵੱਖ-ਵੱਖ ਕਿਸਾਨ ਸੰਗਠਨਾਂ ਦੀਆਂ ਬੇਨਤੀਆਂ ਨੂੰ ਰੱਦ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਅਰਜ਼ੀਆਂ ਰੱਦ ਹੋਣ ਬਾਰੇ ਪਹਿਲਾਂ ਹੀ ਜਾਣੂ ਕਰਵਾ ਦਿੱਤਾ ਗਿਆ ਹੈ। ਕ੍ਰਿਪਾ ਕਰਕੇ ਦਿੱਲੀ ਪੁਲਿਸ ਨੂੰ ਸਹਿਯੋਗ ਦਿਓ ਅਤੇ ਕੋਰੋਨਾ ਮਹਾਂਮਾਰੀ ਦੌਰਾਨ ਦਿੱਲੀ ਵਿੱਚ ਇਕੱਠੇ ਨਾ ਹੋਵੋ। ਪੁਲਿਸ ਦੀ ਅਪੀਲ ਨਾ ਮੰਨਣ 'ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।'
17:50 November 25
ਅਸੀਂ ਸਾਲ ਦਾ ਰਾਸ਼ਨ ਨਾਲ ਲੈ ਕੇ ਆਏ ਹਾਂ- ਕਿਸਾਨ ਆਗੂ
ਖੇਤੀ ਕਾਨੂੰਨਾਂ ਵਿਰੁੱਧ ਪੰਜਾਬ ਦੇ ਕਿਸਾਨ ਦਿੱਲੀ ਲਈ ਰਵਾਨਾ ਹੋ ਗਏ ਹਨ। ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਹਰਿਆਣਾ ਦੇ ਟੋਹਾਣਾ ਦੇ ਕੋਲ ਪਹੁੰਚ ਗਈ ਹੈ। ਕਿਸਾਨ ਆਗੂ ਨੇ ਕਿਹਾ ਕਿ ਉਹ ਦਿੱਲੀ ਜਾ ਕੇ ਰਹਿਣਗੇ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਸਾਡੀ ਕਮੇਟੀ ਜੋ ਹੁਕਮ ਦੇਵੇਗੀ ਉਹ ਉਹੀ ਕਰਨਗੇ। ਉਨ੍ਹਾਂ ਕਿਹਾ ਕਿ ਦਿੱਲੀ ਘਿਰਾਓ ਵਿੱਚ ਜੇਕਰ ਕਈ ਉਨ੍ਹਾਂ ਨੂੰ ਰੋਕਦਾ ਉਹ ਤਾਂ ਉੱਥੇ ਬੈਠ ਕੇ ਅਣਮਿਥੇ ਸਮੇਂ ਲਈ ਧਰਨਾ ਲਗਾ ਲੈਣਗੇ। ਫਿਰ ਚਾਹੇ ਉਨ੍ਹਾਂ ਨੂੰ 6 ਮਹੀਨੇ ਕਿਉਂ ਨਾ ਲੱਗ ਜਾਣ, ਉਹ ਸਾਲ ਦਾ ਰਾਸ਼ਨ ਨਾਲ ਲੈ ਕੇ ਆਏ ਹਨ।
17:31 November 25
ਕਿਸਾਨਾਂ ਨੇ ਕੁਰੂਕਸ਼ੇਤਰ ਦੇ ਸ਼ਾਹਬਾਦ 'ਚ ਤੋੜੇ 2 ਨਾਕੇ
ਕਿਸਾਨਾਂ ਨੇ ਕੁਰੂਕਸ਼ੇਤਰ ਦੇ ਸ਼ਾਹਬਾਦ ਵਿੱਚ ਪੁਲਿਸ ਅਤੇ ਕਿਸਾਨ ਹੁਣ ਆਮਣੇ-ਸਾਹਮਣੇ ਹੈ। ਅਤੇ ਕਿਸਾਨਾਂ ਨੇ ਉੱਥੇ 2 ਨਾਕੇ ਤੋੜ ਦਿੱਤੇ ਹਨ। ਇਸ ਤੋਂ ਪਹਿਲਾਂ ਪੁਲਿਸ ਨੇ ਕਿਸਾਨਾਂ ਤੋਂ 10 ਮਿੰਟ ਦਾ ਵਕਤ ਮੰਗਿਆ ਸੀ ਅਤੇ ਹੁਣ ਫਿਰ 20 ਮਿੰਟ ਦਾ ਵਕਤ ਮੰਗਿਆ ਹੈ। ਇੱਥੇ ਕਿਸਾਨ ਗੁਰਨਾਮ ਸਿੰਘ ਚਢੂਨੀ ਦੀ ਅਗਵਾਈ ਵਿੱਚ ਅੱਗੇ ਵਧ ਰਹੇ ਹਨ। ਪੁਲਿਸ ਨੇ ਕੁਰੂਕਸ਼ੇਤਰ ਵਿੱਚ ਕਿਸਾਨਾਂ ਉੱਤੇ ਪਾਣੀ ਦੀਆਂ ਬੁਛਾੜਾਂ ਮਾਰੀਆਂ।
17:16 November 25
ਜ਼ਬਰਦਸਤੀ ਉਠਾ ਕੇ ਲੈ ਜਾਣ ਤਾਂ ਲੈ ਜਾਣ, ਪਰ ਸ਼ਰਾਫ਼ਤ ਨਾਲ ਗ੍ਰਿਫ਼ਤਾਰੀ ਨਹੀਂ ਦਿਆਂਗੇ
ਕੁਰੂਕਸ਼ੇਤਰ ਦੇ ਸ਼ਾਹਬਾਦ ਵਿੱਚ ਕਿਸਾਨ ਅਤੇ ਪੁਲਿਸ ਵਿੱਚ ਗੱਲਬਾਤ ਹੋਈ। ਇਸ ਗੱਲਬਾਤ ਵਿੱਚ ਹਰਿਆਣਾ ਕਿਸਾਨ ਆਗੂ ਗੁਰਨਾਮ ਸਿੰਘ ਚਢੂਨੀ ਨੇ ਕਿਹਾ ਕਿ ਅਸੀਂ ਅੰਦੋਲਨ ਕਰਨ ਲਈ ਜਾ ਰਹੇ ਹਾਂ, ਸਾਡਾ ਅੰਦੋਲਨ ਦੇਸ਼ ਨੂੰ ਬਚਾਉਣ ਦਾ ਹੈ। ਇਹ ਦੇਸ਼ ਅੰਬਾਨੀ ਅੰਡਾਨੀ ਦੇ ਲਈ ਅਜ਼ਾਦ ਨਹੀਂ ਕਰਵਾਇਆ। ਉਨ੍ਹਾਂ ਕਿਹਾ ਕਿ ਪਾਣੀ ਦੀਆਂ ਬੁਛਾੜਾਂ ਮਾਰੋਂ ਜੋ ਕਰਨਾ ਹੈ ਕਰ ਲਓ, ਉਹ ਪਰ ਅਸੀਂ ਪਿੱਛੇ ਨਹੀਂ ਹਟਾਂਗੇ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਜੇਕਰ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਫੋਰਸ ਘੱਟ ਹੈ ਤਾਂ ਫੋਰਸ ਹੋਰ ਸੱਦ ਲਓ।ਇਸ ਦੌਰਾਨ ਪੁਲਿਸ ਨੇ 10 ਮਿੰਟ ਦਾ ਵਕਤ ਮੰਗਿਆ।
16:59 November 25
ਪੰਜਾਬ 'ਚ ਹਰਿਆਣਾ ਰੋਡਵੇਜ਼ ਸੇਵਾ ਬੰਦ
ਕਿਸਾਨ ਅੰਦੋਲਨ ਦੇ ਮੱਦੇਨਜ਼ਰ ਸਰਕਾਰ ਨੇ ਇਹ ਫੈਸਲਾ ਲਿਆ ਹੈ ਕਿ ਹਰਿਆਣਾ ਤੋਂ ਫਿਲਹਾਲ ਰੋਡਵੇਜ਼ ਬਸ ਸੇਵਾ ਬੰਦ ਕਰ ਦਿੱਤੀ ਹੈ।
16:48 November 25
ਭਾਜਪਾ ਸਾਂਸਦ ਨੇ ਕਿਸਾਨਾਂ ਨੂੰ ਅਪੀਲ ਕੀਤੀ- ਥੋੜਾ ਧੀਰਜ ਰਖੋ
ਭਾਜਪਾ ਸਾਂਸਦ ਨਾਇਬ ਸੈਣੀ ਨੇ ਕਿਸਾਨਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਇਹ ਤਿੰਨ ਕਾਨੂੰਨ ਉਨ੍ਹਾਂ ਦੇ ਹਿੱਤ ਵਿੱਚ ਹਨ। ਉਨ੍ਹਾਂ ਕਿਹਾ ਕਿ ਸਾਨੂੰ ਕਿਸਾਨਾਂ ਦਾ ਸਾਥ ਦੀ ਲੋੜ ਹੈ। ਉਹ ਵਿਰੋਧੀ ਧਿਰ ਦੇ ਬਹਿਕਾਵੇ ਵਿੱਚ ਨਾ ਆਉਣ। ਨਾਇਬ ਸੈਣੀ ਨੇ ਕਿਹਾ ਕਿ ਪਤਾ ਨਹੀਂ ਕਿਉਂ ਕਾਂਗਰਸ ਦੇ ਢਿੱਡ ਵਿੱਚ ਦਰਦ ਹੋ ਰਿਹਾ ਹੈ।
16:29 November 25
ਜੀਂਦ ਬਾਰਡਰ 'ਤੇ ਰਾਸ਼ਨ ਲੈ ਕੇ ਪਹੁੰਚੇ ਪੰਜਾਬ ਦੇ ਕਿਸਾਨ
ਦਿੱਲੀ ਘਿਰਾਓ ਦੇ ਸੱਦੇ ਉੱਤੇ ਪੰਜਾਬ ਦੇ ਕਿਸਾਨਾਂ ਨੇ ਹਰਿਆਣਾ ਵਿੱਚ ਆਉਣਾ ਸ਼ੁਰੂ ਕਰ ਦਿੱਤਾ ਹੈ। ਜੀਂਦ ਬਾਰਡਰ ਉੱਤੇ ਪੰਜਾਬ ਦੇ ਕਈ ਕਿਸਾਨ ਪਹੁੰਚ ਚੁੱਕੇ ਹਨ। ਇਸ ਅੰਦੋਲਨ ਲਈ ਕਿਸਾਨ ਸਾਰੇ ਇੰਤਜ਼ਾਮਾਂ ਦੇ ਨਾਲ ਅਤੇ ਪੂਰੀ ਤਿਆਰੀ ਨਾਲ ਆ ਰਹੇ ਹਨ। ਕਿਸਾਨਾਂ ਨੇ ਆਪਣੇ ਨਾਲ ਕਈ ਦਿਨਾਂ ਦਾ ਰਾਸ਼ਨ ਜਿਵੇਂ ਸਬਜ਼ੀਆਂ, ਪਾਣੀ ਟੈਂਕਰ, ਨਾਲ ਹੀ ਖਾਣਾ ਬਣਾਉਣ ਦਾ ਪੂਰਾ ਸਮਾਨ ਲੈ ਕੇ ਪਹੁੰਚ ਰਹੇ ਹਨ। ਇਸ ਦੌਰਾਨ ਬਾਰਡਰ ਉੱਤੇ ਵੱਡੀ ਗਿਣਤੀ ਵਿੱਚ ਪੁਲਿਸ ਮੁਲਾਜ਼ਮਾਂ ਦੀ ਤੈਨਾਤੀ ਕੀਤੀ ਗਈ ਹੈ।
16:23 November 25
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਕਿਸਾਨਾਂ ਦੀ ਗ੍ਰਿਫ਼ਤਾਰੀ 'ਤੇ ਹਰਿਆਣਾ ਡੀਜੀਪੀ ਨੂੰ ਰਿਪੋਰਟ ਪੇਸ਼ ਕਰਨ ਦੇ ਦਿੱਤੇ ਹੁਕਮ
ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਦੇ ਦਿੱਲੀ ਚਲੋ ਅੰਦੋਲਨ ਦੇ ਮੱਦੇਨਜ਼ਰ ਹਰਿਆਣਾ ਦੀ ਭਾਜਪਾ ਸਰਕਾਰ ਵੱਲੋਂ ਕਿਸਾਨਾਂ ਆਗੂਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਜਿਸ ਤੋਂ ਬਾਅਦ ਹਰਿਆਣਾ ਪ੍ਰੋਗਰੈਸਿਵ ਫੌਰਮਰਜ਼ ਯੂਨੀਅਨ ਵੱਲੋਂ ਹਾਈ ਕੋਰਟ ਵਿੱਚ ਪਟੀਸ਼ਨ ਦਿੱਤੀ ਗਈ। ਹਾਈ ਕੋਰਟ ਨੇ ਹਰਿਆਣਾ ਸਰਕਾਰ ਨੂੰ ਇਸ ਸਬੰਧ ਵਿੱਚ ਨੋਟਿਸ ਵੀ ਜਾਰੀ ਕੀਤਾ ਹੈ। ਇਸ ਮਾਮਲੇ 'ਤੇ ਸੁਣਵਾਈ ਕਰਦੇ ਹੋਏ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਹਰਿਆਣਾ ਡੀਜੀਪੀ ਨੂੰ ਗ੍ਰਿਫ਼ਤਾਰੀ 'ਤੇ ਰਿਪੋਰਟ ਪੇਸ਼ ਕਰਨ ਦੇ ਹੁਕਮ ਦਿੱਤੇ ਹਨ। ਇਸ ਮਾਮਲੇ ਦੀ ਅਗਲੀ ਸੁਣਵਾਈ ਭਲਕੇ ਹਾਈ ਕੋਰਟ ਵਿੱਚ ਹੋਵੇਗੀ। ਕਿਸਾਨ ਆਗੂਆਂ ਦੀ ਗ੍ਰਿਫ਼ਤਾਰੀ ਦਾ ਵੱਖ-ਵੱਖ ਆਗੂ ਨੇ ਵਿਰੋਧ ਵੀ ਕੀਤਾ ਹੈ ਅਤੇ ਸਰਕਾਰ ਦੇ ਇਸ ਕਦਮ ਦੀ ਨਿਖੇਧੀ ਵੀ ਕੀਤੀ।
15:51 November 25
ਦਿੱਲੀ ਕੂਚ ਲਈ ਪੰਜਾਬ ਦੇ ਕਿਸਾਨ ਅੰਬਾਲਾ ਪੁੱਜ ਚੁੱਕੇ ਹਨ। ਇਸ ਦੌਰਾਨ ਕਿਸਾਨਾਂ ਨੇ ਬੈਰੀਕੇਡ ਤੋੜ ਦਿੱਤੇ। ਇਸਤੋਂ ਬਾਅਦ ਪੁਲਿਸ ਅਤੇ ਕਿਸਾਨਾਂ ਵਿਚਕਾਰ ਧੱਕਾਮੁੱਕੀ ਹੋਈ।
ਅੰਬਾਲਾ: ਖੇਤੀ ਕਾਨੂੰਨਾਂ ਦੇ ਵਿਰੋਧ ਦੇ ਚਲਦਿਆਂ ਪੰਜਾਬ ਦੇ ਕਿਸਾਨ ਹਰਿਆਣਾ ਹੱਦ 'ਤੇ ਪੁੱਜ ਚੁੱਕੇ ਹਨ। ਹੁਣ ਕਿਸਾਨਾਂ ਨੇ ਦਿੱਲੀ ਕੂਚ ਲਈ ਪੂਰੀ ਤਿਆਰੀ ਕਰ ਲਈ ਹੈ। ਇਸ ਨੂੰ ਵੇਖਦੇ ਹੋਏ ਹਰਿਆਣਾ-ਪੰਜਾਬ ਹੱਦ 'ਤੇ ਭਾਰੀ ਪੁਲਿਸ ਬਲ ਤੈਨਾਤ ਹੈ। ਪੁਲਿਸ ਪ੍ਰਸ਼ਾਸਨ ਨੇ ਹੱਦ 'ਤੇ ਹੀ ਬੈਰੀਕੇਡ ਲਾਏ ਹੋਏ ਹਨ। ਇਸਤੋਂ ਬਾਅਦ ਵੀ ਅੰਬਾਲਾ ਵਿੱਚ ਕਿਸਾਨਾਂ ਨੇ ਅੱਗੇ ਵੱਧਦੇ ਹੋਏ ਬੈਰੀਕੇਡ ਤੋੜ ਦਿੱਤੇ।
ਇਸ ਦੌਰਾਨ ਪੁਲਿਸ ਅਤੇ ਕਿਸਾਨਾਂ ਵਿਚਕਾਰ ਕਾਫ਼ੀ ਧੱਕਾ-ਮੁੱਕੀ ਵੇਖਣ ਨੂੰ ਮਿਲੀ। ਪੁਲਿਸ ਬਲ ਨੂੰ ਕਿਸਾਨਾਂ ਨੂੰ ਰੋਕਣ ਲਈ ਭਾਰੀ ਮੁਸ਼ੱਕਤ ਕਰਨੀ ਪੈ ਰਹੀ ਹੈ। ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦਾ ਕਹਿਣਾ ਹੈ ਕਿ ਸਰਕਾਰ ਭਾਵੇਂ ਕੰਧ ਕਿਉਂ ਨਾ ਖੜੀ ਕਰ ਦੇਵੇ, ਉਹ ਦਿੱਲੀ ਜਾ ਕੇ ਹੀ ਰਹਿਣਗੇ।
ਕਿਸਾਨਾਂ ਨੇ ਵਿਰੋਧ ਪ੍ਰਦਰਸ਼ਨ ਕਰਦੇ ਹੋਏ ਅੰਬਾਲਾ-ਕੁਰੂਕਸ਼ੇਤਰ ਹੱਦ ਨੂੰ ਪਾਰ ਕਰ ਲਿਆ। ਪੁਲਿਸ ਨੇ ਕਿਸਾਨਾਂ ਨੂੰ ਪਾਣੀ ਦੀਆਂ ਬੁਛਾੜਾਂ ਮਾਰ ਕੇ ਰੋਕਣ ਦੀ ਵੀ ਕੋਸ਼ਿਸ਼ ਕੀਤੀ ਪਰੰਤੂ ਕਿਸਾਨ ਬੁਛਾੜਾਂ ਦੀ ਪਰਵਾਹ ਨਾ ਕਰਦੇ ਹੋਏ ਇੱਕ-ਇੱਕ ਕਰਕੇ ਅੱਗੇ ਲੰਘਦੇ ਰਹੇ। ਇਸ ਦੌਰਾਨ ਪੁਲਿਸ ਬਲ ਕਿਸਾਨਾਂ ਅੱਗੇ ਲਾਚਾਰ ਹੁੰਦੀ ਵਿਖਾਈ ਦਿੱਤੀ।