ਨਵੀਂ ਦਿੱਲੀ: ਇੱਕ ਫ਼ਰਵਰੀ ਤੋਂ ਬਜਟ ਸੈਸ਼ਨ ਸ਼ੁਰੂ ਹੋਣ ਵਾਲਾ ਹੈ ਅਤੇ ਇਸੇ ਦੌਰਾਨ ਕਿਸਾਨਾਂ ਨੇ ਇੱਕ ਫ਼ਰਵਰੀ ਨੂੰ ਸੰਸਦ ਵੱਲ ਪੈਦਲ ਮਾਰਚ ਕਰਕੇ ਕੂਚ ਕਰਨ ਦਾ ਐਲਾਨ ਕੀਤਾ ਹੈ। ਕਿਸਾਨਾਂ ਨੇ ਇਹ ਵੱਡਾ ਐਲਾਨ ਅੱਜ ਪ੍ਰੈਸ ਕਾਨਫ਼ਰੰਸ ਦੌਰਾਨ ਕੀਤਾ ਹੈ।
ਕਿਸਾਨਾਂ ਵੱਲੋਂ ਵੱਡਾ ਐਲਾਨ, ਇੱਕ ਫ਼ਰਵਰੀ ਨੂੰ ਕਰਨਗੇ ਸੰਸਦ ਵੱਲ ਪੈਦਲ ਮਾਰਚ - farmers announced foot march towards Parliament
ਕਿਸਾਨਾਂ ਨੇ 1 ਫਰਵਰੀ ਨੂੰ ਸੰਸਦ ਵੱਲ ਕੂਚ ਕਰਨ ਦਾ ਵੱਡਾ ਫੈਸਲਾ ਕੀਤਾ ਹੈ। ਬਜਟ ਸੈਸ਼ਨ ਦੌਰਾਨ ਵੀ ਕਿਸਾਨ ਆਪਣੇ ਪ੍ਰੋਗਰਾਮ ਉਲੀਕਣਗੇ। ਕਿਸਾਨਾਂ ਨੇ ਇਹ ਵੱਡਾ ਐਲਾਨ ਅੱਜ ਪ੍ਰੈਸ ਕਾਨਫਰੰਸ ਦੌਰਾਨ ਕੀਤਾ ਹੈ।
ਕਿਸਾਨਾਂ ਵੱਲੋਂ ਵੱਡਾ ਐਲਾਨ, ਇੱਕ ਫ਼ਰਵਰੀ ਨੂੰ ਕਰਨਗੇ ਸੰਸਦ ਵੱਲ ਪੈਦਲ ਮਾਰਚ
ਕਿਸਾਨ ਆਗੂਆਂ ਨੇ ਦਿੱਲੀ 'ਚ ਟਰੈਕਟਰ ਪਰੇਡ 'ਚ ਸ਼ਾਮਲ ਹੋਣ ਵਾਲੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਟਰੈਕਟਰ ਪਰੇਡ ਮਗਰੋਂ ਵਾਪਿਸ ਨਾ ਜਾਣ। ਦਿੱਲੀ ਵਿੱਚ ਹੀ ਰੁਕਣ ਅਤੇ ਅਗਲੇ ਪ੍ਰੋਗਰਾਮਾਂ ਵਿੱਚ ਹਿੱਸਾ ਲੈਣ। ਮੰਗਲਵਾਰ ਨੂੰ ਗਣਤੰਤਰ ਦਿਵਸ ਮੌਕੇ ਹੋ ਰਹੀ ਟਰੈਕਟਰ ਪਰੇਡ ਦੇ ਮੱਦੇਨਜ਼ਰ ਕੇਂਦਰ ਸਰਕਾਰ ਦੀ ਚਿੰਤਾ ਵਧ ਗਈ ਹੈ। ਬਜਟ ਸੈਸ਼ਨ ਸਭ ਤੋਂ ਤੂਫਾਨੀ ਹੋਣ ਦੀ ਸੰਭਾਵਨਾ ਹੈ।