ਫ਼ਰੀਦਾਬਾਦ: ਕਾਂਗਰਸ ਬੁਲਾਰੇ ਵਿਕਾਸ ਚੌਧਰੀ ਕਤਲ ਮਾਮਲੇ ਵਿੱਚ ਫ਼ਰੀਦਾਬਾਦ ਪੁਲਿਸ ਨੇ 2 ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਦੋਹਾਂ ਦੋਸ਼ੀਆਂ ਨੂੰ ਪੁਲਿਸ ਦੁਪਹਿਰ ਨੂੰ ਅਦਾਲਤ ਵਿੱਚ ਪੇਸ਼ ਕਰੇਗੀ।
ਕਾਂਗਰਸ ਬੁਲਾਰੇ ਕਤਲ ਮਾਮਲੇ 'ਚ 2 ਦੋਸ਼ੀ ਗ੍ਰਿਫ਼ਤਾਰ, ਅਦਾਲਤ 'ਚ ਕੀਤਾ ਜਾਵੇਗਾ ਪੇਸ਼ - vikas murder case
ਕਾਂਗਰਸ ਦੇ ਬੁਲਾਰੇ ਵਿਕਾਸ ਚੌਧਰੀ ਦੇ ਕਤਲ ਮਾਮਲੇ ਵਿੱਚ ਫ਼ਰੀਦਾਬਾਦ ਪੁਲਿਸ ਨੇ 2 ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਫ਼ੋਟੋ
ਸੂਤਰਾਂ ਮੁਤਾਬਕ ਵਿਕਾਸ ਚੌਧਰੀ ਦੇ ਕਤਲ ਦਾ ਜ਼ਿੰਮੇਵਾਰ ਗੁਰੂਗਰਾਮ ਦਾ ਕੌਸ਼ਲ ਗੈਂਗ ਹੈ। ਜਾਣਕਾਰੀ ਮੁਤਾਬਕ ਕੌਂਸਲ ਗੈਂਗ ਦੁੱਬਈ ਵਿੱਚ ਰਹਿ ਕੇ ਆਪਣਾ ਧੰਦਾ ਕਰਦਾ ਹੈ।
ਪੁਲਿਸ ਨੇ ਇਸ ਮਾਮਲੇ ਵਿੱਚ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਹਰਿਆਣਾ 'ਚ ਕਾਂਗਰਸ ਦੇ ਬੁਲਾਰੇ ਵਿਕਾਸ ਚੌਧਰੀ ਦਾ ਅਣਪਛਾਤੇ ਲੋਕਾਂ ਨੇ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ।