ਪੰਜਾਬ

punjab

ETV Bharat / bharat

ਮਸ਼ਹੂਰ ਸ਼ੈੱਫ਼ ਜਿਗਜ਼ ਕਾਲੜਾ ਦਾ 72 ਸਾਲ ਦੀ ਉਮਰ 'ਚ ਹੋਇਆ ਦਿਹਾਂਤ - jaspal inder singh kalra

ਬਿੱਲ ਕਲਿੰਟਨ ਤੇ ਰਾਜਕੁਮਾਰੀ ਡਾਇਨਾ ਲਈ ਸਵਾਦ ਭਰਪੂਰ ਖਾਣਾ ਤਿਆਰ ਕਰਨ ਵਾਲੇ ਮਸ਼ਹੂਰ ਸ਼ੈੱਫ਼ ਜਿਗਜ਼ ਕਾਲੜਾ ਇਸ ਦੁਨੀਆਂ ਨੂੰ ਅਲਵਿਦਾ ਕਹਿ ਕੇ ਪਿੱਛੇ ਇੱਕ ਵਿਰਾਸਤੀ ਰਸੋਈ ਛੱਡ ਗਏ ਹਨ।

ਮਸ਼ਹੂਰ ਸ਼ੈੱਫ਼ ਜਿਗਜ਼ ਕਾਲੜਾ (ਫ਼ਾਈਲ ਫ਼ੋਟੋ)

By

Published : Jun 4, 2019, 10:16 PM IST

ਨਵੀਂ ਦਿੱਲੀ : ਮਸ਼ਹੂਰ ਸ਼ੈੱਫ਼ ਜਿਗਜ਼ ਕਾਲੜਾ ਦਾ 72 ਸਾਲ ਦੀ ਉਮਰ ਵਿੱਚ ਮੰਗਲਵਾਰ ਨੂੰ ਦਿਹਾਂਤ ਹੋ ਗਿਆ। ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਉਹ ਪਿਛਲੇ ਕੁੱਝ ਸਮੇਂ ਤੋਂ ਬੀਮਾਰ ਚੱਲ ਰਹੇ ਸਨ।

ਕਾਲੜਾ ਨੇ 'ਜ਼ਾਰ (ਬਾਦਸ਼ਾਹ) ਆਫ਼ ਇੰਡੀਅਨ ਕੂਜ਼ੀਨ' ਅਤੇ 'ਮੇਕਰ ਟੂ ਦ ਨੇਸ਼ਨ' ਵਰਗੇ ਨਾਅ ਕਮਾਏ ਸਨ। ਉਨ੍ਹਾਂ ਨੇ ਸਾਬਕਾ ਅਮਰੀਕੀ ਰਾਸ਼ਟਰਪਤੀ ਬਿੱਲ ਕਲਿੰਟਨ ਤੋਂ ਇਲਾਵਾ, ਬ੍ਰਿਟੇਨ ਦੇ ਪ੍ਰਿੰਸ ਚਾਰਲਜ਼ ਅਤੇ ਸਵਰਗੀ ਰਾਜਕੁਮਾਰੀ ਡਾਇਨਾ ਦੀ ਪਸੰਦ ਦਾ ਖਾਣਾ ਬਣਾ ਕੇ ਉਨ੍ਹਾਂ ਨੂੰ ਪਰੋਸਿਆ ਸੀ। ਆਪਣੇ ਇਸੇ ਸਵਾਦ ਭਰਪੂਰ ਖਾਣਾ ਬਣਾਉਣ ਦੇ ਗੁਣ ਤੋਂ ਮਸ਼ਹੂਰ ਹੋਏ ਸ਼ੈੱਫ਼ ਜਿਗਜ਼ ਹੁਣ ਇਸ ਦੁਨੀਆਂ ਵਿੱਚ ਨਹੀਂ ਰਹੇ।

ਮਸ਼ਹੂਰ ਸ਼ੈੱਫ਼ ਜਿਗਜ਼ ਕਾਲੜਾ (ਫ਼ਾਈਲ ਫ਼ੋਟੋ)
ਕਾਲੜਾ ਨੇ ਵੱਖ-ਵੱਖ ਅੰਤਰ-ਰਾਸ਼ਟਰੀ ਭੋਜਨ ਸਮਾਗਮਾਂ ਤੇ ਸੰਮੇਲਨਾਂ ਵਿੱਚ ਭਾਰਤ ਦੀ ਅਗਵਾਈ ਵੀ ਕੀਤੀ। ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਉਹ ਪਿਛਲੇ ਕੁੱਝ ਹਫ਼ਤਿਆਂ ਤੋਂ ਬੀਮਾਰ ਚੱਲ ਰਹੇ ਸਨ ਅਤੇ ਹਸਪਤਾਲ ਵਿੱਚ ਉਨ੍ਹਾਂ ਨੇ ਆਖ਼ਰੀ ਸਾਂਹ ਲਏ। ਪਿਛਲੇ ਮਹੀਨੇ ਉਨ੍ਹਾਂ ਦੇ ਬੇਟੇ ਜ਼ੋਰਾਵਰ ਨੇ ਇੰਸਟਾਗ੍ਰਾਮ ਤੇ ਉਨ੍ਹਾਂ ਦੀ ਸਿਹਤ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ ਸੀ।
ਮਸ਼ਹੂਰ ਸ਼ੈੱਫ਼ ਜਿਗਜ਼ ਕਾਲੜਾ ਆਪਣੇ ਬੇਟੇ ਜ਼ੋਰਾਵਰ ਕਾਲੜਾ ਤੇ ਨੂੰਹ ਦਿਲਦੀਪ ਕਾਲੜਾ ਨਾਲ।(ਫ਼ਾਈਲ ਫ਼ੋਟੋ)

ਜਸਪਾਲ ਇੰਦਰ ਸਿੰਘ ਕਾਲੜਾ ਉਰਫ਼ ਜਿਗਜ਼ ਕਾਲੜਾ ਨੇ ਭਾਰਤੀ ਖਾਣਿਆਂ 'ਤੇ 11 ਕਿਤਾਬਾਂ ਲਿਖੀਆਂ ਹਨ ਅਤੇ ਲੋਧੀ ਸ਼ਮਸ਼ਾਨ ਘਾਟ ਵਿਖੇ ਵੀਰਵਾਰ ਨੂੰ ਉਨ੍ਹਾਂ ਦਾ ਅੰਤਿਮ ਸਸਕਾਰ ਕੀਤਾ ਜਾਵੇਗਾ।

ABOUT THE AUTHOR

...view details