ਪੰਜਾਬ

punjab

ETV Bharat / bharat

ਨਿਊਜ਼ੀਲੈਂਡ ਹਮਲਾ : ਜ਼ਖ਼ਮੀ ਭਾਰਤੀ ਦੇ ਪਰਿਵਾਰ ਨੇ ਕੀਤੀ ਮਦਦ ਦੀ ਮੰਗ

ਨਿਊਜ਼ੀਲੈਂਡ ਦੇ ਕਰਾਈਸਟਚਰਚ ਸ਼ਹਿਰ 'ਚ ਸਥਿਤ ਮਸਜਿਦਾਂ 'ਚ ਹੋਈ ਗੋਲੀਬਾਰੀ। ਗੋਲੀਬਾਰੀ ਦੌਰਾਨ 49 ਲੋਕਾਂ ਦੀ ਮੌਤ, 6 ਭਾਰਤੀ ਲਾਪਤਾ ਹਨ। ਜ਼ਖ਼ਮੀ ਲੋਕਾਂ ਵਿੱਚ ਇੱਕ ਭਾਰਤੀ ਵੀ ਸ਼ਾਮਲ ਹੈ। ਜ਼ਖ਼ਮੀ ਦੇ ਪਰਿਵਾਰ ਨੇ ਸਰਕਾਰ ਕੋਲੋਂ ਮਦਦ ਦੀ ਮੰਗ ਕੀਤੀ ਹੈ।

ਜ਼ਖ਼ਮੀ ਭਾਰਤੀ ਦੇ ਪਰਿਵਾਰਾ ਨੇ ਕੀਤੀ ਮਦਦ ਦੀ ਮੰਗ

By

Published : Mar 16, 2019, 10:59 AM IST

ਹੈਦਰਾਬਾਦ : ਨਿਊਜ਼ੀਲੈਂਡ ਦੇ ਕਰਾਈਸਟਚਰਚ ਦੀ ਦੋ ਮਸਜਿਦਾਂ 'ਚ ਹੋਈ ਗੋਲਬਾਰੀ ਵਿੱਚ ਹਮਲਾਵਾਰਾਂ ਨੇ ਅਹਿਮਦ ਜਹਾਂਗੀਰ ਨਾਂਅ ਦੇ ਇੱਕ ਵਿਅਕਤੀ ਨੂੰ ਵੀ ਗੋਲੀ ਮਾਰੀ ਹੈ। ਅਹਿਮਦ ਦਾ ਭਰਾਖੁਰਸ਼ੀਦ ਜਹਾਂਗੀਰ ਹੈਦਰਾਬਾਦ ਦਾ ਨਿਵਾਸੀ ਹੈ। ਖੁਰਸ਼ੀਦ ਜਹਾਂਗੀਰ ਨੇ ਸਰਕਾਰ ਕੋਲੋ ਮਦਦ ਦੀ ਮੰਗ ਕੀਤੀ ਹੈ ਤਾਂ ਜੋ ਉਨ੍ਹਾਂ ਨੂੰ ਨਿਊਜ਼ੀਲੈਂਡ ਪਹੁੰਚਣ ਲਈ ਜਲਦ ਤੋਂ ਜਲਦ ਵੀਜਾ ਉਪਲਬਧ ਕਰਵਾਇਆ ਜਾ ਸਕੇ।

ਮੀਡੀਆ ਨਾਲ ਗੱਲਬਾਤ ਕਰਦੇ ਹੋਏ ਖੁਰਸ਼ੀਦ ਨੇ ਦੱਸਿਆ , " ਅਸੀਂ ਵੇਖਿਆ ਕਿ ਮੇਰੇ ਭਰ੍ਹਾ ਨੂੰ ਛਾਤੀ ਵਿੱਚ ਗੋਲੀ ਮਾਰੀ ਗਈ ਹੈ। ਅਹਿਮਦ ਅਜੇ ਵੀ ਹਸਪਤਾਲ ਵਿੱਚ ਦਾਖਲ ਹੈ ਅਤੇ ਆਪਣੀ ਸਰਜਰੀ ਕਰਵਾ ਰਿਹਾ ਹੈ। ਅਸੀਂ ਸਫ਼ਾਰਤਖਾਨੇਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਅਸੀਂ ਇਥੇ ਪੂਰੀ ਜਾਣਕਾਰੀ ਹਾਸਲ ਕਰਨ ਵਿੱਚ ਅਸਮਰਥ ਹਾਂ। "

ਆਲ ਇੰਡੀਆ ਮਜਲਿਸ-ਏ-ਇਤਹਾਦੁਲ ਮੁਸਲਿਮਨ ਪਾਰਟੀ ਦੇ ਪ੍ਰਧਾਨ ਅਤੇ ਸਾਂਸਦ ਅਸਦੁਦੀਨ ਓਵੈਸੀ ਨੇ ਵੀ ਟਵੀਟ ਕਰਕੇ ਕਿਹਾ ਹੈ ਕਿ ਕਰਾਈਸਟਚਰਚ ਦੀ ਵੀਡੀਓ ਤੋਂ ਪਤਾ ਲਗਾ ਹੈ ਕਿ ਅਹਿਮਦ ਜਹਾਂਗੀਰ ਨਾਂਅ ਦੇ ਵਿਅਕਤੀ ਨੂੰ ਗੋਲੀ ਲਗੀ ਹੈ। ਉਨ੍ਹਾਂ ਦੇ ਭਰ੍ਹਾ ਇਕਬਾਲ ਖੁਰਸ਼ੀਦ ਜਹਾਂਗੀਰ ਹੈਦਰਾਬਾਦ ਦੇ ਨਿਵਾਸੀ ਹਨ। ਉਨ੍ਹਾਂ ਨੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਅਤੇ ਤੇਲੰਗਾਨਾ ਦੇ ਮੁੱਖ ਮੰਤਰੀ ਕੋਲੋਂ ਖੁਰਸ਼ੀਦ ਦੇ ਪਰਿਵਾਰ ਲਈ ਜਲਦ ਤੋਂ ਜਲਦ ਜ਼ਰੂਰੀ ਵਿਵਸਥਾ ਕਰਵਾਏ ਜਾਣ ਦੀ ਮੰਗ ਕੀਤੀ ਹੈ।

ਓਵੈਸੀ ਨੇ ਇੱਕ ਹੋਰ ਟਵੀਟ ਕਰਦੇ ਹੋਏ ਉਨ੍ਹਾਂ ਲਿਖਿਆ ਹੈ , " ਇਹ ਖੁਰਸ਼ੀਦ ਦੇ ਪਾਸਪੋਰਟ ਦੀ ਜਾਣਕਾਰੀ ਹੈ। ਉਨ੍ਹਾਂ ਦੇ ਭਰ੍ਹਾ ਦੀ ਹਾਲਤ ਗੰਭੀਰ ਹੈ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਮਦਦ ਦੀ ਲੋੜ ਹੈ। ਮੈਂ ਸਿਰਫ਼ ਇਹ ਹੀ ਅਪੀਲ ਕਰਦਾ ਹਾਂ ਕਿ ਉਨ੍ਹਾਂ ਦੀ ਵੀਜਾ ਪ੍ਰਕਿਰਿਆ ਵਿੱਚ ਤੇਜੀ ਲਿਆਈ ਜਾਵੇ। ਨਿਊਜ਼ੀਲੈਂਡ ਜਾਣ ਦੀ ਵਿਵਸਥਾ ਉਹ ਖ਼ੁਦ ਕਰ ਲੈਂਣਗੇ।

ABOUT THE AUTHOR

...view details