ਪੰਜਾਬ

punjab

ETV Bharat / bharat

ਲਵ-ਮੈਰਿਜ਼ ਕਰਨ ਦੀ ਮਿਲੀ ਸਜ਼ਾ, ਪਰਿਵਾਰ ਵਾਲਿਆਂ 'ਤੇ ਕੁੜੀ ਨੂੰ ਮਾਰਨ ਦਾ ਇਲਜ਼ਾਮ - crime

ਦਿੱਲੀ ਦੇ ਨਾਲ ਲੱਗਦੇ ਗ੍ਰੇਟਰ ਨੋਇਡਾ ਤੋਂ ਇੱਕ ਦਿਲ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਪਰਿਵਾਰ ਵਾਲਿਆਂ 'ਤੇ ਆਪਣੀ ਵਿਆਹੁਤਾ ਕੁੜੀ ਨੂੰ ਗੋਲੀ ਮਾਰ ਕੇ ਕਤਲ ਕਰਨ ਦਾ ਇਲਜ਼ਾਮ ਲਾਇਆ ਹੈ।

ਫ਼ੋਟੋ

By

Published : Jul 7, 2019, 3:12 PM IST

ਨਵੀਂ ਦਿੱਲੀ: ਗ੍ਰੇਟਰ ਨੋਇਡਾ ਨਾਲ ਲੱਗਦੇ ਪਿੰਡ ਦਸਤਮਪੁਰ 'ਚ ਰਹਿਣ ਵਾਲੀ ਨਿਸ਼ਾ ਦੇ ਕਤਲ ਦਾ ਇਲਜ਼ਾਮ ਉਸ ਦੇ ਪਰਿਵਾਰ ਵਾਲਿਆਂ 'ਤੇ ਹੀ ਲੱਗਿਆ ਹੈ। ਮ੍ਰਿਤਕ ਦੇ ਪਤੀ ਸੁਨੀਲ ਦਾ ਕਹਿਣਾ ਹੈ ਕਿ ਨਿਸ਼ਾ ਦੇ ਪਰਿਵਾਰ ਵਾਲੇ ਉਸ ਦੇ ਪ੍ਰੇਮ ਵਿਆਹ ਤੋਂ ਖ਼ੁਸ਼ ਨਹੀਂ ਸਨ। ਦੱਸ ਦਈਏ, ਜੂਨ 2018 ਵਿੱਚ ਦੋਹਾਂ ਨੇ ਕੋਰਟ ਮੈਰਿਜ ਕੀਤੀ ਸੀ।

ਇਸ ਬਾਰੇ ਮ੍ਰਿਤਕ ਨਿਸ਼ਾ ਦੇ ਪਤੀ ਸੁਨੀਲ ਕੁਮਾਰ ਨੇ ਦੱਸਿਆ ਕਿ ਦੋਹਾਂ ਨੇ 18 ਜੂਨ 2018 ਨੂੰ ਕੋਰਟ ਵਿੱਚ ਵਿਆਹ ਕੀਤਾ ਸੀ ਤੇ ਵਿਆਹ ਵੇਲੇ ਦੋਵੇਂ ਨਾਬਾਲਗ਼ ਸਨ। ਇਸ ਕਰਕੇ ਨਿਸ਼ਾ ਦੇ ਪਰਿਵਾਰ ਵਾਲੇ ਦੋਹਾਂ ਦੇ ਵਿਆਹ ਤੋਂ ਖ਼ੁਸ਼ ਨਹੀਂ ਸਨ।

ਉਹ ਹਰ ਦੂਜੇ ਦਿਨ ਉਸ ਨੂੰ ਮਾਰਦੇ ਰਹਿੰਦੇ ਸਨ ਤੇ ਪਰੇਸ਼ਾਨ ਵੀ ਕਰਦੇ ਸਨ, ਨਾਲ ਹੀ ਮਾਰਨ ਦੀਆਂ ਧਮਕੀਆਂ ਦਿੰਦੇ ਸਨ। ਹਾਲਾਂਕਿ ਉਸ ਦੇ ਪਰਿਵਾਰ ਵਾਲਿਆਂ ਨੇ ਉਸ ਨੂੰ ਅਪਣਾ ਲਿਆ ਸੀ ਜਿਸ ਤੋਂ ਬਾਅਦ ਕਦੇ ਉਹ ਆਪਣੇ ਸਹੁਰੇ ਤੇ ਕਦੇ ਪੇਕੇ ਘਰ ਰਹਿੰਦੀ ਸੀ ਤੇ ਪਿਛਲੇ ਇੱਕ ਮਹੀਨੇ ਤੋਂ ਆਪਣੇ ਪੇਕੇ ਘਰ ਰਹਿੰਦੀ ਸੀ। ਇਸ ਦੌਰਾਨ ਹੀ ਉਸ ਦੇ ਪਰਿਵਾਰ ਵਾਲਿਆਂ ਨੇ ਨਿਸ਼ਾ ਦਾ ਕਤਲ ਕਰਨ ਦੀ ਸਾਜ਼ਿਸ਼ ਕੀਤੀ ਤੇ ਉਸ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ।

ABOUT THE AUTHOR

...view details