ਪੰਜਾਬ

punjab

ETV Bharat / bharat

ਸਾਈਕਲ ਗਰਲ ਜੋਤੀ ਪਾਸਵਾਨ ਦੀ ਕਤਲ ਦੀਆਂ ਖ਼ਬਰਾਂ ਸੋਸ਼ਲ ਮੀਡੀਆ 'ਤੇ ਫਰਜ਼ੀ - ਸਾਈਕਲ ਗਰਲ ਜੋਤੀ

ਸਾਈਕਲ ਗਰਲ ਜੋਤੀ ਦੇ ਕਤਲ ਤੇ ਜਬਰ ਜਨਾਹ ਦੀਆਂ ਅਫਵਾਹਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਜਿਸ ਦਾ ਖੁਲਾਸਾ ਖੁਦ ਜੋਤੀ ਨੇ ਕੀਤਾ ਹੈ।

ਸਾਈਕਲ ਗਰਲ ਜੋਤੀ ਪਾਸਵਾਨ ਦੀ ਕਤਲ ਦੀਆਂ ਖ਼ਬਰਾਂ ਸੋਸ਼ਲ ਮੀਡੀਆ 'ਤੇ ਫਰਜ਼ੀ
ਸਾਈਕਲ ਗਰਲ ਜੋਤੀ ਪਾਸਵਾਨ ਦੀ ਕਤਲ ਦੀਆਂ ਖ਼ਬਰਾਂ ਸੋਸ਼ਲ ਮੀਡੀਆ 'ਤੇ ਫਰਜ਼ੀ

By

Published : Jul 5, 2020, 8:25 PM IST

ਦਰਭੰਗਾ: ਸੋਸ਼ਲ ਮੀਡੀਆ 'ਤੇ ਪਿਛਲੇ ਦਿਨੀਂ ਵਾਇਰਲ ਹੋਈ ਦਰਭੰਗਾ ਦੀ ਬਹਾਦਰ ਧੀ ਜੋਤੀ ਦੇ ਕਤਲ ਤੇ ਜਬਰ ਜਨਾਹ ਦੀਆਂ ਅਫਵਾਹਾਂ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਸੋਸ਼ਲ ਮੀਡੀਆ 'ਤੇ ਜੋਤੀ ਦੇ ਕਤਲ ਨੂੰ ਲੈ ਕੇ ਲੋਕ ਸਰਕਾਰ 'ਤੇ ਆਪਣਾ ਰੋਸ ਜ਼ਾਹਿਰ ਕਰ ਰਹੇ ਹਨ। ਇਸ ਸਬੰਧ 'ਚ ਈਟੀਵੀ ਭਾਰਤ ਨੇ ਦਰਭੰਗਾ ਦੀ ਰਹਿਣ ਵਾਲੀ ਜੋਤੀ ਨਾਲ ਖ਼ਾਸ ਗੱਲਬਾਤ ਕੀਤੀ। ਇਸ ਦੌਰਾਨ ਜੋਤੀ ਨੇ ਕਿਹਾ ਕਿ ਇਹ ਸਭ ਝੂਠ ਹੈ।

ਸਾਈਕਲ ਗਰਲ ਜੋਤੀ ਪਾਸਵਾਨ ਦੀ ਕਤਲ ਦੀਆਂ ਖ਼ਬਰਾਂ ਸੋਸ਼ਲ ਮੀਡੀਆ 'ਤੇ ਫਰਜ਼ੀ

ਜੋਤੀ ਨੇ ਕਿਹਾ ਕਿ ਜਿਹੜੀਆਂ ਸੋਸ਼ਲ ਮੀਡੀਆ 'ਤੇ ਉਨ੍ਹਾਂ ਦੇ ਕਤਲ ਤੇ ਜਬਰ ਜਨਾਹ ਦੀਆਂ ਖ਼ਬਰਾਂ ਵਾਇਰਲ ਹੋ ਰਹੀਆਂ ਹਨ ਉਹ ਗ਼ਲਤ ਹੈ। ਉਨ੍ਹਾਂ ਕਿਹਾ ਕਿ ਇਹ ਇੱਕ ਅਫਵਾਹ ਹੈ। ਉਨ੍ਹਾਂ ਨੇ ਕਿਹਾ ਕਿ ਉਹ ਬਿਲਕੁਲ ਸਹੀਂ ਸਲਾਮਤ ਹੈ। ਉਨ੍ਹਾਂ ਕਿਹਾ ਕਿ ਜਿਸ ਕੁੜੀ ਦੇ ਕਤਲ ਦੀਆਂ ਤਸਵੀਰ ਸੋਸ਼ਲ ਮੀਡੀਆਂ 'ਤੇ ਵਾਇਰਲ ਹੋ ਰਹੀਆਂ ਹਨ ਉਹ ਕਿਸੇ ਹੋਰ ਕੁੜੀ ਦੀਆਂ ਹਨ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਜਿਹੜੇ ਲੋਕ ਸੋਸ਼ਲ ਮੀਡੀਆ 'ਤੇ ਇਸ ਤਰ੍ਹਾਂ ਦੀਆਂ ਗਲਤ ਅਫਵਾਹਾਂ ਫੈਲਾਉਂਦੇ ਹਨ ਉਨ੍ਹਾਂ ਵਿਰੁੱਧ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ।

ABOUT THE AUTHOR

...view details