ਨਵੀਂ ਦਿੱਲੀ: ਅਮਰੀਕਾ ਅਤੇ ਬ੍ਰਿਟੇਨ ਦੇ ਕਈ ਹਿੱਸਿਆਂ ਸਣੇ ਦੁਨੀਆ ਭਰ ਦੇ ਵੱਖ-ਵੱਖ ਹਿੱਸਿਆਂ ਵਿੱਚ ਯੂਜ਼ਰਜ਼ ਨੇ ਟਵਿੱਟਰ ਰਾਹੀਂ ਫੇਸਬੁੱਕ, ਇੰਸਟਾਗ੍ਰਾਮ ਅਤੇ ਮੈਸੇਂਜਰ ਨੂੰ ਚਲਾਉਣ ਵਿੱਚ ਮੁਸ਼ਕਲ ਆਉਣ ਦੀ ਸ਼ਿਕਾਇਤ ਕੀਤੀ ਹੈ।
ਡਾਊਨ ਹੋਇਆ ਫੇਸਬੁੱਕ ਅਤੇ ਇੰਸਟਾਗ੍ਰਾਮ, ਯੂਜ਼ਰਜ਼ ਹੋਏ ਪਰੇਸ਼ਾਨ - ਫੇਸਬੁੱਕ ਅਤੇ ਇੰਸਟਾਗ੍ਰਾਮ ਡਾਊਨ
ਦੁਨੀਆ ਭਰ ਦੇ ਵੱਖ-ਵੱਖ ਹਿੱਸਿਆਂ ਵਿੱਚ ਯੂਜ਼ਰਜ਼ ਨੇ ਫੇਸਬੁੱਕ, ਇੰਸਟਾਗ੍ਰਾਮ ਅਤੇ ਮੈਸੇਂਜਰ ਵਿੱਚ ਰੁਕਾਵਟ ਆਉਣ ਦੀ ਸ਼ਿਕਾਇਤ ਕੀਤੀ ਹੈ।
ਫ਼ੋਟੋ।
ਆਨ ਲਾਈਨ ਰੁਕਾਵਟਾਂ ਉੱਤੇ ਨਜ਼ਰ ਰੱਖਣ ਵਾਲੀ ਵੈਬਸਾਈਟ ਡਾਊਨਡਿਟੈਕਟਰ ਮੁਤਾਬਕ ਫੇਸਬੁੱਕ ਦੇ ਪੂਰੇ ਨੈਟਵਰਕ ਵਿੱਚ ਰੁਕਾਵਟ ਨਹੀਂ ਵਿਖਾਈ ਦੇ ਰਹੀ ਪਰ ਦੁਨੀਆ ਭਰ ਦੇ ਕਈ ਹਿੱਸਿਆਂ ਵਿੱਚ ਇਸ ਦੀਆਂ ਸੇਵਾਵਾਂ ਵਿੱਚ ਰੁਕਾਵਟ ਪਾਈ ਗਈ ਹੈ।
ਜਿੱਥੇ 63 ਫੀਸਦੀ ਲੋਕਾਂ ਨੇ ਪੂਰੀ ਤਰ੍ਹਾਂ ਬਲੈਕ ਆਊਟ ਦੀ ਸ਼ਿਕਾਇਤ ਕੀਤੀ, ਉੱਥੇ ਹੀ 19 ਫੀਸਦੀ ਲੋਕਾਂ ਨੇ ਲਾਗ ਇੰਨ ਕਰਨ ਵਿੱਚ ਤੇ 16 ਫੀਸਦੀ ਲੋਕਾਂ ਨੇ ਨਿਊਜ਼ ਫੀਡ ਵਿੱਚ ਮੁਸ਼ਕਲ ਦੱਸੀ। ਫੇਸਬੁੱਕ ਨੇ ਇਸ ਬਾਰੇ ਅਜੇ ਤੱਕ ਕੋਈ ਬਿਆਨ ਨਹੀਂ ਦਿੱਤਾ ਹੈ।