ਐਫ-16 ਲੜਾਕੂ ਜਹਾਜ਼ ਹੋਇਆ ਹਾਦਸਾਗ੍ਰਸਤ,ਪਾਇਲਟ ਨੇ ਮਾਰੀ ਛਾਲ - ਐਫ-16 ਲੜਾਕੂ ਜਹਾਜ਼
ਇੱਥੋ ਦੇ 'ਮਾਰਚ ਏਅਰ ਬੇਸ' ਦੇ ਬਾਹਰ ਇੱਕ ਗੋਦਾਮ ਵਿੱਚ ਐਫ-16 ਲੜਾਕੂ ਜਹਾਜ਼ ਹਾਦਸਾਗ੍ਰਸਤ ਹੋ ਗਿਆ ਪਰ ਦੁਰਘਟਨਾ ਤੋਂ ਠੀਕ ਪਹਿਲਾ ਪਾਇਲਟ ਨੇ ਜਹਾਜ਼ ਤੋਂ ਛਾਲ ਮਾਰ ਦਿੱਤੀ ਸੀ।
F 16 Fighter Jet Crashes
ਕੈਲੀਫੋਰਨੀਆ: ਐਫ-16 ਲੜਾਕੂ ਜਹਾਜ਼ ਹੋਇਆ ਹਾਦਸਾਗ੍ਰਸਤ। ਬੇਸ ਦੇ ਨਾਗਰਿਕ ਮਾਮਲਿਆਂ ਦੇ ਨਿਦੇਸ਼ਕ ਮੇਜਰ ਪੇਰੀ ਕੋਵਿੰਗਟਨ ਨੇ ਦੱਸਿਆ ਕਿ ਪਾਇਲਟ ਨੂੰ ਕੋਈ ਸੱਟ ਨਹੀਂ ਲੱਗੀ ਹੈ।
ਮਾਰਚ ਏਅਰ ਰਿਜ਼ਰਵ ਬੇਸ ਦੇ ਉੱਪ ਦਮਕਲ ਦੇ ਮੁੱਖੀ ਮੁਤਾਬਕ ਹਾਦਸਾ ਉਸ ਸਮੇਂ ਹੋਇਆ ਜਦੋ ਪਾਇਲਟ ਰੋਜ਼ਾਨਾ ਸਿਖਲਾਈ ਤੋਂ ਬਾਅਦ ਲੈਂਡਿੰਗ ਕਰ ਰਿਹਾ ਸੀ। ਉਨ੍ਹਾਂ ਕਿਹਾ ਕਿ ਪਾਇਲਟ ਨੂੰ ਹਾਈਡ੍ਰੋਲਿਕ ਮੁਸ਼ਕਲਾਂ ਆਈਆਂ ਸਨ। ਉਸ ਦਾ ਜਹਾਜ਼ 'ਤੇ ਕੰਟਰੋਲ ਨਾ ਰਿਹਾ। ਜਾਣਕਾਰੀ ਮਿਲੀ ਕਿ ਗੋਦਾਮ ਨੂੰ ਮਾਮੂਲੀ ਨੁਕਸਾਨ ਪਹੁੰਚਿਆ ਹੈ ਅਤੇ ਅੱਗ ਨਹੀਂ ਲੱਗੀ।