ਪੰਜਾਬ

punjab

ETV Bharat / bharat

ਮਿਡ-ਡੇਅ-ਮੀਲ ਦਾ ਖਾਣਾ ਪਕਾਉਣ ਸਮੇਂ ਹੋਇਆ ਧਮਾਕਾ, 4 ਲੋਕਾਂ ਦੀ ਮੌਤ, ਕਈ ਜ਼ਖਮੀ - ਮਿਡ ਡੇਅ ਮੀਲ

ਬਿਹਾਰ ਦੇ ਚੰਪਾਰਣ ਨਜ਼ਦੀਕ ਸੁਗੌਲੀ ਪ੍ਰਖੰਡ ਵਿੱਚ ਮਿਡ-ਡੇਅ-ਮੀਲ ਦਾ ਖਾਣਾ ਪਕਾਉਣ ਸਮੇਂ ਬਾਇਲਰ ਫਟ ਗਿਆ। ਇਸ ਹਾਦਸੇ ਵਿੱਚ ਕਈ ਲੋਕਾਂ ਦੀ ਮੌਤ ਹੋ ਗਈ ਅਤੇ ਕਈ ਲੋਕ ਜ਼ਖ਼ਮੀ ਦੱਸੇ ਜਾ ਰਹੇ ਹਨ।

ਫ਼ੋਟੋ

By

Published : Nov 16, 2019, 1:15 PM IST

ਨਵੀਂ ਦਿੱਲੀ: ਬਿਹਾਰ ਦੇ ਚੰਪਾਰਣ ਨਜ਼ਦੀਕ ਸੁਗੌਲੀ ਪ੍ਰਖੰਡ ਵਿਖੇ ਇੱਕ ਐਨਜੀਓ ਵਿੱਚ ਵੱਡਾ ਹਾਦਸਾ ਵਾਪਰਿਆ ਹੈ। ਸ਼ਨੀਵਾਰ ਸਵੇਰੇ ਕਰੀਬ 4 ਵਜੇ ਮਿਡ-ਡੇਅ-ਮੀਲ ਦਾ ਖਾਣਾ ਪਕਾਉਣ ਸਮੇਂ ਬਾਇਲਰ ਫਟ ਗਿਆ। ਜਾਣਕਾਰੀ ਮੁਤਾਬਕ ਇਸ ਹਾਦਸੇ ਵਿੱਚ 4 ਲੋਕਾਂ ਦੀ ਮੌਤ ਅਤੇ ਕਈ ਲੋਕਾਂ ਦੇ ਜ਼ਖਮੀ ਹੋਣ ਦੀ ਖ਼ਬਰ ਸਾਹਮਣੇ ਆ ਰਹੀ ਹੈ।

ਫਿਲਹਾਲ ਮ੍ਰਿਤਕਾਂ ਦੀ ਸਹੀ ਗਿਣਤੀ ਦਾ ਪਤਾ ਹੁਣ ਤੱਕ ਨਹੀਂ ਲੱਗ ਸੱਕਿਆ ਹੈ , ਹਾਲਾਂਕਿ ਮ੍ਰਿਤਕਾਂ ਦੀ ਗਿਣਤੀ ਚਾਰ ਤੋਂ ਛੇ ਦੇ ਵਿਚਕਾਰ ਦੱਸੀ ਜਾ ਰਹੀ ਹੈ। ਇਸ ਘਟਨਾ ਵਿੱਚ ਪੰਜ ਤੋਂ ਵੱਧ ਲੋਕ ਜ਼ਖਮੀ ਦੱਸੇ ਜਾ ਰਹੇ ਹਨ, ਜਿਨ੍ਹਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਪੁਲਿਸ ਅਤੇ ਪ੍ਰਸ਼ਾਸਨਿਕ ਅਧਿਕਾਰੀ ਮੌਕੇ 'ਤੇ ਪਹੁੰਚ ਗਏ ਹਨ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਦੱਸਿਆ ਜਾ ਰਿਹਾ ਹੈ ਕਿ ਇੱਥੇ ਨਵ ਪ੍ਰਿਆਸ ਨਾਂਅ ਦੀ ਇੱਕ ਸੰਸਥਾ ਹੈ, ਜੋ ਸਕੂਲਾਂ ਨੂੰ ਮਿਡ-ਡੇਅ ਮੀਲ ਪਹੁੰਚਾਉਣ ਦਾ ਕੰਮ ਕਰਦੀ ਹੈ, ਇਸ ਵਿੱਚ ਕਰੀਬ 12 ਤੋਂ ਵੱਧ ਕਾਰੀਗਰ ਕੰਮ ਕਰਦੇ ਹਨ। ਹਾਲਾਂਕਿ ਮ੍ਰਿਤਕਾਂ ਦੀ ਸਹੀ ਗਿਣਤੀ ਦਾ ਪਤਾ ਹੁਣ ਤੱਕ ਨਹੀਂ ਲੱਗ ਸੱਕਿਆ ਹੈ।

ABOUT THE AUTHOR

...view details