ਪੰਜਾਬ

punjab

ETV Bharat / bharat

ਮੱਧ ਪ੍ਰਦੇਸ਼ ਕੈਬਿਨੇਟ ਦਾ ਵਿਸਥਾਰ, ਨਵੇਂ ਮੰਤਰੀਆਂ ਨੇ ਚੁੱਕੀ ਸਹੁੰ - ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ

ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਦੀ ਕੈਬਿਨੇਟ ਦਾ ਵਿਸਥਾਰ ਹੋ ਗਿਆ ਹੈ। ਕੁੱਲ 28 ਮੰਤਰੀ ਕੈਬਿਨੇਟ ਦੇ ਵਿਸਥਾਰ ਵਿੱਚ ਸਹੁੰ ਚੁੱਕੀ।

ਫ਼ੋਟੋ।
ਫ਼ੋਟੋ।

By

Published : Jul 2, 2020, 12:11 PM IST

ਭੋਪਾਲ: ਮੱਧ ਪ੍ਰਦੇਸ਼ ਵਿੱਚ ਕੈਬਿਨੇਟ ਦੇ ਵਿਸਥਾਰ ਨੂੰ ਲੈ ਕੇ ਜਾਰੀ ਅਟਕਲਾਂ ਅੱਜ ਖ਼ਤਮ ਹੋ ਗਈਆਂ ਹਨ। ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਦੀ ਕੈਬਿਨੇਟ ਵਿੱਚ ਕਿਸ ਨੂੰ ਜਗ੍ਹਾ ਮਿਲੀ ਹੈ, ਇਹ ਖੁਲਾਸਾ ਹੋ ਗਿਆ ਹੈ। ਕੁੱਲ 28 ਮੰਤਰੀ ਕੈਬਿਨੇਟ ਦੇ ਵਿਸਥਾਰ ਵਿੱਚ ਸਹੁੰ ਚੁੱਕੀ।

ਮੱਧ ਪ੍ਰਦੇਸ਼ ਦੇ ਇੰਚਾਰਜ ਰਾਜਪਾਲ ਆਨੰਦੀਬੇਨ ਪਟੇਲ ਰਾਜ ਭਵਨ ਵਿਖੇ ਇੱਕ ਸਧਾਰਣ ਸਮਾਰੋਹ ਵਿੱਚ ਕੈਬਿਨੇਟ ਦੇ ਨਵੇਂ ਮੰਤਰੀਆਂ ਨੂੰ ਸਹੁੰ ਚੁਕਵਾਈ। ਭਾਜਪਾ ਦੇ ਰਾਜ ਸਭਾ ਮੈਂਬਰ ਜਯੋਤੀਰਾਦਿੱਤਿਆ ਸਿੰਧੀਆ ਸ਼ਿਵਰਾਜ ਦੀ ਕੈਬਿਨੇਟ ਦੇ ਵਿਸਥਾਰ ਅਤੇ ਮੰਤਰੀਆਂ ਦੀ ਸਹੁੰ ਚੁੱਕਣ ਦੇ ਸਮਾਗਮ ਵਿੱਚ ਰਾਜ ਭਵਨ ਪਹੁੰਚੇ। ਸ਼ਿਵਰਾਜ ਕੈਬਿਨੇਟ ਵਿੱਚ ਸ਼ਾਮਲ ਹੋਣ ਵਾਲੇ ਮੰਤਰੀਆਂ ਵਿੱਚ ਗੋਪਾਲ ਭਾਰਗਵ, ਵਿਜੈ ਸ਼ਾਹ, ਜਗਦੀਸ਼ ਦਿਓੜਾ, ਬਿਸ਼ਾਹੁਲਾਲ ਸਿੰਘ, ਯਸ਼ੋਧਰਾ ਰਾਜੇ ਸਿੰਧੀਆ, ਭੁਪੇਂਦਰ ਸਿੰਘ, ਐਦਲ ਸਿੰਘ ਕੋਸ਼ਾਨਾ ਸਣੇ 28 ਨਾਂਅ ਸ਼ਾਮਲ ਹਨ।

ਸ਼ਿਵਰਾਜ ਸਿੰਘ ਚੌਹਾਨ ਨੇ ਇਕੱਲੇ 23 ਮਾਰਚ ਨੂੰ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ਸੀ। ਕੋਰੋਨਾ ਸੰਕਟ ਅਤੇ ਤਾਲਾਬੰਦੀ ਦੇ ਵਿਚਕਾਰ, ਮੁੱਖ ਮੰਤਰੀ ਨੇ ਇਕੱਲਿਆਂ ਹੀ ਲਗਭਗ 29 ਦਿਨ ਸਰਕਾਰ ਚਲਾਈ। ਬਾਅਦ ਵਿਚ 21 ਅਪ੍ਰੈਲ ਨੂੰ ਇਕ 5 ਮੈਂਬਰੀ ਮੰਤਰੀ ਪ੍ਰੀਸ਼ਦ ਦਾ ਗਠਨ ਕੀਤਾ ਗਿਆ ਜਿਸ ਵਿੱਚ ਸਾਬਕਾ ਕੇਂਦਰੀ ਮੰਤਰੀ ਜਯੋਤੀਰਾਦਿੱਤਿਆ ਸਿੰਧੀਆ ਦੇ ਦੋ ਮੰਤਰੀ ਤੁਲਸੀ ਸਿਲਾਵਟ ਅਤੇ ਗੋਵਿੰਦ ਸਿੰਘ ਰਾਜਪੂਤ ਕਾਂਗਰਸ ਛੱਡਣ ਤੋਂ ਬਾਅਦ ਭਾਜਪਾ ਵਿੱਚ ਸ਼ਾਮਲ ਹੋਏ।

ABOUT THE AUTHOR

...view details