ਚਰਖੀ ਦਾਦਰੀ: ਅੰਤਰਰਾਸ਼ਟਰੀ ਮਹਿਲਾ ਪਹਿਲਵਾਨ ਬਬੀਤਾ ਫੋਗਾਟ ਹੁਣ ਦੰਗਲ ਅਖਾੜੇ 'ਤੇ ਬਰੇਕ ਲਗਾ ਕੇ ਸਿਆਸੀ ਖੇਤਰ ਵਿਚ ਦਾਖਲ ਹੋਣ ਦੀ ਤਿਆਰੀ ਕਰ ਰਹੀ ਹੈ। ਬਬੀਤਾ ਫੋਗਾਟ ਨੇ ਕਿਹਾ ਕਿ ਲੋਕਾਂ ਦੀ ਆਵਾਜ਼ ਬੁਲੰਦ ਕਰਨ ਲਈ ਉਸ ਨੇ ਐਸਆਈ ਦੀ ਨੌਕਰੀ ਤੋਂ ਅਸਤੀਫ਼ਾ ਦੇ ਦਿੱਤਾ। ਹੁਣ ਉਨ੍ਹਾਂ ਦਾ ਜਨਤਕ ਸੇਵਾ ਲਈ ਚੋਣਾਂ ਲੜਨ ਦਾ ਇਰਾਦਾ ਹੈ। ਬਬੀਤਾ ਬਾਧੜਾ ਵਿਧਾਨ ਸਭਾ ਸੀਟ ਜਾਂ ਚਰਖੀ ਦਾਦਰੀ ਵਿਧਾਨ ਸਭਾ ਸੀਟ ਤੋਂ ਚੋਣ ਲੜਨ ਦੀ ਇੱਛੁਕ ਹਨ। ਬਬੀਤਾ ਦਾ ਕਹਿਣਾ ਹੈ ਕਿ ਜਿੱਥੋਂ ਵੀ ਪਾਰਟੀ ਚੋਣ ਲੜਵਾਏਗੀ, ਉਹ ਰਾਜਨੀਤੀ ਦੇ ਅਖਾੜੇ ਵਿੱਚ ਆਉਣ ਲਈ ਪੂਰੀ ਤਰ੍ਹਾਂ ਤਿਆਰ ਹਨ।
ਇਸ ਲਈ ਭਾਜਪਾ ਵਿੱਚ ਹੋਈ ਸ਼ਾਮਲ
ਭਾਜਪਾ ਵਿੱਚ ਸ਼ਾਮਲ ਹੋਣ ਅਤੇ ਪੁਲਿਸ ਦਾ ਅਸਤੀਫਾ ਮੰਨਜੂਰ ਹੋਣ ਤੋਂ ਬਾਅਦ ਬਬੀਤਾ ਫੋਗਾਟ ਨੇ ਆਪਣੇ ਪਿੰਡ ਬਲਾਲੀ ਵਿੱਚ ਈਟੀਵੀ ਭਾਰਤ ਨਾਲ ਵਿਸ਼ੇਸ਼ ਗੱਲਬਾਤ ਕੀਤੀ। ਬਬੀਤਾ ਫੋਗਾਟ ਨੇ ਕਿਹਾ ਕਿ ਮੈਰੀਕਾਮ ਅਤੇ ਬਿਜੇਂਦਰ ਬਾਕਸਰ ਤੋਂ ਪ੍ਰੇਰਨਾ ਲੈਣ ਤੋਂ ਬਾਅਦ ਉਹ ਰਾਜਨੀਤੀ ਵਿੱਚ ਸ਼ਾਮਲ ਹੋਣ ਦਾ ਫ਼ੈਸਲਾ ਲਿਆ। ਉਹ ਰਾਸ਼ਟਰਵਾਦੀ ਪਾਰਟੀ ਨਾਲ ਜੁੜ ਕੇ ਰਾਜਨੀਤੀ ਕਰਨਾ ਚਾਹੁੰਦੀ ਸੀ, ਇਸ ਲਈ ਭਾਜਪਾ ਵਿੱਚ ਸ਼ਾਮਲ ਹੋਈ। ਉਨ੍ਹਾਂ ਦੱਸਿਆ ਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦੇਸ਼ ਦੇ ਹਿੱਤਾਂ ਲਈ ਕੀਤੇ ਕੰਮਾਂ ਤੋਂ ਬਹੁਤ ਪ੍ਰਭਾਵਿਤ ਹੋਈ ਹੈ।