ਨਵੀਂ ਦਿੱਲੀ: ਨਿਰਭਯਾ ਦੇ ਦੋਸ਼ੀਆਂ ਨੂੰ 7 ਸਾਲ ਦੇ ਲੰਮੇ ਇੰਤਜ਼ਾਰ ਤੋਂ ਬਾਅਦ ਹੀ ਅੱਜ ਸਵੇਰੇ ਤਿਹਾੜ ਜੇਲ੍ਹ ਵਿੱਚ ਫਾਂਸੀ ਦਿੱਤੀ ਗਈ। ਇਸ ਉੱਤੇ ਦਿੱਲੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸਵਾਤੀ ਮਾਲੀਵਾਲ ਨੇ ਈਟੀਵੀ ਭਾਰਤ ਨਾਲ ਗੱਲਬਾਤ ਕੀਤੀ।
ਇਸ ਦੌਰਾਨ ਉਨ੍ਹਾਂ ਕਿਹਾ ਕਿ ਨਿਰਭਯਾ ਦੀ ਮਾਂ ਨੇ ਇਨਸਾਫ ਲਈ ਦਰ-ਦਰ ਦੀਆਂ ਠੋਕਰਾਂ ਖਾਧੀਆਂ। ਸਾਰਾ ਦੇਸ਼ ਸੜਕਾਂ 'ਤੇ ਉਤਰ ਗਿਆ, ਡੰਡੇ ਖਾਧੇ ਤੇ 7 ਸਾਲਾਂ ਦੇ ਲੰਮੇ ਇੰਤਜ਼ਾਰ ਤੋਂ ਬਾਅਦ ਅੱਜ ਇਨਸਾਫ਼ ਦੀ ਜਿੱਤ ਹੋਈ ਹੈ।
ਸਵਾਤੀ ਮਾਲੀਵਾਲ ਨੇ ਕਿਹਾ, "ਨਿਰਭਯਾ ਦੇ ਦੋਸ਼ੀਆਂ ਨੂੰ ਫਾਂਸੀ ਦਿੱਤੀ ਗਈ ਹੈ। ਇਹ ਸਾਰੇ ਦੇਸ਼ ਦੀ ਜਿੱਤ ਹੈ। ਹੁਣ ਸਾਨੂੰ ਦੇਸ਼ ਵਿਚ ਸਖਤ ਸਿਸਟਮ ਬਣਾਉਣਾ ਪਵੇਗਾ। ਮੇਰਾ ਵਿਸ਼ਵਾਸ ਹੈ ਕਿ ਤਬਦੀਲੀ ਆਵੇਗੀ, ਜ਼ਰੂਰ ਆਵੇਗੀ। ਸੱਤਿਆਮੇਵ ਜਯਤੇ।"