ਪੰਜਾਬ

punjab

ETV Bharat / bharat

ਗਾਂਧੀਵਾਦੀ ਇੰਜੀਨੀਅਰਿੰਗ ਨੇ ਅੰਗਹੀਣਾਂ ਨੂੰ ਦਿੱਤੇ ਅੰਗ - ਡਾ. ਮਹਿਤਾ

ਭਾਰਤ ਦੇ ਉੱਘੇ ਵਿਗਿਆਨੀ ਡਾ. ਆਰ.ਏ ਮਸ਼ੇਲਕਰ ਨੇ ਵਿਸ਼ਵ ਦੇ ਮਸ਼ਹੂਰ ਜੈਪੁਰ-ਪੈਰ ਦੀ ਮਹੱਤਤਾ ਅਤੇ ਖੋਜ ਬਾਰੇ ਦਸਦਿਆਂ ਕਿਹਾ ਕਿ ਜੈਪੁਰ-ਪੈਰ ਨੇ ਭਾਰਤ ਤੋਂ ਇਲਾਵਾ 32 ਹੋਰ ਮੁਲਕਾਂ ਦੇ 1 ਕਰੋੜ 80 ਲੱਖ ਤੋਂ ਵੱਧ ਅੰਗਹੀਣ ਲੋਕਾਂ ਨੂੰ ਲਾਭ ਪਹੁੰਚਾਇਆ ਹੈ। ਜੈਪੁਰ-ਪੈਰ, ਗਾਂਧੀਵਾਦੀ ਘੱਟ ਮੁੱਲ ਨਾਲ ਵੱਧ ਫਾਇਦਾ ਥਿਊਰੀ ਦੀ ਇੱਕ ਉਦਾਹਰਣ ਹੈ।

ਫ਼ੋਟੋ

By

Published : Aug 27, 2019, 8:32 AM IST

ਦਰਅਸਲ, ਜੈਪੁਰ-ਪੈਰ ਇੱਕ ਪ੍ਰਕਾਰ ਦਾ ਨਕਲੀ ਅੰਗ ਹੈ ਜਿਸ ਦੀ ਕੀਮਤ ਘੱਟ ਰੱਖੀ ਗਈ ਹੈ, ਪਰ ਇਸ ਨੂੰ ਬਣਾਉਣ ਲਈ ਤਕਨੀਕ ਅਤੇ ਵਿਗਿਆਨ ਦਾ ਇਸਤੇਮਾਲ ਕਮਾਲ ਦਾ ਕੀਤਾ ਗਿਆ ਹੈ। ਭਗਵਾਨ ਮਹਾਂਵੀਰ ਵਿਕਲਾਂਗ ਸਾਹਿਤ ਸੰਮਤੀ ਨੇ ਇਸ ਜੈਪੁਰ-ਪੈਰ ਦੀ ਕੀਮਤ ਲਗਭਗ 4,100 ਰੁਪਏ ਰੱਖੀ ਹੈ। ਇਹ ਨਕਲੀ ਅੰਗ ਅੰਗਹੀਣ (ਦਿਵਯਾਂਗ) ਵਿਅਕਤੀਆਂ ਨੂੰ ਆਮ ਲੋਕਾਂ ਵਾਂਗ ਚੱਲਣ ਦੀ ਸਹੂਲਤ ਦਿੰਦਾ ਹੈ।

ਭਗਵਾਨ ਮਹਾਂਵੀਰ ਵਿਕਲਾਂਗ ਸਾਹਿਤ ਸੰਮਤੀ ਬੀਐਮਵੀਐਸਐਸ ਦੇ ਸੰਸਥਾਪਕ ਡਾ. ਦੇਵੇਂਦਰ ਰਾਜ ਮਹਿਤਾ ਇਕ ਸਿਵਲ ਅਧਿਕਾਰੀ ਸਨ ਅਤੇ ਉਹ ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਦੇ ਡਿਪਟੀ ਗਵਰਨਰ ਅਤੇ ਫਿਰ ਸਿਕਓਰਿਟੀਜ਼ ਐਂਡ ਐਕਸਚੇਂਜ ਬੋਰਡ ਆਫ਼ ਇੰਡੀਆ (ਸੇਬੀ) ਦੇ ਬਾਨੀ ਚੇਅਰਮੈਨ ਬਣੇ। ਉਨ੍ਹਾਂ ਨੇ ਮਸ਼ਹੂਰ-ਜੈਪੁਰ ਪੈਰ ਬਣਾਉਣ ਵਾਲੀ ਸੰਸਥਾ ਬੀਐਮਵੀਐਸਐਸ ਦੀ ਸਥਾਪਨਾ ਕੀਤੀ ਸੀ।

ਉਹ ਇੱਕ ਅਜਿਹੇ ਪਰਿਵਾਰ ਨਾਲ ਸਬੰਧ ਰੱਖਦੇ ਸਨ ਜਿਨ੍ਹਾਂ ਦੀ ਸੋਚ ਗਾਂਧੀਵਾਦੀ ਸੀ। ਉਨ੍ਹਾਂ ਨੇ ਅੰਗਹੀਣਾਂ ਦੀ ਮਦਦ ਲਈ ਬੀਐਮਵੀਐਸਐਸ ਸਥਾਪਤ ਕੀਤਾ।

ਇਹ ਵੀ ਪੜ੍ਹੋ:ਇੱਕ ਅਜਿਹਾ ਮੰਦਿਰ, ਜਿੱਥੇ ਹੁੰਦੀ ਹੈ ਗਾਂਧੀ ਦੀ ਪੂਜਾ

ਡਾ. ਮਹਿਤਾ ਨੇ ਦੱਸਿਆ, "ਮੈਂ 44 ਸਾਲ ਪਹਿਲਾਂ ਬੀਐਮਵੀਐਸਐਸ ਸਥਾਪਤ ਕੀਤਾ ਸੀ ਕਿਉਂਕਿ ਗਾਂਧੀਵਾਦ ਦਾ ਇਕ ਹੋਰ ਮੁੱਖ ਸਿਧਾਂਤ ਸੇਵਾ ਹੈ। ਮਹਾਤਮਾ ਗਾਂਧੀ ਵੱਲੋਂ ਹਰ ਸਵੇਰ ਪ੍ਰਾਰਥਨਾ ਸਭਾ ਵਿੱਚ ਗਾਇਆ ਜਾਣ ਵਾਲਾ ਅਤੇ ਨਰਸਿੰਘ ਮਹਿਤਾ ਦਾ ਲਿਖਿਆ ਪ੍ਰਸਿੱਧ ਭਜਨ "ਵੈਸ਼ਣਵ ਜਨ ਤੋ ਤੇਨੇ ਕਹੀਏ, ਪੀੜ ਪਰਾਈ ਜਾਣੇ ਰੇ, ਪਰ-ਦੁੱਖੇ ਉਪਕਾਰ ਕਰੇ ਤੋਏ, ਮਨ ਅਭਿਮਾਨ ਨਾ ਆਣੇ ਰੇ" ਸੀ। ਬੀਐਮਵੀਐਸਐਸ ਪਰਿਵਾਰ ਦੂਜਿਆਂ ਦੇ ਦਰਦ ਨੂੰ ਸਮਝਦਾ ਹੈ। ਲੋਕ ਇਥੇ ਲੰਗੜਾਉਂਦੇ ਹੋਏ ਆਉਂਦੇ ਹਨ ਪਰ ਪੂਰੇ ਮਾਣ ਨਾਲ ਤੁਰ ਕੇ ਜਾਂਦੇ ਹਨ।"

ਵਿਸ਼ਵ ਪ੍ਰਸਿੱਧ ਭੌਤਿਕ ਵਿਗਿਆਨੀ, ਖੋਜੀ ਆਈਨਸਟਾਈਨ ਤੋਂ ਪ੍ਰੇਰਿਤ ਡਾ. ਮਹਿਤਾ ਨੇ ਕਿਹਾ ਕਿ 20 ਵੀਂ ਸਦੀ ਨੂੰ ਭਾਰਤ ਦਾ ਸਭ ਤੋਂ ਵੱਡਾ ਤੋਹਫਾ ਮਹਾਤਮਾ ਗਾਂਧੀ ਸਨ ਅਤੇ ਭਾਰਤ 21 ਵੀਂ ਸਦੀ ਵਿਚ ਗਾਂਧੀਵਾਦੀ ਇੰਜੀਨੀਅਰਿੰਗ ਦੇਣ ਵਿਚ ਅਗਵਾਈ ਕਰ ਸਕਦਾ ਸੀ।
ਗਾਂਧੀਵਾਦੀ ਇੰਜੀਨੀਅਰਿੰਗ ਅਨੁਸਾਰ ਖੋਜ ਸਿਰਫ਼ ਕਿਫਾਇਤੀ ਨਹੀਂ ਬਲਕਿ ਬਹੁਤ ਕਿਫਾਇਤੀ ਹੋਣੀ ਚਾਹੀਦੀ ਹੈ। ਘੱਟ ਵਿਚੋਂ ਜ਼ਿਆਦਾ ਵਾਲੇ ਫਾਰਮੂਲੇ ਦੀ ਸਫਲਤਾ ਵੱਧ ਤੋਂ ਵੱਧ ਭਾਗੀਦਾਰਾਂ ਨਾਲ ਹੀ ਮਿਲ ਸਕਦੀ ਹੈ।

ਡਾ. ਮਹਿਤਾ ਨੇ ਅੱਗੇ ਦੱਸਿਆ ਕਿ ਜੈਪੁਰ-ਪੈਰ ਇੱਕ ਸਥਾਨਕ ਖੋਜ ਹੈ ਜੋ ਘੱਟ ਵਿੱਤੀ ਸਰੋਤਾਂ ਤੋਂ ਤਿਆਰ ਹੋਣ ਦੇ ਬਾਵਜੂਦ ਵਧੇਰੇ ਨਤੀਜਾ ਦੇ ਰਹੀ ਹੈ। ਇੱਕ ਸਵਰਗਵਾਸੀ ਮਾਸਟਰ ਕਾਰੀਗਰ ਰਾਮਚੰਦਰ ਨੇ ਸਭ ਤੋਂ ਪਹਿਲਾਂ ਜੈਪੁਰ-ਪੈਰ ਬਾਰੇ ਸੋਚਿਆ। ਇਸ ਤੋਂ ਬਾਅਦ ਤਿੰਨ ਡਾਕਟਰ ਇਸ ਵਿਚ ਸ਼ਾਮਲ ਹੋਏ ਅਤੇ 1968 ਵਿਚ ਦੁਨੀਆ ਨੂੰ ਪਹਿਲਾ ਜੈਪੁਰ-ਪੈਰ ਪੇਸ਼ ਕੀਤਾ ਗਿਆ। ਜੈਪੁਰ-ਪੈਰ ਦੇ ਸਰਬੋਤਮ ਨਿਰਮਾਤਾ ਸਥਾਨਕ ਕਾਰੀਗਰ ਹਨ। 1968 ਵਿਚ ਜੈਪੁਰ-ਪੈਰ ਦੀ ਕੀਮਤ 250 ਰੁਪਏ ਸੀ ਜਦਕਿ 44 ਸਾਲਾਂ ਬਾਅਦ ਇਸ ਦੀ ਕੀਮਤ 4100 ਰੁਪਏ ਹੈ। ਪੱਛਮੀ ਦੇਸ਼ਾਂ ਵਿਚ ਅਜਿਹੇ ਨਕਲੀ ਅੰਗ ਵੱਖ-ਵੱਖ ਤਕਨਾਲੋਜੀ ਨਾਲ ਬਣਾਏ ਜਾਂਦੇ ਹਨ ਜਿਨ੍ਹਾਂ ਦੀ ਕੀਮਤ 10,000 ਡਾਲਰ ਜਾਂ ਇਸ ਤੋਂ ਵੱਧ ਹੁੰਦੀ ਹੈ ਪਰ ਜੈਪੁਰ-ਪੈਰ ਦੀ ਕੀਮਤ ਸਿਰਫ਼ 66 ਡਾਲਰ ਹੈ।
ਜਦੋਂ ਵਿਦੇਸ਼ ਮੰਤਰਾਲੇ ਨੇ ਇੰਡੀਆ ਫਾਰ ਹੁਮੈਨਟੀ ਪ੍ਰੋਗਰਾਮ ਮਨਾਉਣ ਲਈ ਯੋਜਨਾ ਤਿਆਰ ਕੀਤੀ ਸੀ ਤਾਂ ਉਨ੍ਹਾਂ ਨੇ ਦੇਸ਼ ਨੂੰ ਪੇਸ਼ ਕਰਨ ਲਈ ਜੈਪੁਰ-ਪੈਰ ਦੀ ਚੋਣ ਕੀਤੀ ਸੀ।

ਪਿਛਲੇ ਸਾਲ ਪ੍ਰੋਗਰਾਮ ਦੇ ਉਦਘਾਟਨ ਮੌਕੇ ਸਵਰਗਵਾਸੀ ਸੁਸ਼ਮਾ ਸਵਰਾਜ ਨੇ ਕਿਹਾ ਸੀ, "ਸਾਨੂੰ ਮਾਣ ਹੈ ਕਿ ਅਸੀਂ ਇੰਡੀਆ ਫਾਰ ਹੁਮੈਨਟੀ ਵਿਚ ਇਸ ਸ਼ਾਨਦਾਰ ਪਹਿਲਕਦਮੀ ਦੀ ਸ਼ੁਰੂਆਤ ਕੀਤੀ ਹੈ। ਇਹ ਪਹਿਲ ਉਨ੍ਹਾਂ ਹਜ਼ਾਰਾਂ ਲੱਖਾਂ ਲੋਕਾਂ ਦੀ ਜ਼ਿੰਦਗੀ ਨੂੰ ਸਰਲ ਬਣਾ ਚੁੱਕੀ ਹੈ ਤੇ ਬਣਾਵੇਗੀ, ਜਿਨ੍ਹਾਂ ਨੂੰ ਅਜਿਹੀ ਸਹਾਇਤਾ ਦੀ ਜ਼ਰੂਰਤ ਹੈ। ਇਹ ਪਹਿਲਕਦਮੀ ਇੱਕ ਸਾਲ ਅੰਦਰ ਹੋਰ ਕਈ ਦੇਸ਼ਾਂ ਤੱਕ ਪਹੁੰਚਾਈ ਜਾਵੇਗੀ।"

ਇਹ ਵੀ ਪੜ੍ਹੋ: ਟੇਂਡੀਵਾਲਾ ਵਿੱਚ ਬੰਨ੍ਹ ਟੁੱਟਣ 'ਤੇ ਪ੍ਰਸ਼ਾਸਨ ਨੇ ਕੰਮ 'ਚ ਲਿਆਂਦੀ ਤੇਜ਼ੀ

ਮਹਾਤਮਾ ਗਾਂਧੀ ਦੇ ਦੇਖਭਾਲ ਅਤੇ ਮਨੁੱਖਤਾ ਦੀ ਸੇਵਾ ਵਾਲੇ ਭਾਵ 'ਤੇ ਕੇਂਦ੍ਰਿਤ ਹੋਣ ਕਾਰਨ ਇਸ ਪਹਿਲਕਦਮੀ ਵਿਚ ਵਿਸ਼ਵ ਭਰ ਦੇ ਕਈ ਦੇਸ਼ਾਂ ਵਿਚ ਇਕ ਸਾਲ ਭਰ ਦੇ ਨਕਲੀ ਅੰਗਾਂ ਦੇ ਤੰਦਰੁਸਤੀ ਕੈਂਪ ਲਗਾਏ ਜਾਣਗੇ, ਜਿਸ ਲਈ ਵਿਦੇਸ਼ ਮੰਤਰਾਲੇ ਨੇ ਬੀਐਮਵੀਐਸਐਸ ਨੂੰ ਸਹਿਯੋਗੀ ਏਜੰਸੀ ਵਜੋਂ ਚੁਣਿਆ ਹੈ।

ABOUT THE AUTHOR

...view details