ਨਵੀਂ ਦਿੱਲੀ: ਕਾਂਗਰਸ ਦੇ ਸੀਨੀਅਰ ਨੇਤਾ ਤੇ ਸਾਬਕਾ ਕਾਨੂੰਨ ਮੰਤਰੀ ਹੰਸਰਾਜ ਭਾਰਦਵਾਜ ਦਾ ਐਤਵਾਰ ਨੂੰ ਦੇਹਾਂਤ ਹੋ ਗਿਆ। ਹੰਸਰਾਜ ਦੀ ਉੱਮਰ 82 ਸਾਲ ਸੀ।
ਪਰਿਵਾਰਕ ਮੈਂਬਰਾਂ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਭਾਰਦਵਾਜ ਨੇ ਐਤਵਾਰ ਕਰੀਬ ਸ਼ਾਮ ਸਾਢੇ ਛੇ ਵਜੇ ਭਾਰਦਵਾਜ ਨੇ ਇੱਕ ਨਿੱਜੀ ਹਸਪਤਾਲ 'ਚ ਆਪਣੇ ਆਖਰੀ ਸਾਹ ਲਏ। ਉਹ ਪਿਛਲੇ ਲੰਬੇ ਸਮੇਂ ਤੋਂ ਬਿਮਾਰ ਸਨ। ਉਨ੍ਹਾਂ ਦਾ ਅੰਤਿਮ ਸਸਕਾਰ ਸੋਮਵਾਰ ਨੂੰ ਨਿਗਮਬੋਧ ਘਾਟ ਵਿਖੇ ਕੀਤਾ ਜਾਵੇਗਾ।
ਹੰਸਰਾਜ ਭਾਰਦਵਾਜ ਦਾ ਜਨਮ 17 ਮਈ ਸਾਲ 1937 ਵਿੱਚ ਹਰਿਆਣਾ ਦੇ ਰੋਹਤਕ ਵਿਖੇ ਹੋਇਆ। ਭਾਰਦਵਾਜ ਸਾਲ 2004 ਤੋਂ 2009 ਤੱਕ ਕੇਂਦਰੀ ਕਾਨੂੰਨ ਮੰਤਰੀ ਰਹੇ। ਇਸ ਤੋਂ ਬਾਅਦ ਉਹ ਪੰਜ ਸਾਲ (2009 ਤੋਂ 2014) ਤੱਕ ਕਰਨਾਟਕ ਦੇ ਰਾਜਪਾਲ ਵੀ ਰਹੇ। ਇਸ ਤੋਂ ਬਾਅਦ ਉਨ੍ਹਾਂ ਨੇ 2012-13 ਵਿੱਚ ਕੇਰਲ ਦੇ ਰਾਜਪਾਲ ਵਜੋਂ ਵੀ ਆਪਣੀ ਸੇਵਾਵਾਂ ਦਿੱਤੀਆਂ। ਉਹ ਕਈ ਵਾਰ ਰਾਜ ਸਭਾ ਮੈਂਬਰ ਵੀ ਚੁਣੇ ਗਏ ਸਨ।