ਨਵੀਂ ਦਿੱਲੀ: ਰਾਜਧਾਨੀ ਵਿੱਚ ਦੰਗਿਆਂ ਦੀ ਸਾਜਿਸ਼ ਦੇ ਮਾਮਲੇ ਵਿੱਚ ਦਿੱਲੀ ਪੁਲਿਸ ਦੇ ਵਿਸ਼ੇਸ਼ ਸੈੱਲ ਨੇ ਜੇਐਨਯੂ ਦੇ ਸਾਬਕਾ ਵਿਦਿਆਰਥੀ ਉਮਰ ਖ਼ਾਲਿਦ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਗ੍ਰਿਫਤਾਰੀ ਗ਼ੈਰ ਕਾਨੂੰਨੀ ਗਤੀਵਿਧੀਆਂ ਰੋਕੂ ਐਕਟ (ਯੂਏਪੀਏ) ਦੇ ਤਹਿਤ ਕੀਤੀ ਗਈ ਹੈ।
ਇਸ ਤੋਂ ਪਹਿਲਾਂ ਸਪੈਸ਼ਲ ਸੈੱਲ ਨੇ ਉਮਰ ਖ਼ਾਲਿਦ ਨੂੰ ਪੁੱਛਗਿੱਛ ਲਈ ਬੁਲਾਇਆ ਸੀ ਅਤੇ ਤਕਰੀਬਨ 11 ਘੰਟੇ ਚੱਲੀ ਪੁੱਛਗਿੱਛ ਤੋਂ ਬਾਅਦ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਉਮਰ ਖ਼ਾਲਿਦ ਤੋਂ ਇਸ ਤੋਂ ਪਹਿਲਾਂ ਸਪੈਸ਼ਲ ਸੈੱਲ ਅਤੇ ਕ੍ਰਾਈਮ ਬ੍ਰਾਂਚ ਦੀ ਸਪੈਸ਼ਲ ਟਾਸਕ ਫੋਰਸ ਵੱਲੋਂ ਵੀ ਪੁੱਛਗਿੱਛ ਕੀਤੀ ਗਈ ਹੈ। ਪੁੱਛਗਿੱਛ ਦੌਰਾਨ ਉਸ ਦਾ ਮੋਬਾਈਲ ਵੀ ਕੁਝ ਦਿਨ ਪਹਿਲਾਂ ਜ਼ਬਤ ਕਰ ਲਿਆ ਗਿਆ ਸੀ।
ਖ਼ਾਲਿਦ ਦਾ ਨਾਂਅ ਦਿੱਲੀ ਦੰਗਿਆਂ ਦੇ ਲਗਭਗ ਸਾਰੇ ਦੋਸ਼ ਪੱਤਰਾਂ ਵਿੱਚ ਸ਼ਾਮਲ ਹੈ। ਡੋਨਾਲਡ ਟਰੰਪ ਦੇ ਭਾਰਤ ਆਉਣ ਤੋਂ ਪਹਿਲਾਂ ਉਸ ਦੇ ਭਾਸ਼ਣ, ਮੁਲਜ਼ਮਾਂ ਨਾਲ ਦਿੱਲੀ ਵਿੱਚ ਹੋਈ ਗੱਲਬਾਤ ਦੀ ਕਾਲ ਰਿਕਾਰਡ, ਮੁਲਜ਼ਮਾਂ ਨਾਲ ਮੁਲਾਕਾਤਾਂ ਅਤੇ ਬਿਆਨ ਵਿੱਚ ਉਸ ਨੂੰ ਸਾਜ਼ਿਸ਼ਕਰਤਾ ਦੱਸਦਿਆਂ ਗ੍ਰਿਫਤਾਰ ਕੀਤਾ ਗਿਆ ਹੈ।