ਅਮਰੀਕਾ: ਪ੍ਰੰਪਰਾਵਾਂ ਨੂੰ ਤੋੜਣ ਵਾਲੇ ਵਿਅਕਤੀ ਦੀ ਪਹਿਚਾਣ ਬਣਾ ਚੁੱਕੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟ੍ਰੰਪ ਅਮਰੀਕਾ ਨੂੰ ਮੁੜ ਤੋਂ ਮਹਾਨ ਬਣਾਉਣ ਤੇ ਸਭ ਤੋਂ ਉਪਰ ਲਿਆਉਣ ਦੇ ਵਾਅਦੇ ਰਾਹੀਂ ਸੱਤਾ ਵਿੱਚ ਵਾਪਸ ਆਏ। ਉਨ੍ਹਾਂ ਨੇ ਖੁੱਲ੍ਹੇ ਤੌਰ 'ਤੇ ਨਾਲ ਦੇ ਦੇਸ਼ਾਂ ਉੱਤੇ ਅਮਰੀਕੀ ਉਦਾਰਤਾ ਦਾ ਲਾਭ ਲੈਣ ਦਾ ਆਰੋਪ ਲਗਾਇਆ ਹੈ। ਉਨ੍ਹਾਂ ਨੇ ਜੀ-7 ਤੇ ਨਾਟੋ ਦੇਸ਼ਾਂ ਨੂੰ ਮੁਫ਼ਤਖੋਰ ਕਿਹਾ, ਜੋ ਅਮਰੀਕਾ ਵੱਲੋਂ ਸਥਾਪਿਤ ਸ਼ਾਂਤੀ ਅਤੇ ਸੁਰੱਖਿਆ ਦਾ ਲਾਭ ਲੈਂਦੇ ਰਹੇ ਤੇ ਜਿਨ੍ਹਾਂ ਦਾ ਆਰਥਿਕ ਬੋਝ ਮੁੱਖ ਤੌਰ ਉੱਤੇ ਅਮਰੀਕਾਂ ਨੂੰ ਚੁੱਕਣਾ ਪਿਆ, ਕਿਉਂਕਿ ਇਹ ਦੇਸ਼ ਖਰਚੇ ਵਿੱਚ ਆਪਣਾ ਬਰਾਬਰ ਦਾ ਹਿੱਸਾ ਨਹੀਂ ਦੇ ਰਹੇ ਸੀ। ਇਸ ਦੇ ਨਾਲ ਹੀ ਟ੍ਰੰਪ ਨੇ ਕਿਹਾ ਕਿ ਇਹ ਦੇਸ਼ ਆਪਣੇ ਸਕਲ ਘਰੇਲੂ ਉਤਪਾਦ ਦਾ ਇੱਕ ਫ਼ੀਸਦੀ ਵੀ ਰੱਖਿਆ ਉੱਤੇ ਖ਼ਰਚ ਨਹੀਂ ਕਰਦੇ ਸਨ।
ਟ੍ਰੰਪ ਆਪਣੀ ਪੁਰਾਣੀ ਵਿਰਾਸਤ ਨੂੰ ਖ਼ਤਮ ਕਰਨ ਵਿੱਚ ਲੱਗੇ ਹੋਏ ਹਨ। ਇੱਕ ਤੂਫ਼ਾਨ ਦੀ ਤਰ੍ਹਾਂ ਉਨ੍ਹਾਂ ਨੇ ਉਹ ਸਾਰਾ ਕੁਝ ਖ਼ਤਮ ਕਰ ਦਿੱਤਾ, ਜਿਸ ਉੱਤੇ ਬਰਾਕ ਓਬਾਮਾ ਦੀ ਛਾਪ ਸੀ। ਉਹ ਉਤਸ਼ਾਹੀ ਟੀਪੀਪੀ ਵਪਾਰ ਸਮਝੌਤੇ, ਜਲਵਾਯੂ ਪਰਿਵਰਤਨ 'ਤੇ ਪੈਰਿਸ ਸਮਝੌਤੇ ਅਤੇ ਜੇਸੀਪੀਓਏਏ ਜਾਂ ਇਰਾਨੀ ਪ੍ਰਮਾਣੂ ਸਮਝੌਤੇ ਤੋਂ ਬਾਹਰ ਨਿਕਲ ਗਏ। ਚਾਹੇ ਇਰਾਨ ਇਮਾਨਦਾਰੀ ਨਾਲ ਸਮਝੌਤੇ ਨੂੰ ਲਾਗੂ ਕਰ ਰਿਹਾ ਸੀ। ਟ੍ਰੰਪ ਨੇ ਉਸ ਉੱਤੇ ਸਖ਼ਤ ਪਾਬੰਦੀ ਲਗਾ ਦਿੱਤੀ ਹੈ। ਉਨ੍ਹਾਂ ਨੇ ਦੁਨੀਆ ਦੇ ਜ਼ਿਆਦਾਤਰ ਨੇਤਾਵਾਂ ਤੇ ਜਰਮਨੀ, ਫ੍ਰਾਂਸ, ਕਨਾਡਾ ਤੇ ਦੱਖਣੀ ਕੋਰੀਆ ਸਮੇਤ ਅਮਰੀਕਾ ਦੇ ਸਭ ਤੋਂ ਕਰੀਬੀ ਦੇਸ਼ਾਂ ਨੂੰ ਵੀ ਨਹੀਂ ਬਕਸ਼ਿਆ। ਪਰ ਇੱਕ ਮਾਮਲੇ ਵਿੱਚ ਟ੍ਰੰਪ ਸਹੀ ਨਿਕਲੇ। ਚੀਨ ਤੋਂ ਖ਼ਤਰੇ ਬਾਰੇ ਵਿੱਚ!
ਟ੍ਰੰਪ ਨੇ ਟਵੀਟ ਕਰ ਕਿਹਾ, "ਤਾਈਵਾਨ ਦੇ ਰਾਸ਼ਟਰਪਤੀ ਨੇ ਅੱਜ ਮੈਨੂੰ ਰਾਸ਼ਟਰਪਤੀ ਪਦ ਦੇ ਲਈ ਜਿੱਤ ਦੀ ਵਧਾਈ ਦਿੱਤੀ ਹੈ। ਧੰਨਵਾਦ ! ਦਿਲਚਸਪ ਗੱਲ ਇਹ ਹੈ ਕਿ ਜਦ ਅਮਰੀਕਾ, ਤਾਈਵਾਨ ਨੂੰ ਅਰਬਾ ਡਾਲਰ ਦੇ ਮਿਲਟਰੀ ਉਪਕਰਨ ਵੇਚਦਾ ਹੈ ਤਾਂ, ਕਿਉਂ ਮੈਨੂੰ ਉਨ੍ਹਾਂ ਦਾ ਇੱਕ ਵਧਾਈ ਕਾਲ ਸਵਿਕਾਰ ਨਹੀਂ ਕਰਨਾ ਚਾਹੀਦਾ?" ਇਸ ਨਾਲ ਚੀਨ ਘਬਰਾਇਆ, ਪਰ ਉਸ ਨੇ ਕੋਈ ਵੱਡੀ ਹਲਚਲ ਨਹੀਂ ਮਚਾਈ। ਇਸ ਲਈ ਚੀਨ ਨੇ ਵਿਦੇਸ਼ ਮੰਤਰੀ ਵਾਂਗ ਯੀ ਨੇ ਇਸ ਨੂੰ ਤਾਈਵਾਨ ਦੀ ਇੱਕ ਛੋਟੀ ਜਿਹੀ ਸ਼ੈਤਾਨੀ ਹਰਕਤ ਦੱਸੀ ਤੇ ਕਿਹਾ ਕਿ ਚੀਨ, ਅਮਰੀਕਾ ਦੇ ਨਾਲ ਰਾਜਨੀਤਿਕ ਨੀਂਹਾਂ ਨੂੰ ਹਿਲਾਉਣ ਤੇ ਵਿਗਾੜਨਾ ਨਹੀਂ ਚਾਹੁੰਦਾ ਹੈ। ਪਰ ਟ੍ਰੰਪ ਨੇ ਆਪਣਾ ਮਨ ਬਣਾ ਲਿਆ ਸੀ। ਉਨ੍ਹਾਂ ਨੂੰ ਯਕੀਨ ਸੀ ਕਿ ਚੀਨ, ਜੋ ਇੱਕ ਮਜ਼ਬੂਤ ਅਰਥਤੰਤਰ ਉੱਤੇ ਖੜ੍ਹਾ ਹੈ, ਕਈ ਸਾਲਾਂ ਤੋਂ ਅਮਰੀਕਾ ਦੀ ਖੁੱਲ੍ਹੀ ਵਿਵਸਥਾ ਦਾ ਫ਼ਾਇਦਾ ਉਠਾ ਰਿਹਾ ਸੀ। ਉਨ੍ਹਾਂ ਨੇ ਸ਼ਰੇਆਮ ਅਮਰੀਕਾ ਦੇ ਨਾਲ 375 ਬਿਲੀਅਨ ਡਾਲਰ ਦੇ ਘਾਟੇ ਦੇ ਵਪਾਰ ਦੀ ਨਿੰਦਾ ਕੀਤੀ।
ਮਹਾਂਸ਼ਕਤੀ ਦੇ ਰੂਪ ਵਿੱਚ ਅਮਰੀਕਾ ਦਾ ਸਥਾਨ ਲੈਣ ਲਈ 13.5 ਟ੍ਰਿਲੀਅਨ ਡਾਲਰ ਅਰਥਤੰਤਰ ਦਾ ਦਾਵਾ ਕਰਨ ਵਾਲੇ ਚੀਨ ਨੇ ਆਪਣੀ ਸੇਨਾ ਦਾ ਆਧੁਨਿਕੀਕਰਨ ਕਰਨਾ ਸ਼ੁਰੂ ਕਰ ਦਿੱਤਾ ਹੈ। ਸਮੁੰਦਰ ਵਿੱਚ ਜਲ ਸੇਨਾ ਦਾ ਵਿਕਾਸ ਕਰਨਾ ਸ਼ੁਰੂ ਕਰ ਦਿੱਤਾ ਹੈ ਤੇ ਭਾਰਤ ਪ੍ਰਸ਼ਾਤ ਮਹਾਂਸਾਗਰ ਖੇਤਰ ਵਿੱਚ ਸੈਨਿਕ ਗੜ੍ਹ ਬਣਾਉਣਾ ਸ਼ੁਰੂ ਕਰ ਦਿੱਤਾ ਹੈ। ਨਾਲ ਹੀ ਉਸ ਨੇ ਬੈਲਟ ਤੇ ਰੋਡ ਪ੍ਰੋਗਰਾਮ ਦੇ ਮਾਧਿਅਮ ਵਿੱਚ ਆਪਣੇ ਨਿਰਯਾਤ ਨੂੰ ਵਧਾਉਣ ਦੇ ਨਾਲ ਨਾਲ ਵਿਕਾਸਸ਼ੀਲ ਦੇਸ਼ਾਂ ਨੂੰ ਕਰਜ਼ ਦੇ ਜਾਲ ਵਿੱਚ ਫਸਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਅਮਰੀਕਾ ਦੇ ਨਾਲ ਵਾਰਤਾ ਕਰਦੇ ਸਮੇਂ ਚੀਨ ਨੇ ਖ਼ੁਦ ਬਲਸ਼ਾਲੀ ਹੋਣ ਦਾ ਰੁਖ ਅਪਣਾਇਆ, ਜਿਸ ਕਾਰਨ ਉਹ ਅਮਰੀਕਾ ਦੇ ਜਾਲ ਵਿੱਚ ਫੱਸ ਗਿਆ।