ਚਰਖੀ ਦਾਦਰੀ: 12 ਨਵੰਬਰ 1996 ਦੀ ਸ਼ਾਮ ਨੂੰ ਲੋਕ ਅੱਜ ਵੀ ਯਾਦ ਕਰਦਿਆਂ ਸਹਿਮ ਜਾਂਦੇ ਹਨ। ਦਰਅਸਲ, ਚਰਖੀ ਦਾਦਰੀ ਤੋਂ ਪੰਜ ਕਿਲੋਮੀਟਰ ਦੂਰ ਪਿੰਡ ਟਿਕਾਨ ਕਲਾਂ ਅਤੇ ਸਨਸਨਵਾਲ ਨੇੜੇ ਇੱਕ ਸਾਊਦੀ ਅਰਬ ਦਾ ਮਾਲ ਜਹਾਜ਼ ਅਤੇ ਕਜ਼ਾਖਸਤਾਨ ਏਅਰ ਲਾਈਨ ਦਾ ਯਾਤਰੀ ਜਹਾਜ਼ ਆਪਸ ਵਿੱਚ ਟਕਰਾ ਗਿਆ। ਟੱਕਰ ਇੰਨੀ ਜ਼ਬਰਦਸਤ ਸੀ ਕਿ ਇਸ ਹਾਦਸੇ ਦੇ ਨਾਲ ਅਸਮਾਨ ਵਿੱਚ ਬਿਜਲੀ ਦੀ ਚਮਕ ਉੱਠੀ ਅਤੇ ਦੋਵੇਂ ਜਹਾਜ਼ਾਂ ਵਿੱਚ ਸਵਾਰ 349 ਲੋਕਾਂ ਦੀ ਜਾਨ ਇੱਕ ਸਕਿੰਟ ਦੇ ਅੰਦਰ-ਅੰਦਰ ਅੱਗ ਦੀ ਲਪੇਟ ਵਿੱਚ ਆ ਗਈ।
ਪਿੰਡ ਦੇ ਵਸਨੀਕ ਉਸ ਦਿਨ ਨੂੰ ਯਾਦ ਕਰਦੇ ਦੱਸਦੇ ਹਨ ਕਿ ਉਸ ਵੇਲੇ ਠੰਡ ਦਾ ਮੌਸਮ ਸੀ ਅਤੇ ਉਸ ਦਿਨ ਅਸਮਾਨ ਖੁੱਲਾ ਅਤੇ ਸਾਫ ਸੀ। ਅਚਾਨਕ ਸ਼ਾਮ 6:30 ਵਜੇ ਵਜੇ ਖੇਤਾਂ ਵਿੱਚ ਅੱਗ ਦੇ ਗੋਲੇ ਬਰਸਨ ਲੱਗੇ। ਲੋਕ ਘਬਰਾਕੇ ਘਰਾਂ ਤੋਂ ਬਾਹਰ ਭੱਜ ਨਿਕਲੇ। ਪਿੰਡ ਵਾਸੀਆਂ ਨੇ ਪਹਿਲਾਂ ਪੁਲਿਸ ਨੂੰ ਸੂਚਿਤ ਕੀਤਾ। ਇਹ ਇੱਕ ਭਿਆਨਕ ਹਵਾਈ ਹਾਦਸਾ ਸੀ। ਕੁੱਝ ਘੰਟਿਆਂ ਬਾਅਦ, ਇਸ ਹਾਦਸੇ ਦੀ ਚਰਚਾ ਸਾਰੇ ਵਿਸ਼ਵ ਵਿੱਚ ਹੋਣ ਲੱਗ ਗਈ।
ਸਾਊਦੀ ਅਰੇਬੀਆ ਏਅਰਲਾਇੰਸ ਦਾ ਵਿਸ਼ਾਲ ਹਵਾਈ ਜਹਾਜ਼ ਅਤੇ ਕਜ਼ਾਖਸਤਾਨ ਏਅਰ ਲਾਈਨ ਦਾ ਦਰਮਿਆਨਾ ਯਾਤਰੀ ਜਹਾਜ਼ ਹਵਾ ਨਾਲ ਟਕਰਾ ਗਿਆ। ਜਿਸ ਸਮੇਂ ਇਹ ਟੱਕਰ ਹੋਈ ਸੀ, ਦੋਵੇਂ ਜਹਾਜ਼ ਦਾਦਰੀ ਦੇ ਉੱਪਰੋਂ ਉਲਟ ਦਿਸ਼ਾ ਵਿੱਚ ਉੱਡ ਰਹੇ ਸਨ। ਇੱਕ ਨੇ ਦਿੱਲੀ ਏਅਰਪੋਰਟ ਤੋਂ ਉਡਾਣ ਭਰੀ ਸੀ ਤੇ ਦੂਸਰਾ ਦਿੱਲੀ ਵਿੱਚ ਉਤਰਨ ਵਾਲਾ ਸੀ। ਸ਼ਾਮ ਕਰੀਬ 6:30 ਵਜੇ, ਦੋਵੇਂ ਹਵਾ ਵਿੱਚ ਟਕਰਾ ਗਏ ਅਤੇ ਹਾਦਸਾਗ੍ਰਸਤ ਹੋ ਗਏ।
ਲੋਕਾਂ ਨੇ ਦੱਸਿਆ ਕਿ ਅੱਜ ਵੀ ਹਾਦਸੇ ਨੂੰ ਯਾਦ ਕਰਦਿਆਂ ਰੂਹਾਂ ਕੰਬ ਜਾਂਦੀਆਂ ਹਨ। ਹਾਦਸੇ ਤੋਂ ਬਾਅਦ, ਉਨ੍ਹਾਂ ਦੇ ਖੇਤਾਂ ਦੀ ਜ਼ਮੀਨ ਬੰਜਰ ਹੋ ਗਈ ਅਤੇ ਦੋਵਾਂ ਜਹਾਜ਼ਾਂ ਦੇ ਅਵਸ਼ੇਸ਼ ਅਤੇ ਲਾਸ਼ਾਂ ਲਗਭਗ 10 ਕਿਲੋਮੀਟਰ ਦੇ ਘੇਰੇ ਵਿੱਚ ਖਿੱਲਰ ਗਈਆਂ। ਬੰਜਰ ਜ਼ਮੀਨ ਨੂੰ ਖੇਤੀ ਯੋਗ ਬਣਾਉਣ ਲਈ ਕਿਸਾਨਾਂ ਨੇ ਸਖਤ ਮਿਹਨਤ ਕੀਤੀ।
ਤਤਕਾਲੀ ਪ੍ਰਧਾਨ ਮੰਤਰੀ ਐਚ ਡੀ ਦੇਵਗੋੜਾ ਤੇ ਮੁੱਖ ਮੰਤਰੀ ਬੰਸੀਲਾਲ ਨੇ ਚਰਖੀ ਦਾਦਰੀ ਵਿੱਚ ਸਮਾਰਕ ਅਤੇ ਹਸਪਤਾਲ ਬਣਾਓਣ ਦੀ ਘੋਸ਼ਣਾ ਕੀਤੀ ਸੀ। ਹਾਂਲਾਕਿ ਸਾਊਦੀ ਅਰਬ ਦੀ ਇੱਕ ਸੰਸਥਾ ਨੇ ਚਰਖੀ ਦਾਦਰੀ ਚ ਇੱਕ ਅਸਥਾਈ ਹਸਪਤਾਲ ਵੀ ਚਲਾਇਆ ਜਿਸ ਨੂੰ ਬਾਅਦ 'ਚ ਬੰਦ ਕਰ ਦਿੱਤਾ ਗਿਆ। ਮ੍ਰਿਤਕਾਂ ਦੀ ਯਾਦ ਵਿੱਚ ਨਾ ਤਾਂ ਕੋਈ ਸਮਾਰਕ ਬਣਿਆ ਨਾ ਹੀ ਕੋਈ ਹਸਪਤਾਲ।