ਨਵੀਂ ਦਿੱਲੀ: ਵਿਸ਼ਵ ਸਿਹਤ ਸੰਸਥਾ (WHO) ਨੇ ਸ਼ੁੱਕਰਵਾਰ ਨੂੰ ਕਿਹਾ ਕਿ ਹੁਣ ਯੂਰੋਪ ਕੋਰੋਨਾਵਾਇਰਸ ਮਹਾਂਮਾਰੀ ਦਾ ਕੇਂਦਰ ਬਣ ਗਿਆ ਹੈ। WHO ਦੇ ਮੁਖੀ ਟੈਡਰੋਸ ਐਡਹਾਨੋਮ ਨੇ ਕਿਹਾ ਮਹਾਂਦੀਪ ਵਿੱਚ ਚੀਨ ਨੂੰ ਛੱਡ ਕੇ ਪੂਰੀ ਦੁਨੀਆ ਦੇ ਕੁੱਲ ਮਾਮਲਿਆਂ ਤੋਂ ਵੱਧ ਰਿਪੋਰਟ ਕੀਤੇ ਗਏ ਹਨ।
ਹੁਣ ਯੂਰੋਪ ਬਣਿਆ ਮਹਾਂਮਾਰੀ ਕੋਰੋਨਾਵਾਇਰਸ ਦਾ ਕੇਂਦਰ: WHO - ਕੋਰੋਨਾਵਾਇਰਸ
ਵਿਸ਼ਵ ਸਿਹਤ ਸੰਸਥਾ (WHO) ਨੇ ਕਿਹਾ ਕਿ ਹੁਣ ਯੂਰੋਪ ਕੋਰੋਨਾਵਾਇਰਸ ਮਹਾਂਮਾਰੀ ਦਾ ਕੇਂਦਰ ਬਣ ਗਿਆ ਹੈ। ਚੀਨ ਨੂੰ ਛੱਡ ਕੇ ਪੂਰੀ ਦੁਨੀਆ ਦੇ ਕੁੱਲ ਮਾਮਲਿਆਂ ਤੋਂ ਵੱਧ ਮਾਮਲੇ ਇੱਥੋਂ ਸਾਹਮਣੇ ਆਏ ਹਨ।
ਕੋਰੋਨਾਵਾਇਰਸ
ਟੈਡਰੋਸ ਨੇ ਕਿਹਾ ਕਿ ਯੂਰੋਪ ਵਿੱਚ ਹੁਣ ਹਰ ਰੋਜ਼ ਜ਼ਿਆਦਾ ਮਾਮਲੇ ਸਾਹਮਣੇ ਆ ਰਹੇ ਹਨ, ਜਿੰਨੇ ਕਿ ਚੀਨ ਵਿੱਚ ਵੀ ਨਹੀਂ ਸੀ ਆਏ ਜਦੋਂ ਇਹ ਬਿਮਾਰੀ ਪੂਰੇ ਸਿਖਰਾਂ 'ਤੇ ਸੀ।
ਦੱਸਣਯੋਗ ਹੈ ਕਿ ਇਹ ਵਾਇਰਸ, ਜਿਸ ਦਾ ਸਭ ਤੋਂ ਪਹਿਲਾ ਮਾਮਲਾ ਵੂਹਾਨ, ਚੀਨ ਤੋਂ ਸਾਹਮਣੇ ਆਇਆ ਸੀ, ਨੇ ਹੁਣ ਤੱਕ 5 ਹਜ਼ਾਰ ਤੋਂ ਵੱਧ ਲੋਕਾਂ ਦੀ ਜਾਨ ਲੈ ਲਈ ਹੈ। ਇੱਕ ਰਿਪੋਰਟ ਮੁਤਾਬਕ ਦੁਨੀਆ ਭਰ ਵਿੱਚ ਇਸ ਨਾਲ 1 ਲੱਖ 35 ਹਜ਼ਾਰ ਦੇ ਕਰੀਬ ਲੋਕ ਪ੍ਰਭਾਵਿਤ ਹੋਏ ਹਨ।