ਮਿਸ਼ਨ ਚੰਦਰਯਾਨ-2: ਈਟੀਵੀ ਭਾਰਤ ਨੇ ISRO ਦੇ ਚੇਅਰਮੈਨ ਨਾਲ ਕੀਤੀ ਖ਼ਾਸ ਗੱਲਬਾਤ - chandrayaan 2 news
ਚੰਦਰਯਾਨ-2 ਚੰਨ੍ਹ ਦੇ ਆਰਬਿਟ ਵਿੱਚ ਪਰਵੇਸ਼ ਕਰ ਗਿਆ ਹੈ। ਇਸਰੋ ਚੀਫ਼ ਕੇ ਸੀਵਾਨ ਨੇ ਕਿਹਾ ਕਿ 7 ਸਤੰਬਰ ਨੂੰ ਦੁਪਹਿਰ 1 ਵਜਕੇ 55 ਮਿੰਟ ਉੱਤੇ ਚੰਦਰਯਾਨ-2 ਚੰਨ੍ਹ ਉੱਤੇ ਲੈਂਡ ਕਰੇਗਾ। ਇਸ ਨੂੰ ਲੈ ਕੇ ਉਨ੍ਹਾਂ ਨੇ ਈਟੀਵੀ ਭਾਰਤ ਨਾਲ ਕੁਝ ਮਹੱਤਵਪੂਰਨ ਗੱਲਾਂ ਵੀ ਸਾਂਝੀਆਂ ਕੀਤੀਆਂ।
Etv bharat talks with isro chairman k sivan
ਬੈਂਗਲੁਰੂ: ਚੰਦਰਯਾਨ-2 ਮੰਗਲਵਾਰ ਨੂੰ ਸਵੇਰੇ ਚੰਦਰਮਾ ਦੇ ਆਰਬਿਟ ਵਿੱਚ ਦਾਖਿਲ ਹੋ ਗਿਆ ਹੈ। ਚੰਦਰਯਾਨ-2 ਸੱਤ ਸਤੰਬਰ ਨੂੰ ਚੰਦਰਮਾ ਉੱਤੇ ਲੈਂਡ ਕਰੇਗਾ, ਇਸ ਤੋਂ ਪਹਿਲਾਂ 22 ਜੁਲਾਈ ਨੂੰ ਇਸਰੋ ਨੇ ਚੰਦਰਯਾਨ-2 ਨੂੰ ਆਂਧਰਾ ਪ੍ਰਦੇਸ਼ ਦੇ ਸ੍ਰੀਹਰੀਕੋਟਾ ਸਥਿਤ ਸਤੀਸ਼ ਧਵਨ ਸਪੇਸ ਸੈਂਟਰ ਤੋਂ ਸਭ ਤੋਂ ਭਾਰੀ ਰਾਕੇਟ ਜੀਐੱਸਐੱਲਵੀ-ਮਾਰਕ 3 ਦੀ ਮਦਦ ਨਾਲ ਲਾਂਚ ਕੀਤਾ ਸੀ।