ਇਥੋਪੀਅਨ ਏਅਰਲਾਈਨਜ਼ ਦਾ ਜਹਾਜ਼ ਹੋਇਆ ਕਰੈਸ਼, 157 ਦੀ ਮੌਤ - Plane crashes
ਇਥੋਪੀਆ ਦੀ ਰਾਜਧਾਨੀ ਅਦਿਸ ਅਬਾਬਾ ਤੋਂ ਕੇਨਯਾ ਦੀ ਰਾਜਧਾਨੀ ਲਈ ਰਵਾਨਾ ਹੋਏ ਇਥੋਪੀਅਨ ਏਅਰਲਾਈਂਸ ਦਾ ਜਹਾਜ਼ ਹੋਇਆ ਕਰੈਸ਼ । ਜਹਾਜ਼ ਵਿੱਚ ਸਵਾਰ 157 ਲੋਕਾਂ ਦੇ ਮਾਰੇ ਜਾਣ ਦੀ ਹੋਈ ਪੁਸ਼ਟੀ।
ਇਥੋਪੀਅਨ ਏਅਰਲਾਈਨਜ਼
ਨਵੀਂ ਦਿੱਲੀ: ਇਥੋਪੀਆ ਦੀ ਰਾਜਧਾਨੀ ਅਦਿਸ ਅਬਾਬਾ ਤੋਂ ਕੇਨਯਾ ਦੀ ਰਾਜਧਾਨੀ ਲਈ ਰਵਾਨਾ ਹੋਏ ਇਥੋਪੀਅਨ ਏਅਰਲਾਈਂਸ ਦਾ ਜਹਾਜ਼ ਕਰੈਸ਼ ਹੋ ਗਿਆ ਹੈ। ਇਸ ਜਹਾਜ਼ ਵਿੱਚ 149 ਮੁਸਾਫ਼ਰਾਂ ਤੋਂ ਇਲਾਵਾ 8 ਕ੍ਰੂ ਮੈਂਬਰਜ਼ ਸਵਾਰ ਸਨ। ਇਸ ਦੌਰਾਨ ਇਥੋਪੀਅਨ ਏਅਰਲਾਈਂਸ ਨੇ ਸਾਰਿਆਂ ਦੇ ਮਾਰੇ ਜਾਣ ਦੀ ਪੁਸ਼ਟੀ ਕੀਤੀ ਹੈ।
ਇਥੋਪੀਆ ਦੇ ਪ੍ਰਧਾਨ ਮੰਤਰੀ ਨੇ ਜਹਾਜ਼ ਦੇ ਕਰੈਸ਼ ਹੋਣ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ। ਇਥੋਪੀਅਨ ਏਅਰਲਾਈਂਸ ਦੇ ਇਸ ਜਹਾਜ਼ ਨੇ ਸਵੇਰੇ 8:38 'ਤੇ ਅਦਿਸ ਅਬਾਬ ਤੋਂ ਉਡਾਣ ਭਰੀ ਸੀ ਤੇ ਲਗਭਗ 8:44 'ਤੇ ਉਸ ਦਾ ਸੰਪਰਕ ਟੁੱਟ ਗਿਆ।
ਫਲਾਈਟ ਈ.ਟੀ. 302 ਰਾਜਧਾਨੀ ਅਦਿਸ ਤੋਂ ਲਗਭਗ 60 ਕਿਲੋਮੀਟਰ ਦੂਰ ਬਿਸ਼ੋਫਟੂ ਸ਼ਹੀ ਵਿੱਚ ਹਾਦਸਾਗ੍ਰਸਤ ਹੋ ਗਈ। ਏਅਰਲਾਈਨਜ਼ ਨੇ ਦੱਸਿਆ ਕਿ ਜੋ ਜਹਾਜ਼ ਹਾਦਸੇ ਦਾ ਸ਼ਿਕਾਰ ਹੋਇਆ ਉਹ 737-800 ਮੈਕਸ ਸੀ।