ਨਵੀਂ ਦਿੱਲੀ: ਬਾਲੀਵੁੱਡ ਅਦਾਕਾਰਾ ਈਸ਼ਾ ਗੁਪਤਾ ਨੇ ਆਪਣੇ ਟਵਿੱਟਰ 'ਤੇ ਇੱਕ ਤੋਂ ਬਾਅਦ ਇੱਕ ਟਵੀਟ ਕਰਕੇ ਸਨਸਨੀ ਫ਼ੈਲਾ ਦਿੱਤੀ ਹੈ। ਈਸ਼ਾ ਗੁਪਤਾ ਦੀ ਫ਼ਿਲਮ: 'ਵਨ ਡੇਅ: ਜਸਟਿਸ ਡਿਲੀਵਰਡ' ਬੀਤੇ ਸ਼ੁੱਕਰਵਾਰ ਨੂੰ ਰਿਲੀਜ਼ ਹੋਈ ਹੈ। ਇਸ ਦੇ ਨਾਲ ਹੀ ਈਸ਼ਾ ਨੇ ਆਪਣੇ ਟਵਿੱਟਰ 'ਤੇ ਆਪਣੇ ਨਾਲ ਮਾੜੇ ਵਤੀਰੇ ਦਾ ਜ਼ਿਕਰ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਈਸ਼ਾ ਗੁਪਤਾ ਨੇ ਟਵਿੱਟਰ 'ਤੇ ਇੱਕ ਸ਼ਖ਼ਸ 'ਤੇ ਆਰੋਪ ਲਗਾਏ ਹਨ ਕਿ ਸਕਿਓਰਿਟੀ ਦੇ ਬਾਵਜੂਦ ਉਸ ਦੀ ਵਜ੍ਹਾ ਨਾਲ ਉਸ ਨੂੰ ਅਸੁਰੱਖਿਤ ਮਹਿਸੂਸ ਹੋਇਆ।
ਸੌਖਾ ਨਹੀਂ ਸੀ ਰਣਵੀਰ ਸਿੰਘ ਲਈ ਸੁਪਰਸਟਾਰ ਬਣਨਾ, ਲੁੱਕ ਲਈ ਕਰਨਾ ਪਿਆ ਸੀ ਸੰਘਰਸ਼
ਉਨ੍ਹਾਂ ਟਵੀਟ 'ਚ ਲਿਖਿਆ, "ਜੇਕਰ ਮੇਰੀ ਵਰਗੀ ਮਹਿਲਾ ਵੀ ਅਸੁਰੱਖਿਅਤ ਮਹਿਸੂਸ ਕਰ ਸਕਦੀ ਹੈ ਤਾਂ ਫ਼ਿਰ ਆਮ ਲੜਕੀਆਂ ਕਿਉਂ ਨਹੀਂ। ਸਕਿਓਰਿਟੀ ਹੋਣ ਦੇ ਬਾਵਜੂਦ ਮੈਨੂੰ ਅਜਿਹਾ ਲੱਗਦਾ ਰਿਹਾ ਕਿ ਮੇਰੇ ਨਾਲ ਰੇਪ ਹੋ ਰਿਹਾ ਹੈ... ਰੋਹਿਤ ਵਿਜ ਤੂੰ ਬਹੁਤ ਬੁਰਾ ਹੈਂ..."
ਈਸ਼ਾ ਨੇ ਰੋਹਿਤ ਦੀ ਫ਼ੋਟੋ ਵੀ ਪੋਸਟ ਕੀਤੀ ਅਤੇ ਲਿਖਿਆ: ਇਹ ਉਹੀ ਸ਼ਖਸ ਹੈ ਜੋ ਸੋਚਦਾ ਹੈ ਕਿ ਪੂਰੀ ਰਾਤ ਔਰਤਾਂ ਨੂੰ ਘੂਰਨਾ ਓ.ਕੇ. ਹੈ। ਸਾਰੀ ਰਾਤ ਘੂਰਦਾ ਰਿਹਾ, ਨਾ ਫ਼ੈਨ ਹੋਣ ਦੇ ਨਾਤੇ ਨਾ ਹੀ ਐਕਟਰ ਹੋਣ ਦੇ ਨਾਤੇ ਲੇਕਿਨ ਇਸ ਲਈ ਕਿਉਂਕਿ ਮੈਂ ਇੱਕ ਮਹਿਲਾ ਹਾਂ। ਅਸੀਂ ਕਿੱਥੇ ਸੁਰੱਖਿਤ ਹਾਂ? ਔਰਤ ਹੋਣਾ ਸ਼ਰਾਪ ਹੈ!"
ਹਾਲਾਂਕਿ, ਕਿ ਲੋਕ ਈਸ਼ਾ ਗੁਪਤਾ ਨੂੰ ਪਬਲੀਸਿਟੀ ਲਈ ਅਜਿਹਾ ਕਰਨ ਨੂੰ ਲੈ ਕੇ ਟ੍ਰੋਲ ਕਰ ਰਹੇ ਹਨ ਪਰ ਈਸ਼ਾ ਨੇ ਉਨ੍ਹਾਂ ਲੋਕਾਂ ਨੂੰ ਵੀ ਜਵਾਬ ਦਿੱਤਾ ਹੈ।