ਨਵੀਂ ਦਿੱਲੀ: ਰਾਜਧਾਨੀ ਵਿੱਚ ਸੋਧੇ ਗਏ ਨਾਗਰਿਕਤਾ ਕਾਨੂੰਨ ਨੂੰ ਕੇ ਚੱਲ ਰਿਹਾ ਵਿਰੋਧ ਇੱਕ ਵਾਰ ਮੁੜ ਤੋਂ ਤੇਜ਼ ਹੋ ਗਿਆ ਹੈ। ਲੰਘੇ ਕੱਲ੍ਹ ਸੀਏਏ ਦੇ ਸਮਰਥਕ ਅਤੇ ਵਿਰੋਧੀ ਇੱਕ ਦੂਜੇ ਨਾਲ ਭਿੜ ਗਏ ਅਤੇ ਜਮ ਕੇ ਪੱਥਰਾਅ ਕੀਤਾ।
ਸੁਰੱਖਿਆ ਕਾਰਨਾਂ ਕਰਕੇ ਜਾਫ਼ਰਾਬਾਦ ਅਤੇ ਮੌਜਪੁਰ-ਬਾਬਰਪੁਰ ਮੈਟਰੋ ਸਟੇਸ਼ਨ ਦੇ ਗੇਟਾਂ ਨੂੰ ਬੰਦ ਕਰ ਦਿੱਤਾ ਗਿਆ ਹੈ। ਅਗਲੇ ਹੁਕਮਾਂ ਤੱਕ ਇਨ੍ਹਾਂ ਸਟੇਸ਼ਨਾਂ 'ਤੇ ਮੈਟਰੋ ਨਹੀਂ ਰੁਕੇਗੀ।