ਪੰਜਾਬ

punjab

ETV Bharat / bharat

ਜੇ ਅਧਿਆਪਕਾਂ ਦਾ ਇਹ ਹਾਲ ਹੈ ਤਾਂ ਬੱਚਿਆਂ ਦਾ ਫਿਰ ਰੱਬ ਹੀ ਰਾਖਾ - ਓਨਾਨ ਜ਼ਿਲ੍ਹੇ ਵਿੱਚ ਸਿੱਖਿਆ

ਉੱਤਰ ਪ੍ਰਦੇਸ਼ ਦੇ ਓਨਾਵ ਜ਼ਿਲ੍ਹੇ ਵਿੱਚ ਇੱਕ ਅਧਿਆਪਕ ਤੋਂ ਅੰਗਰੇਜ਼ੀ ਦਾ ਇੱਕ ਪੈਰਾਗ੍ਰਾਫ਼ ਨਹੀਂ ਪੜ੍ਹਿਆ ਗਿਆ ਜਿਸ ਤੋਂ ਬਾਅਦ ਜ਼ਿਲ੍ਹਾ ਅਧਿਕਾਰੀ ਨੇ ਉਸ ਨੂੰ ਤੁਰੰਤ ਨੌਕਰੀ ਤੋਂ ਕੱਢਣ ਲਈ ਕਿਹਾ।

ਲੁਧਿਆਣਾ
ਲੁਧਿਆਣਾ

By

Published : Nov 30, 2019, 2:39 PM IST

ਲਖਨਊ: ਉੱਤਰ ਪ੍ਰਦੇਸ਼ ਦੀ ਸਿੱਖਿਆ ਵਿਵਸਥਾ ਇਸ ਵੇਲੇ ਕਿਹੋ ਜਿਹੀ ਹੈ ਇਸ ਦਾ ਅੰਦਾਜ਼ਾ ਤੁਸੀਂ ਓਨਾਵ ਜ਼ਿਲ੍ਹੇ ਦੇ ਸਕੂਲ ਤੋਂ ਲਾ ਸਕਦੇ ਹੋ। ਜ਼ਿਲ੍ਹਾ ਅਧਿਕਾਰੀ ਦੇਵੇਂਦਰ ਕੁਮਾਰ ਪਾਂਡੇ ਜਦੋਂ ਸਰਕਾਰੀ ਸਕੂਲ ਵਿੱਚ ਜਾਂਚ ਲਈ ਪਹੁੰਚੇ ਤਾਂ ਉਦੋਂ ਉਨ੍ਹਾਂ ਇੱਕ ਅਧਿਆਪਕ ਨੂੰ ਅੰਗਰੇਜ਼ੀ ਦਾ ਇੱਕ ਪੈਰਾਗ੍ਰਾਫ਼ ਪੜ੍ਹਨ ਲਈ ਕਿਹਾ, ਜਿਸ ਨੂੰ ਉਹ ਅਧਿਆਪਕ ਪੜ੍ਹ ਨਹੀਂ ਸਕੀ।

ਜਦੋਂ ਅਧਿਆਪਕ ਅੰਗਰੇਜ਼ੀ ਦਾ ਇੱਕ ਪੈਰਾ ਵੀ ਨਹੀਂ ਪੜ੍ਹ ਸਕੀ ਤਾਂ ਡੀਐਮ ਨੇ ਉਸ ਅਧਿਆਪਕ ਨੂੰ ਤੁਰੰਤ ਹੀ ਨੌਕਰੀ ਤੋਂ ਕੱਢਣ ਦਾ ਹੁਕਮ ਦੇ ਦਿੱਤਾ। ਇਸ ਦੀ ਵੀਡੀਓ ਸਮਾਚਾਰ ਏਜੰਸੀ ਨੇ ਸਾਂਝੀ ਕੀਤੀ ਹੈ। ਇਸ ਵੀਡੀਓ ਵਿੱਚ ਸਾਫ-ਸਾਫ ਵੇਖਿਆ ਜਾ ਸਕਦਾ ਹੈ ਕਿ ਡੀਐਮ ਕਲਾਸ ਵਿੱਚ ਬੈਠਾ ਹੈ ਅਤੇ ਉਸ ਨੇ ਅਧਿਆਪਕ ਨੂੰ ਕਿਤਾਬ ਪੜ੍ਹਨ ਲਈ ਕਿਹਾ ਜਿਸ ਤੋਂ ਉਹ ਅਧਿਆਪਕ ਪੜ੍ਹ ਨਹੀਂ ਸਕੀ।

ਇਸ ਤੋਂ ਬਾਅਦ ਵੀਡੀਓ ਵਿੱਚ ਵੇਖਿਆ ਜਾ ਸਕਦਾ ਹੈ ਕਿ ਡੀਐਮ ਆਪਣੇ ਸਾਥੀ ਅਧਿਕਾਰੀ ਨੂੰ ਕਹਿੰਦੇ ਹਨ ਕਿ ਇਸ ਨੂੰ ਤੁਰੰਤ ਹੀ ਨੌਕਰੀ ਤੋਂ ਕੱਢ ਦੇਣਾ ਚਾਹੀਦਾ ਹੈ।

ਇਸ ਤੋਂ ਸਾਰੇ ਜਾਣੂ ਹੀ ਹਨ ਕਿ ਇਹ ਉੱਤਰਪ੍ਰਦੇਸ਼ ਦੀ ਸਿੱਖਿਆ ਵਿਵਸਥਾ ਦਾ ਕੋਈ ਪਹਿਲਾ ਸਬੂਤ ਨਹੀਂ ਹੈ ਇਸ ਤੋਂ ਪਹਿਲਾਂ ਵੀ ਇਸ ਤਰ੍ਹਾਂ ਦੀਆਂ ਕਈ ਵੀਡੀਓਜ਼ ਸਾਹਮਣੇ ਆ ਚੁੱਕੀਆਂ ਹਨ। ਇਸ ਤੋਂ ਬਾਅਦ ਬੱਸ ਇੱਕ ਸਵਾਲ ਮੱਲੋ ਜ਼ੋਰੀ ਦਿਮਾਗ਼ ਵਿੱਚ ਆਉਂਦਾ ਹੈ ਕਿ ਅਧਿਆਪਕਾਂ ਦਾ ਇਹੋ ਜਿਹਾ ਹਾਲ ਹੈ ਤਾਂ ਫਿਰ ਬੱਚਿਆਂ ਦੇ ਭਵਿੱਖ ਦਾ ਕੀ...?

ABOUT THE AUTHOR

...view details