ਚੰਡੀਗੜ੍ਹ: ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਤੇ ਨੈਸ਼ਨਲ ਕਾਨਫਰੰਸ ਦੇ ਪ੍ਰਧਾਨ ਫਾਰੁਖ਼ ਅਬੱਦੁਲ੍ਹਾ ਤੋਂ ਬੁੱਧਵਾਰ ਨੂੰ ਈਡੀ ਨੇ ਪੁੱਛਗਿੱਛ ਕੀਤੀ। ਉਨ੍ਹਾਂ ਤੋਂ ਇਹ ਪੁੱਛਗਿੱਛ ਚੰਡੀਗੜ੍ਹ ‘ਚ ਕੀਤੀ ਗਈ। ਜ਼ਿਕਰਯੋਗ ਹੈ ਕਿ ਬੀਸੀਸੀਆਈ ਨੇ 2002 ਤੋਂ 2011 ‘ਚ ਸੂਬੇ ਨੂੰ ਕ੍ਰਿਕਟ ਸੁਵਿਧਾਵਾਂ ਦੇ ਵਿਕਾਸ ਲਈ 112 ਕਰੋੜ ਰੁਪਏ ਦਿੱਤੇ ਸਨ, ਪਰ ਇਨ੍ਹਾਂ ‘ਚੋਂ 43.69 ਕਰੋੜ ਰੁਪਏ ਦਾ ਗਬਨ ਕਰਨ ਦਾ ਇਲਜ਼ਾਮ ਫਾਰੁਖ਼ ਅਬੱਦੁਲ੍ਹਾ 'ਤੇ ਹੈ। ਸੀਬੀਆਈ ਨੇ ਫਾਰੁਖ਼ ਖ਼ਿਲਾਫ਼ ਸ਼ਿਕਾਇਤ ਵੀ ਕੋਰਟ ‘ਚ ਦਾਖਲ ਕੀਤੀ ਹੋਈ ਹੈ।
ਚੰਡੀਗੜ੍ਹ 'ਚ ਫਾਰੁਖ਼ ਅਬਦੁੱਲ੍ਹਾ ਤੋਂ ਈ.ਡੀ. ਨੇ ਕੀਤੀ ਪੁੱਛਗਿੱਛ
ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਫਾਰੁਖ਼ ਅਬਦੁੱਲ੍ਹਾ ਤੋਂ ਈ.ਡੀ. ਨੇ ਬੁੱਧਵਾਰ ਨੂੰ ਚੰਡੀਗੜ੍ਹ 'ਚ ਪੁੱਛਗਿੱਛ ਕੀਤੀ। ਇਹ ਪੁੱਛਗਿੱਛ ਬੀਸੀਸੀਆਈ ਵੱਲੋਂ ਜੰਮੂ-ਕਸ਼ਮੀਰ ਕ੍ਰਿਕਟ ਲਈ ਦਿੱਤੇ ਗਏ ਪੈਸਿਆਂ ਦੇ ਘੁਟਾਲੇ ਨੂੰ ਲੈ ਕੇ ਕੀਤੀ ਗਈ।
ਫ਼ੋਟੋ
36 ਘੰਟਿਆਂ ਦੀ ਭਾਲ ਤੋਂ ਬਾਅਦ CCD ਦੇ ਮਾਲਕ ਸਿਧਾਰਥ ਦੀ ਮਿਲੀ ਲਾਸ਼
ਜਾਣਕਾਰੀ ਮੁਤਾਬਿਕ, ਫਾਰੁਖ਼ ਅਬੱਦੁਲ੍ਹਾ ਸਵੇਰੇ ਕਰੀਬ 11 ਵਜੇ ਈ.ਡੀ. ਦਫ਼ਤਰ ਪਹੁੰਚੇ। ਇਸ ਦੌਰਾਨ ਉਨ੍ਹਾਂ ਦੇ ਵਕੀਲ ਵੀ ਸੀ ਪਾਰ ਫਾਰੁਖ਼ ਦੀ ਨਾਲ ਅੰਦਰ ਜਾਣ ਦੀ ਇਜਾਜ਼ਤ ਨਹੀਂ ਸੀ। ਪੁੱਛਗਿੱਛ ਦੌਰਾਨ ਈ.ਡੀ. ਦਫ਼ਤਰ ਦੇ ਬਾਹਰ ਭਾਰੀ ਸੁਰੱਖਿਆ ਬਲ ਤਾਇਨਾਤ ਸੀ ਤੇ ਕਿਸੇ ਨੂੰ ਵੀ ਅੰਦਰ ਜਾਣ ਜਾਣ ਇਜਾਜ਼ਤ ਨਹੀਂ ਸੀ।
Last Updated : Jul 31, 2019, 7:33 PM IST