ਸ੍ਰੀਨਗਰ: ਭਾਰਤੀ ਹਵਾਈ ਫ਼ੌਜ ਦੀ ਏਅਰ ਸਟ੍ਰਾਈਕ ਤੋਂ ਬਾਅਦ ਕਸ਼ਮੀਰ 'ਚ ਅੱਤਵਾਦੀ ਗਤੀਵਿਧੀਆਂ ਸ਼ੁਰੂ ਹੋ ਗਈਆਂ ਹਨ। ਸ਼ੋਪੀਆਂ ਜ਼ਿਲ੍ਹੇ 'ਚ ਸੁਰੱਖਿਆ ਬਲਾਂ ਨੇ ਦੋ ਅੱਤਵਾਦੀ ਢੇਰ ਕਰ ਦਿੱਤੇ ਹਨ।
ਭਾਰਤੀ ਫ਼ੌਜ ਨੇ ਦੋ ਅੱਤਵਾਦੀ ਕੀਤੇ ਢੇਰ - punjab news
ਜੰਮੂ-ਕਸ਼ਮੀਰ ਦੇ ਸ਼ੋਪੀਆਂ 'ਚ ਭਾਰਤੀ ਫ਼ੌਜ ਨੇ ਦੋ ਅੱਤਵਾਦੀ ਕੀਤੇ ਢੇਰ, ਫ਼ੌਜ ਵੱਲੋਂ ਭਾਲ ਮੁਹਿੰਮ ਜਾਰੀ
ਫ਼ੌਜ ਨੇ ਦੋ ਅੱਤਵਾਦੀ ਕੀਤੇ ਢੇਰ
ਫ਼ੌਜ ਨੇ ਸ਼ੋਪੀਆਂ ਦੇ ਮੇਮਾਨਦਰ ਇਲਾਕੇ ਨੂੰ ਪੂਰੀ ਤਰ੍ਹਾਂ ਘੇਰਿਆ ਹੋਇਆ ਹੈ। ਫ਼ੌਜ ਦੀ ਭਾਲ ਮੁਹਿੰਮ ਜਾਰੀ ਹੈ। ਅੱਤਵਾਦੀਆਂ ਵਿਰੁੱਧ ਚੱਲ ਰਹੇ ਇਸ ਆਪ੍ਰੇਸ਼ਨ 'ਚ ਸੀਆਰਪੀਐੱਫ਼ ਅਤੇ ਐੱਸਓਜੀ ਸ਼ਾਮਲ ਹੈ।
ਦੱਸਣਯੋਗ ਹੈ ਕਿ 26 ਫਰਵਰੀ ਨੂੰ ਸਵੇਰੇ ਸਾਢੇ ਤਿੰਨ ਵਜੇ ਭਾਰਤੀ ਫ਼ੌਜ ਨੇ ਐੱਲਓਸੀ ਪਾਰ ਲਗਭਗ 350 ਅੱਤਵਾਦੀਆਂ ਨੂੰ ਮਾਰ ਮੁਕਾਇਆ ਸੀ।
Last Updated : Feb 27, 2019, 10:10 AM IST