ਪੰਜਾਬ

punjab

ETV Bharat / bharat

ਪੁਲਵਾਮਾ 'ਚ ਅੱਤਵਾਦੀਆਂ ਅਤੇ ਸੁਰੱਖਿਆ ਬਲਾਂ ਵਿਚਾਲੇ ਮੁਕਾਬਲਾ, ਪੁਲਿਸ ਅਧਿਕਾਰੀ ਤੇ 1 ਜਵਾਨ ਸ਼ਹੀਦ - ਪੁਲਵਾਮਾ 'ਚ ਹੋਇਆ ਐਨਕਾਉਂਟਰ

ਜੰਮੂ-ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਵਿਚ ਅੱਤਵਾਦੀਆਂ ਅਤੇ ਸੁਰੱਖਿਆ ਬਲਾਂ ਵਿਚਾਲੇ ਮੁੱਠਭੇੜ ਹੋਈ। ਸੁਰੱਖਿਆ ਬਲਾਂ ਨੇ ਖ਼ਰਿਊ ਵਿੱਚ ਘੇਰਾਬੰਦੀ ਅਤੇ ਤਲਾਸ਼ੀ ਮੁਹਿੰਮ ਚਲਾਈ ਸੀ।

ਪੁਲਵਾਮਾ ਐਨਕਾਉਂਟਰ
ਪੁਲਵਾਮਾ ਐਨਕਾਉਂਟਰ

By

Published : Jan 21, 2020, 3:20 PM IST

ਸ੍ਰੀਨਗਰ: ਜੰਮੂ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਵਿੱਚ ਮੰਗਲਵਾਰ ਨੂੰ ਅੱਤਵਾਦੀਆਂ ਅਤੇ ਸੁਰੱਖਿਆ ਬਲਾਂ ਵਿਚਕਾਰ ਹੋਈ ਮੁਠਭੇੜ ਵਿੱਚ ਇੱਕ ਵਿਸ਼ੇਸ਼ ਪੁਲਿਸ ਅਧਿਕਾਰੀ (ਐਸਪੀਓ) ਅਤੇ ਇੱਕ ਫੌਜ ਦਾ ਜਵਾਨ ਸ਼ਹੀਦ ਹੋ ਗਿਆ।

ਏਐਨਆਈ ਦਾ ਟਵੀਟ

ਖਬਰਾਂ ਮੁਤਾਬਕ ਇਸ ਸਰਚ ਅਭਿਆਨ ਵਿੱਚ ਦੋ ਅੱਤਵਾਦੀ ਵੀ ਮਾਰੇ ਗਏ ਹਨ।

ਇਹ ਵੀ ਪੜ੍ਹੋ: ਦਿਨਕਰ ਗੁਪਤਾ ਨੂੰ ਹਾਈ ਕੋਰਟ ਤੋਂ ਮਿਲੀ ਰਾਹਤ, 26 ਫਰਵਰੀ ਨੂੰ ਹੋਵੇਗੀ ਅਗਲੀ ਸੁਣਵਾਈ

ਇੱਕ ਅਧਿਕਾਰੀ ਨੇ ਦੱਸਿਆ ਕਿ ਖੇਤਰ ਵਿੱਚ ਅੱਤਵਾਦੀਆਂ ਦੀ ਮੌਜੂਦਗੀ ਦੀ ਜਾਣਕਾਰੀ ਤੋਂ ਬਾਅਦ ਸੁਰੱਖਿਆ ਬਲਾਂ ਨੇ ਖ਼ਰਿਊ ਵਿਖੇ ਇੱਕ ਘੇਰਾਬੰਦੀ ਅਤੇ ਤਲਾਸ਼ੀ ਮੁਹਿੰਮ ਚਲਾਈ ਸੀ।

ਅੱਤਵਾਦੀਆਂ ਦੇ ਗੋਲੀਆਂ ਚਲਾਉਣ ਤੋਂ ਬਾਅਦ ਇਹ ਮੁਹਿੰਮ ਮੁਠਭੇੜ ਵਿੱਚ ਬਦਲ ਗਈ।

ਇਹ ਵੀ ਪੜ੍ਹੋ: CAA ਦੇ ਸਮਰਥਨ 'ਚ ਅਮਿਤ ਸ਼ਾਹ ਲਖਨਊ ਵਿੱਚ ਕਰ ਰਹੇ ਰੈਲੀ ਅੱਜ

ABOUT THE AUTHOR

...view details