ਪੰਜਾਬ

punjab

ETV Bharat / bharat

ਕੁਲਗਾਮ 'ਚ ਅੱਤਵਾਦੀਆਂ ਅਤੇ ਸੁਰੱਖਿਆ ਬਲਾਂ ਦਰਮਿਆਨ ਮੁਠਭੇੜ, 2 ਅੱਤਵਾਦੀ ਢੇਰ - ਕੁਲਗਾਮ

ਕੁਲਗਾਮ ਵਿੱਚ ਅੱਤਵਾਦੀ ਅਤੇ ਸੁਰੱਖਿਆ ਬਲਾਂ ਵਿਚਾਲੇ ਹੋਏ ਮੁਕਾਬਲੇ ਦੌਰਾਨ ਦੋ ਅੱਤਵਾਦੀ ਮਾਰੇ ਗਏ ਹਨ।

Jammu Kashmir, Encounter, Indian Army
ਜੰਮੂ ਕਸ਼ਮੀਰ

By

Published : May 30, 2020, 8:47 AM IST

Updated : May 30, 2020, 10:22 AM IST

ਸ੍ਰੀਨਗਰ: ਜੰਮੂ-ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ ਦੇ ਵਾਨਪੋਰਾ ਖੇਤਰ ਵਿੱਚ ਅੱਤਵਾਦੀਆਂ ਅਤੇ ਸੁਰੱਖਿਆ ਬਲਾਂ ਦਰਮਿਆਨ ਮੁੱਠਭੇੜ ਹੋਈ। ਇਸ ਵਿਚ ਦੋ ਅੱਤਵਾਦੀ ਮਾਰੇ ਗਏ ਹਨ। ਪੁਲਿਸ, ਫੌਜ ਅਤੇ ਸੀਆਰਪੀਐਫ ਦੀ ਸਾਂਝੀ ਟੀਮ ਨੇ ਇਹ ਕਾਰਵਾਈ ਕੀਤੀ।

ਜੰਮੂ ਕਸ਼ਮੀਰ

ਜੰਮੂ-ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ ਦੇ ਵਾਨਪੋਰਾ ਖੇਤਰ ਵਿੱਚ ਅੱਤਵਾਦੀਆਂ ਅਤੇ ਸੁਰੱਖਿਆ ਬਲਾਂ ਦਰਮਿਆਨ ਮੁੱਠਭੇੜ ਹੋ ਰਹੀ ਹੈ। ਜਾਣਕਾਰੀ ਮੁਤਾਬਕ ਫੌਜ ਨੂੰ ਇਸ ਖੇਤਰ ਵਿੱਚ ਕੁਝ ਅੱਤਵਾਦੀਆਂ ਦੇ ਲੁਕੇ ਹੋਣ ਦੀ ਖ਼ਬਰ ਮਿਲੀ ਸੀ। ਇਸ ਤੋਂ ਬਾਅਦ ਫੌਜ ਅਤੇ ਪੁਲਿਸ ਅੱਤਵਾਦੀਆਂ ਵਿਰੁੱਧ ਸਾਂਝੀ ਮੁਹਿੰਮ ਕਰਦੇ ਹੋਏ ਕਾਰਵਾਈ ਕਰ ਰਹੀ ਹੈ।

ਇਸ ਤੋਂ ਬਾਅਦ ਫੌਜ ਅਤੇ ਪੁਲਿਸ ਅੱਤਵਾਦੀਆਂ ਵਿਰੁੱਧ ਸਾਂਝੀ ਮੁਹਿੰਮ ਕਰਦੇ ਹੋਏ ਕਾਰਵਾਈ ਕੀਤੀ ਹੈ। ਫੌਜ ਅਤੇ ਪੁਲਿਸ ਨੂੰ ਵੇਖਦਿਆਂ ਹੀ ਅੱਤਵਾਦੀਆਂ ਨੇ ਉਨ੍ਹਾਂ 'ਤੇ ਫਾਇਰਿੰਗ ਸ਼ੁਰੂ ਕਰ ਦਿੱਤੀ। ਇਸ ਦੇ ਜਵਾਬ ਵਿੱਚ ਫੌਜ ਨੇ ਵੀ ਫਾਇਰਿੰਗ ਕੀਤੀ। ਖਬਰਾਂ ਮੁਤਾਬਕ ਬਹੁਤ ਸਾਰੇ ਅੱਤਵਾਦੀ ਵਾਨਪੋਰਾ ਵਿੱਚ ਲੁਕੇ ਹੋਏ ਹਨ।

ਵਧੇਰੇ ਜਾਣਕਾਰੀ ਲਈ ਉਡੀਕ ਕਰੋਂ............

ਇਹ ਵੀ ਪੜ੍ਹੋ: ਨਿਯਮ ਤੋੜਨ ਵਾਲਿਆਂ ਦੇ ਵਾਹਨ ਇੰਪਾਉਂਡ ਕਰ ਰਹੀ ਹੈ ਚੰਡੀਗੜ੍ਹ ਪੁਲਿਸ

Last Updated : May 30, 2020, 10:22 AM IST

ABOUT THE AUTHOR

...view details