ਸ੍ਰੀਨਗਰ: ਸੋਪੋਰ ਵਿੱਚ ਇੱਕ ਪੁਲਿਸ ਚੌਕੀ ਉੱਤੇ ਅੱਤਵਾਦੀਆਂ ਦੇ ਹਮਲੇ ਵਿੱਚ ਇੱਕ ਪੁਲਿਸ ਮੁਲਾਜ਼ਮ ਸ਼ਹੀਦ ਹੋ ਗਿਆ ਅਤੇ ਇੱਕ ਨਾਗਰਿਕ ਮਾਰਿਆ ਗਿਆ। ਹਮਲਾ ਬੁੱਧਵਾਰ ਦੇਰ ਸ਼ਾਮ ਹੋਇਆ।
ਦੂਜੇ ਪਾਸੇ, ਕੇਂਦਰੀ ਕਸ਼ਮੀਰ ਦੇ ਦੂਨੀਵਾੜਾ ਖੇਤਰ ਵਿੱਚ ਸੁਰੱਖਿਆ ਬਲਾਂ ਨਾਲ ਅੱਤਵਾਦੀਆਂ ਦੀ ਮੁੱਠਭੇੜ ਜਾਰੀ ਹਨ। ਜਾਣਕਾਰੀ ਮੁਤਾਬਕ ਸੁਰੱਖਿਆ ਬਲਾਂ ਨੇ ਦੋ ਤੋਂ ਤਿੰਨ ਅੱਤਵਾਦੀਆਂ ਨੂੰ ਘੇਰਿਆ ਹੋਇਆ ਹੈ।
ਦਰਅਸਲ ਐਸਪੀਓ ਵਜਾਹਤ ਅਹਿਮਦ ਮੌਕੇ 'ਤੇ ਸ਼ਹੀਦ ਹੋ ਗਿਆ ਸੀ ਜਦੋਂ ਅੱਤਵਾਦੀਆਂ ਨੇ ਸੋਪੋਰ ਦੇ ਵਰਪੋਰਾ ਖੇਤਰ ਵਿਚ ਪੁਲਿਸ ਚੌਕੀ ਉੱਤੇ ਹਮਲਾ ਕੀਤਾ। ਜਦ ਕਿ ਇੱਕ ਨਾਗਰਿਕ ਜ਼ਖਮੀ ਹੋਇਆ ਸੀ ਜਿਸ ਦੀ ਹਸਪਤਾਲ ਵਿੱਚ ਜ਼ੇਰੇ ਇਲਾਜ ਮੌਤ ਹੋ ਗਈ।
ਇਸ ਤੋਂ ਪਹਿਲਾਂ 1 ਮਾਰਚ ਨੂੰ ਜੰਮੂ ਕਸ਼ਮੀਰ ਦੇ ਬਡਗਾਮ ਜ਼ਿਲ੍ਹੇ ਵਿੱਚ ਅੱਤਵਾਦੀਆਂ ਦੇ ਚਾਰ ਸਾਥੀ ਗ੍ਰਿਫ਼ਤਾਰ ਕੀਤੇ ਗਏ ਸਨ ਅਤੇ ਉਨ੍ਹਾਂ ਕੋਲੋਂ ਹਥਿਆਰ ਅਤੇ ਗੋਲਾ-ਬਾਰੂਦ ਬਰਾਮਦ ਕੀਤਾ ਗਿਆ ਸੀ।