ਨਵੀ ਦਿੱਲੀ: ਜੰਮੂ-ਕਸ਼ਮੀਰ ਦੇ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਦੇ ਵਿੱਚ ਮੁਠਭੇੜ ਜਾਰੀ ਹੈ। ਖ਼ਬਰ ਦੇ ਮੁਤਾਬਿਕ ਮੁਠਭੇੜ 'ਚ ਸੁਰੱਖਿਆ ਬਲਾਂ ਨੇ ਦੋ ਅੱਤਵਾਦੀ ਮਾਰ ਦਿੱਤੇ ਹਨ। ਇਲਾਕੇ 'ਚ ਸਰਚ ਅਪਰੇਸ਼ਨ ਚਲਾਇਆ ਜਾ ਰਿਹਾ ਹੈ।
ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸ਼ੋਪੀਆਂ ਮੁਠਭੇੜ 'ਚ ਮਾਰੇ ਅੱਤਵਾਦੀ ਦੀ ਪਹਿਚਾਣ ਪਾਕਿਸਤਾਨ ਦੇ ਰਹਿਣ ਵਾਲੇ ਮੁੰਨਾ ਲਾਹੌਰੀ ਦੇ ਰੂਪ 'ਚ ਹੋਈ ਹੈ। ਮੁੰਨਾ ਆਈਈਡੀ ਬੰਬ ਬਣਾਉਣ 'ਚ ਜਾਣਕਾਰ ਸੀ। ਮੁੰਨਾ ਜੈਸ਼ ਦਾ ਉੱਚ ਕਮਾਡਰ ਸੀ। ਮੁੰਨਾ ਲਾਹੌਰੀ 30 ਮਾਰਚ ਨੂੰ ਬਨਿਹਾਲ 'ਚ ਸੁਰੱਖਿਆ ਬਲਾਂ ਦੇ ਕਾਫਲੇ ਤੇ ਹੋਏ ਕਾਰ ਬਲਾਸਟ ਹਮਲੇ ਅਤੇ 17 ਜੂਨ ਨੂੰ ਪੁਲਵਾਮਾ 'ਚ ਸੁਰੱਖਿਆ ਬਲਾਂ ਦੇ ਕਾਫਲੇ ਤੇ ਹੋਏ ਹਾਮਲੇ ਦੇ ਦੋਸ਼ੀ ਹੈ।
ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਦੱਖਣੀ ਕਸ਼ਮੀਰ ਜ਼ਿਲ੍ਹੇ ਦੇ ਬੋਨਬਾਜ਼ਾਰ ਖੇਤਰ 'ਚ ਅੱਤਵਾਦੀਆਂ ਦੇ ਮੌਜੂਦ ਹੋਣ ਦੇ ਪੁਖਤਾ ਜਾਣਕਾਰੀ ਮਿਲਣ ਦੇ ਬਾਅਦ ਸੁਰੱਖਿਆ ਬਲਾਂ ਨੇ ਖੇਤਰ ਦਾ ਘਰਾਓ ਕਰਕੇ ਤਲਾਸ਼ ਮੁਹਿਮ ਸ਼ੁਰੂ ਕਰ ਦਿੱਤੀ ਹੈ। ਅੱਤਵਾਦੀਆਂ ਨੇ ਜਵਾਨਾਂ ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ ਹੈ।