ਸ੍ਰੀਨਗਰ: ਜੰਮੂ ਕਸ਼ਮੀਰ ਦੇ ਸ਼ੋਪੀਆਂ ਜ਼ਿਲ੍ਹੇ ਵਿਚ ਅੱਤਵਾਦੀਆਂ ਅਤੇ ਸੁਰੱਖਿਆ ਬਲਾਂ ਵਿਚਾਲੇ ਹੋਏ ਮੁਕਾਬਲੇ ਵਿਚ ਇੱਕ ਅੱਤਵਾਦੀ ਦੇ ਮਾਰੇ ਜਾਣ ਦੀ ਖ਼ਬਰ ਹੈ। ਦੋਵਾਂ ਪਾਸਿਆਂ ਤੋਂ ਫਾਇਰਿੰਗ ਚੱਲ ਰਹੀ ਹੈ। ਸੁਰੱਖਿਆ ਬਲਾਂ ਨੇ ਖੇਤਰ ਨੂੰ ਘੇਰ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਕਈ ਅੱਤਵਾਦੀ ਇਸ ਖੇਤਰ ਵਿੱਚ ਲੁਕੇ ਹੋਏ ਹਨ।
ਜੰਮੂ ਕਸ਼ਮੀਰ: ਸ਼ੋਪੀਆਂ ਐਨਕਾਊਂਟਰ 'ਚ ਇੱਕ ਅੱਤਵਾਦੀ ਢੇਰ, ਸਰਚ ਆਪ੍ਰੇਸ਼ਨ ਜਾਰੀ - ਜੰਮੂ ਕਸ਼ਮੀਰ 'ਚ ਮੁਠਭੇੜ
ਜੰਮੂ-ਕਸ਼ਮੀਰ ਵਿਖੇ ਸ਼ੋਪੀਆਂ ਜ਼ਿਲ੍ਹੇ ਦੇ ਡਾਏਰੂ 'ਚ ਬੀਤੀ ਰਾਤ ਕੇਂਦਰੀ ਰਿਜ਼ਰਵ ਪੁਲਿਸ ਫੋਰਸ ਵੱਲੋਂ 44 ਰਾਸ਼ਟਰੀ ਰਾਈਫਲਜ਼ ਸਮੇਤ ਸਪੈਸ਼ਲ ਆਪ੍ਰੇਸ਼ਨ ਗਰੁੱਪ ਦੇ ਨਾਲ ਕੀਤੀ ਗਈ ਘੇਰਾਬੰਦੀ ਅਤੇ ਤਲਾਸ਼ੀ ਲੈਣ ਤੋਂ ਬਾਅਦ ਅੱਜ ਸਵੇਰੇ 06:30 ਵਜੇ ਫੌਜਾਂ ਅਤੇ ਅੱਤਵਾਦੀਆਂ ਵਿਚਕਾਰ ਮੁਕਾਬਲਾ ਹੋਇਆ।
ਫ਼ੋਟੋ
ਬੀਤੀ ਰਾਤ ਕੇਂਦਰੀ ਰਿਜ਼ਰਵ ਪੁਲਿਸ ਫੋਰਸ ਵੱਲੋਂ 44 ਰਾਸ਼ਟਰੀ ਰਾਈਫਲਜ਼ ਸਮੇਤ ਸਪੈਸ਼ਲ ਆਪ੍ਰੇਸ਼ਨ ਗਰੁੱਪ ਦੇ ਨਾਲ ਕੀਤੀ ਗਈ ਘੇਰਾਬੰਦੀ ਅਤੇ ਤਲਾਸ਼ੀ ਲੈਣ ਤੋਂ ਬਾਅਦ ਅੱਜ ਸਵੇਰੇ 06:30 ਵਜੇ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਕਾਰ ਗੋਲੀਬਾਰੀ ਹੋਈ।
ਇਹ ਵੀ ਪੜ੍ਹੋ: ਸੋਲਨ: ਬੱਦੀ 'ਚ ਫੈਕਟਰੀ ਦੇ ਗੈਸ ਟੈਂਕ ਵਿੱਚ ਧਮਾਕਾ, 1 ਦੀ ਮੌਤ, 6 ਦੀ ਹਾਲਤ ਗੰਭੀਰ
Last Updated : Apr 17, 2020, 10:59 AM IST