ਪੰਜਾਬ

punjab

ETV Bharat / bharat

ਜੰਮੂ ਕਸ਼ਮੀਰ: ਅਵੰਤੀਪੋਰਾ ਮੁਕਾਬਲੇ ਵਿੱਚ 1 ਅੱਤਵਾਦੀ ਢੇਰ, ਆਪ੍ਰੇਸ਼ਨ ਖ਼ਤਮ - ਸੀਆਰਪੀਐਫ਼ ਦਾ ਜਵਾਨ ਜ਼ਖ਼ਮੀ

ਜੰਮੂ-ਕਸ਼ਮੀਰ ਦੇ ਅਵੰਤੀਪੋਰਾ ਜ਼ਿਲ੍ਹੇ ਵਿੱਚ ਅੱਤਵਾਦੀਆਂ ਅਤੇ ਸੁਰੱਖਿਆ ਬਲਾਂ ਦਰਮਿਆਨ ਮੁੱਠਭੇੜ ਹੋਈ। ਇਸ ਵਿੱਚ ਇੱਕ ਅੱਤਵਾਦੀ ਮਾਰਿਆ ਗਿਆ ਹੈ। ਦੂਜੇ ਪਾਸੇ, ਬਡਗਾਮ ਵਿੱਚ ਅੱਤਵਾਦੀ ਹਮਲੇ ਦੌਰਾਨ ਇੱਕ ਸੀਆਰਪੀਐਫ਼ ਦਾ ਜਵਾਨ ਜ਼ਖ਼ਮੀ ਹੋ ਗਿਆ।

ਤਸਵੀਰ
ਤਸਵੀਰ

By

Published : Sep 24, 2020, 3:12 PM IST

ਸ੍ਰੀਨਗਰ: ਜੰਮੂ ਅਤੇ ਕਸ਼ਮੀਰ ਦੇ ਬਡਗਾਮ ਵਿੱਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਦਰਮਿਆਨ ਹੋਏ ਮੁਕਾਬਲੇ ਵਿੱਚ ਇੱਕ ਅੱਤਵਾਦੀ ਮਾਰਿਆ ਗਿਆ ਹੈ। ਪੁਲਿਸ ਅਤੇ ਸੁਰੱਖਿਆ ਬਲਾਂ ਨੇ ਇਹ ਮੁਹਿੰਮ ਚਲਾਈ। ਟੀਮ ਨੇ ਮੌਕੇ ਤੋਂ ਵੱਡੀ ਮਾਤਰਾ ਵਿੱਚ ਅਸਲਾ ਬਰਾਮਦ ਕੀਤਾ ਹੈ। ਇਸ ਦੇ ਨਾਲ ਹੀ ਬਡਗਾਮ ਵਿੱਚ ਇੱਕ ਅੱਤਵਾਦੀ ਹਮਲੇ ਵਿੱਚ ਇੱਕ ਸੀਆਰਪੀਐਫ਼ ਦਾ ਜਵਾਨ ਜ਼ਖ਼ਮੀ ਹੋ ਗਿਆ ਹੈ।

ਅਵੰਤੀਪੋਰਾ ਐਨਕਾਉਂਟਰ

ਸੁਰੱਖਿਆ ਬਲਾਂ ਨੇ ਅਵੰਤੀਪੋਰਾ ਜ਼ਿਲ੍ਹੇ ਦੇ ਮਘਾਮ ਖੇਤਰ ਵਿੱਚ ਇਸ ਮੁਕਾਬਲੇ ਵਿੱਚ 1 ਅੱਤਵਾਦੀ ਨੂੰ ਮਾਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ। ਇਸ ਨਾਲ ਆਪ੍ਰੇਸ਼ਨ ਖ਼ਤਮ ਹੋ ਗਿਆ ਹੈ।

ਦੱਸ ਦੇਈਏ ਕਿ ਬੁੱਧਵਾਰ ਨੂੰ ਜੰਮੂ-ਕਸ਼ਮੀਰ ਦੇ ਪੁਲਵਾਮਾ 'ਚ ਅੱਤਵਾਦੀਆਂ ਨੇ ਸੁਰੱਖਿਆ ਬਲਾਂ ਨੂੰ ਲੈ ਜਾ ਰਹੇ ਇੱਕ ਵਾਹਨ 'ਤੇ ਗੋਲੀਆਂ ਚਲਾਈਆਂ।

ਹਾਲਾਂਕਿ, ਇਸ ਘਟਨਾ ਵਿੱਚ ਕੋਈ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਹੈ।

ਅੱਤਵਾਦੀਆਂ ਨੇ ਦੁਪਿਹਰ ਦੇ ਕਰੀਬ ਪੁਲਵਾਮਾ ਦੇ ਚਟਪੋਰਾ ਵਿਖੇ ਸੁਰੱਖਿਆ ਬਲਾਂ ਦੇ ਵਾਹਨ 'ਤੇ ਗੋਲੀਬਾਰੀ ਕੀਤੀ।

ਬਡਗਾਮ ਵਿੱਚ ਅੱਤਵਾਦੀ ਹਮਲਾ

ਦੂਜੇ ਪਾਸੇ ਜੰਮੂ ਕਸ਼ਮੀਰ ਦੇ ਬਡਗਾਮ ਜ਼ਿਲ੍ਹੇ ਵਿੱਚ ਵੀਰਵਾਰ ਨੂੰ ਹੋਏ ਇੱਕ ਅੱਤਵਾਦੀ ਹਮਲੇ ਵਿੱਚ ਇੱਕ ਸੀਆਰਪੀਐਫ਼ ਦਾ ਜਵਾਨ ਜ਼ਖ਼ਮੀ ਹੋ ਗਿਆ ਸੀ। ਅੱਤਵਾਦੀ ਉਸ ਦੀ ਸਰਵਿਸ ਰਾਈਫ਼ਲ ਵੀ ਆਪਣੇ ਨਾਲ ਲੈ ਗਏ।

ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਅੱਤਵਾਦੀਆਂ ਨੇ ਬਡਗਾਮ ਜ਼ਿਲ੍ਹੇ ਦੇ ਕੈਸਰਮੁੱਲਾ ਵਿਖੇ ਸੀਆਰਪੀਐਫ਼ ਦੀ 117ਵੀਂ ਬਟਾਲੀਅਨ ਦੇ ਇੱਕ ਜਵਾਨ ਨੂੰ ਗੋਲੀ ਮਾਰ ਦਿੱਤੀ।

ਉਨ੍ਹਾਂ ਦੱਸਿਆ ਕਿ ਉਹ ਉਸ ਦੀ ਸਰਵਿਸ ਰਾਈਫ਼ਲ (ਏਕੇ ਰਾਈਫ਼ਲ) ਵੀ ਆਪਣੇ ਨਾਲ ਲੈ ਗਏ। ਜਵਾਨ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।

ਅਧਿਕਾਰੀ ਨੇ ਦੱਸਿਆ ਕਿ ਇਲਾਕੇ ਦੀ ਘੇਰਾਬੰਦੀ ਤੋਂ ਬਾਅਦ ਅੱਤਵਾਦੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ।

ABOUT THE AUTHOR

...view details