ਨਵੀਂ ਦਿੱਲੀ: 26 ਨਵੰਬਰ 2008 ਨੂੰ ਮੁੰਬਈ 'ਤੇ ਹੋਏ ਅੱਤਵਾਦੀ ਹਮਲੇ ਨੂੰ 11 ਸਾਲ ਬੀਤ ਚੁੱਕੇ ਹਨ। ਪੂਰਾ ਦੇਸ਼ ਮੰਗਲਵਾਰ ਨੂੰ ਉਨ੍ਹਾਂ ਸ਼ਹੀਦਾਂ ਨੂੰ ਸ਼ਰਧਾਂਜਲੀ ਪ੍ਰਗਟ ਕਰ ਰਿਹਾ ਹੈ, ਜੋ ਅੱਤਵਾਦੀਆਂ ਨਾਲ ਲੱੜਦੇ ਹੋਏ ਸ਼ਹੀਦ ਹੋ ਗਏ। ਦੱਸ ਦਈਏ ਕਿ 26/11 ਨੂੰ ਹੋਏ ਹਮਲੇ 'ਚ ਕਰੀਬ 160 ਲੋਕਾਂ ਨੇ ਆਪਣੀ ਜਾਣ ਗਵਾ ਦਿੱਤੀ ਸੀ।
160 ਲੋਕਾਂ ਦੀ ਮੌਤ
26 ਨਵੰਬਰ 2008 ਨੂੰ ਅੱਤਵਾਦੀਆਂ ਨੇ ਮੁੰਬਈ ਦੇ ਤਾਜ ਮਹਿਲ ਹੋਟਲ ਦੇ ਨਾਲ-ਨਾਲ 6 ਥਾਵਾਂ 'ਤੇ ਹਮਲਾ ਕਰ ਦਿੱਤਾ ਸੀ। ਹਮਲੇ 'ਚ ਕਰੀਬ 160 ਲੋਕਾਂ ਨੇ ਆਪਣੀ ਜਾਣ ਗਵਾਈ ਸੀ। ਸਭ ਤੋਂ ਜ਼ਿਆਦਾ ਲੋਕ ਛੱਤਰਪਤੀ ਸ਼ਿਵਾਜੀ ਟ੍ਰਮਨਿਸ 'ਚ ਮਾਰੇ ਗਏ ਸੀ। ਜਦਕਿ ਤਾਜ ਹੋਟਲ 'ਚ 31 ਲੋਕਾਂ ਨੂੰ ਅੱਤਵਾਦੀਆਂ ਨੇ ਆਪਣਾ ਸ਼ਿਕਾਰ ਬਣਾਇਆ ਸੀ।
ਮੁੰਬਈ ਏਟੀਐਸ ਦੇ ਮੁਖੀ ਹੇਮੰਤ ਕਰਕਰੇ ਹੋਏ ਸ਼ਹੀਦ
26 ਨਵੰਬਰ 2008 ਨੂੰ ਲਗਭਗ 60 ਘੰਟਿਆਂ ਤੱਕ ਸੁਰੱਖਿਆ ਬਲਾਂ ਅਤੇ ਅੱਤਵਾਦੀ ਵਿਚਕਾਰ ਐਨਕਾਉਂਟਰ ਚੱਲਿਆ। ਇਸ ਹਮਲੇ ਨੂੰ ਦੇਸ਼ ਦੇ ਜਵਾਨਾਂ ਨੇ ਕਾਬੂ ਕਰ ਲਿਆ ਸੀ। ਇਨ੍ਹਾ ਵਿੱਚ ਤਤਕਾਲੀਨ ਏਟੀਐਸ ਮੁੱਖੀ ਹੇਮੰਤ ਕਰਕਰੇ ਸਨ, ਜਿਨ੍ਹਾਂ ਨੇ ਆਪਣੀ ਜਾਨ ਦੀ ਪਰਵਾਹ ਨਹੀਂ ਕੀਤੀ। ਉਨ੍ਹਾਂ ਨੇ ਅੱਤਵਾਦੀਆਂ ਦਾ ਸਾਹਮਣਾ ਕੀਤਾ ਅਤੇ ਲੋਕਾਂ ਨੂੰ ਬਚਾਉਂਦੇ ਹੋਏ ਸ਼ਹੀਦ ਹੋ ਗਏ। ਕਰਕਰੇ ਰਾਤ 9.45 ਵਜੇ ਆਪਣੇ ਘਰ ਖਾਣਾ ਖਾ ਰਹੇ ਸਨ। ਉਨ੍ਹਾਂ ਨੂੰ ਫੋਨ ਰਾਹੀਂ ਅੱਤਵਾਦੀ ਹਮਲੇ ਦੀ ਖ਼ਬਰ ਮਿਲੀ, ਜਦੋਂ ਉਨ੍ਹਾਂ ਨੇ ਟੀਵੀ ਵੇਖਿਆ, ਉਹ ਸਮਝ ਗਏ ਕਿ ਮਾਮਲਾ ਗੰਭੀਰ ਹੈ। ਉਹ ਉਸੇ ਸਮੇਂ ਆਪਣੇ ਡਰਾਈਵਰ ਅਤੇ ਬਾਡੀਗਾਰਡ ਨਾਲ ਰਵਾਨਾ ਹੋ ਗਏ। ਉਥੇ ਪਹੁੰਚਣ ਤੋਂ ਬਾਅਦ ਉਹ ਅੱਤਵਾਦੀਆਂ ਦਾ ਪਤਾ ਲਗਾਉਣ ਲਈ ਸਟੇਸ਼ਨ ਪਹੁੰਚ ਗਏ, ਪਰ ਉਥੇ ਕੋਈ ਨਹੀਂ ਸੀ। ਇਸ ਤੋਂ ਬਾਅਦ ਉਹ ਅੱਗੇ ਵਧੇ ਅਤੇ ਅੱਤਵਾਦੀਆਂ ਨੇ ਏਕੇ -47 ਨਾਲ ਉਨ੍ਹਾਂ ਦੀ ਕਾਰ 'ਤੇ ਫਾਇਰਿੰਗ ਕੀਤੀ ਜਿਸ ਵਿਚ ਹੇਮੰਤ ਕਰਕਰੇ ਅਤੇ ਹੋਰ ਪੁਲਿਸ ਕਰਮਚਾਰੀ ਸ਼ਹੀਦ ਹੋ ਗਏ। ਉਨ੍ਹਾਂ ਨੂੰ ਬਹਾਦਰੀ ਲਈ ਅਸ਼ੋਕ ਚੱਕਰ ਨਾਲ ਨਿਵਾਜਿਆ ਗਿਆ।
ਕਿਵੇਂ ਦਿੱਤੀ ਗਈਕਸਾਬ ਨੂੰ ਫ਼ਾਸੀ
ਮੁੰਬਈ ਵਿੱਚ ਇਹ ਹਮਲਾ ਕਰਨ ਵਾਲੇ ਅੱਤਵਾਦੀ ਸੰਗਠਨ ਦਾ ਨਾਂਅ ਲਸ਼ਕਰ-ਏ-ਤੋਇਬਾ ਸੀ। 10 ਹਮਲਾਵਰਾਂ ਨੇ ਆਟੋਮੈਟਿਕ ਆਧੁਨਿਕ ਹਥਿਆਰਾਂ ਅਤੇ ਗ੍ਰਨੇਡਾਂ ਨਾਲ ਹਮਲਾ ਕੀਤਾ। ਹਮਲੇ ਤੋਂ ਬਾਅਦ ਇਕ ਅੱਤਵਾਦੀ ਅਜਮਲ ਕਸਾਬ ਨੂੰ ਜ਼ਿੰਦਾ ਫੜ ਲਿਆ ਗਿਆ। ਉਸ ਦੇ ਵਿਰੁੱਧ 3 ਮਹੀਨਿਆਂ ਵਿੱਚ ਦੋਸ਼ ਸਾਬਤ ਹੋ ਗਏ। ਇੱਕ ਸਾਲ ਬਾਅਦ, ਡੇਵਿਡ ਕੋਲਮੈਨ ਹੈਡਲੀ, ਜੋ ਹਮਲੇ ਵਿੱਚ ਸ਼ਾਮਲ ਸੀ, ਉਸ ਨੇ 18 ਮਾਰਚ 2010 ਨੂੰ ਆਪਣਾ ਗੁਨਾਹ ਕਬੂਲ ਕੀਤਾ ਸੀ। ਕਸਾਬ ਨੂੰ 21 ਨਵੰਬਰ 2012 ਨੂੰ ਫਾਂਸੀ ਦਿੱਤੀ ਗਈ ਸੀ।