ਝਾਰਖੰਡ, ਖੁੰਟੀ: ਤੋਰਪਾ ਖੇਤਰ ਦੇ ਉਕੜੀਮਾੜੀ ਬਾਜ਼ਾਰ ਕੋਲ ਮੰਗਲਵਾਰ ਰਾਤ ਨੂੰ ਖੂਹ ਵਿੱਚ ਹਾਥੀ ਦਾ ਬੱਚਾ ਡਿੱਗ ਗਿਆ। ਖੂਹ ਵਿੱਚੋਂ ਨਿਕਲਣ ਲਈ ਹਾਥੀ ਦਾ ਬੱਚਾ ਅਗਲੀ ਸਵੇਰ ਤੱਕ ਕੋਸ਼ਿਸ਼ ਕਰਦਾ ਰਿਹਾ। ਹਾਥੀ ਦੇ ਬੱਚੇ ਦੀ ਖੂਹ ਵਿੱਚ ਡਿੱਗਣ ਦੀ ਖਬਰ ਮਿਲਣ ਤੋਂ ਬਾਅਦ ਖੂਹ ਦੇ ਆਲੇ ਦੁਆਲੇ ਲੋਕ ਇਕੱਠੇ ਹੋ ਗਏ ਅਤੇ ਇਸ ਦੀ ਸੂਚਨਾ ਜੰਗਲਾਤ ਵਿਭਾਗ ਨੂੰ ਦਿੱਤੀ। ਜੰਗਲਾਤ ਵਿਭਾਗ ਦੀ ਟੀਮ ਦਾ ਰੈਸਕਿਉ ਅਪਰੇਸ਼ਨ ਜਾਰੀ ਹੈ।
ਉਕੜੀਮਾੜੀ ਦੇ ਖੂਹ 'ਚ ਡਿੱਗਿਆ ਹਾਥੀ ਦਾ ਬੱਚਾ, ਰੈਸਕਿਉ ਆਪ੍ਰੇਸ਼ਨ ਜਾਰੀ - Elephant's baby fell in the well
ਤੋਰਪਾ ਖੇਤਰ ਦੇ ਉਕੜੀਮਾੜੀ ਬਾਜ਼ਾਰ ਦੇ ਕੋਲ ਮੰਗਲਵਾਰ ਰਾਤ ਨੂੰ ਖੂਹ ਵਿੱਚ ਹਾਥੀ ਦਾ ਬੱਚਾ ਡਿੱਗ ਗਿਆ ਸੀ। ਉਸ ਖੂਹ ਵਿੱਚੋਂ ਨਿਕਲਣ ਦੇ ਲਈ ਹਾਥੀ ਦਾ ਬੱਚਾ ਅਗਲੀ ਸਵੇਰ ਤੱਕ ਕੋਸ਼ਿਸ਼ ਕਰਦਾ ਰਿਹਾ। ਹਾਥੀ ਦੇ ਬੱਚੇ ਦੇ ਖੂਹ ਵਿੱਚ ਡਿੱਗਣ ਤੋਂ ਬਾਅਦ ਉਸ ਖੂਹ ਦੇ ਆਲੇ ਦੁਆਲੇ ਲੋਕ ਇਕੱਠੇ ਹੋ ਗਏ ਤੇ ਲੋਕਾਂ ਨੇ ਹਾਥੀ ਦੇ ਬੱਚੇ ਦੀ ਸੂਚਨਾ ਜੰਗਲਾਤ ਵਿਭਾਗ ਨੂੰ ਦਿੱਤੀ।
ਫ਼ੋਟੋ
ਵੀਡੀਓ
ਇੱਕ ਹਫਤੇ ਪਹਿਲੇ 16 ਦਸੰਬਰ ਨੂੰ ਤਮਾੜ ਸੋਨਾਹਾਤੂ ਦੇ ਜਿਲਿੰਗ ਸੇਰੇਂਗ ਵਿੱਚ ਇੱਕ ਹੋਰ ਹਾਥੀ ਦਾ ਬੱਚਾ ਖੂਹ ਵਿੱਚ ਡਿੱਗ ਗਿਆ ਸੀ। 16 ਘੰਟੇ ਬਾਅਦ ਜੰਗਲਾਤ ਵਿਭਾਗ ਦੀ ਟੀਮ ਨੇ ਜੇਸੀਬੀ ਤੋਂ ਰਸਤਾ ਬਣਾ ਕੇ ਹਾਥੀ ਦੇ ਬੱਚੇ ਦਾ ਰੈਸਕਿਉ ਕੀਤਾ ਸੀ।
ਇਨ੍ਹਾਂ ਦਿਨਾਂ ਵਿੱਚ ਦਰਜਨ ਦੀ ਗਿਣਤੀ ਵਿੱਚ ਹਾਥੀਆਂ ਦਾ ਝੁੱਡ ਤੋਰਪਾ, ਕਰਰਾ, ਬੁ਼ੰਡੂਤਮਾੜ ਇਲਾਕੇ ਵਿੱਚ ਸੈਰ ਕਰ ਰਹੇ ਹਨ। ਇਸ ਦੇ ਆਲੇ ਦੁਆਲੇ ਦੇ ਪਿੰਡ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਹਾਥੀ ਝੋਨੇ ਅਤੇ ਖੇਤ ਵਿੱਚ ਲੱਗੀਆਂ ਸਬਜ਼ੀਆਂ ਨੂੰ ਨੁਕਸਾਨ ਪਹੁੰਚਾ ਰਹੇ ਹਨ।
Last Updated : Dec 23, 2020, 1:47 PM IST