ਨਵੀਂ ਦਿੱਲੀ: ਮਹਾਰਾਸ਼ਟਰ ਤੇ ਹਰਿਆਣਾ ਵਿਧਾਨ ਸਭਾ ਚੋਣਾਂ ਦੇ ਨਾਲ ਹੀ 18 ਸੂਬਿਆਂ ਦੀਆਂ 51 ਵਿਧਾਨ ਸਭਾ ਤੇ 2 ਲੋਕ ਸਭਾ ਸੀਟਾਂ ਦੀ ਜ਼ਿਮਨੀ ਚੋਣ 'ਤੇ ਨਤੀਜੇ ਆ ਚੁੱਕੇ ਹਨ।
ਹਰਿਆਣਾ ਵਿਧਾਨ ਸਭਾ ਚੋਣਾਂ
ਹਰਿਆਣਾ ਵਿੱਚ ਵਿਧਾਨ ਸਭਾ ਦੀਆਂ 90 ਸੀਟਾਂ ਦੇ ਨਤੀਜਿਆਂ ਵਿੱਚ ਇਸ ਵਾਰ ਭਾਜਪਾ, ਕਾਂਗਰਸ ਅਤੇ ਜੇਜੇਪੀ ਵਿਚਕਾਰ ਤਿਕੋਣਾ ਮੁਕਾਬਲਾ ਹੋ ਗਿਆ ਹੈ। ਕਿਸੇ ਵੀ ਪਾਰਟੀ ਨੂੰ ਬਹੁਮਤ ਨਹੀਂ ਮਿਲਿਆ ਹੈ। ਬੀਜੇਪੀ ਨੂੰ 40 ਸੀਟਾਂ, ਕਾਂਗਰਸ 30, ਜੇਜੇਪੀ 10, ਆਈਐਨਐਲਡੀ-ਅਕਾਲੀ ਨੂੰ 1 ਸੀਟ ਮਿਲੀ ਹੈ। ਜਿੱਤ ਦੇ ਲਈ 46 ਸੀਟਾਂ ਦੀ ਜ਼ਰੂਰਤ ਹੈ।
ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ-ਸ਼ਿਵ ਸੈਨਾ ਦੀ ਲਹਿਰ
ਮਹਾਰਾਸ਼ਟਰ ਦੀਆਂ 288 ਵਿਧਾਨ ਸਭਾ ਸੀਟਾਂ 'ਤੇ ਭਾਜਪਾ-ਸ਼ਿਵ ਸੈਨਾ ਨੇ ਆਪਣੀ ਜਿੱਤ ਦਾ ਝੰਡਾ ਲਹਿਰਾ ਦਿੱਤਾ ਹੈ। ਬੀਜੇਪੀ-ਸ਼ਿਵ ਸੈਨਾ ਗਠਜੋੜ ਨੇ 157 ਸੀਟਾਂ 'ਤੇ ਕਬਜਾ ਕੀਤਾ ਹੈ। ਉੱਥੇ ਹੀ, ਕਾਂਗਰਸ-ਐਨਸੀਪੀ ਨੇ 104 ਸੀਟਾਂ, ਹੋਰ ਨੇ 26 ਸੀਟਾਂ ਹਾਸਲ ਕੀਤੀਆਂ ਹਨ। ਇਸ ਦੌਰਾਨ ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਸੀਂ ਸ਼ਿਵ ਸੈਨਾ ਅਤੇ ਭਾਜਪਾ ਦਰਮਿਆਨ ਜੋ ਫ਼ੈਸਲਾ ਲਿਆ ਗਿਆ ਹੈ, ਉਸ ਮੁਤਾਬਕ ਹੀ ਅੱਗੇ ਵਧਣ ਜਾ ਰਹੇ ਹਾਂ। ਸ਼ਿਵ ਸੈਨਾ ਤੋਂ ਉਪ ਮੁੱਖ ਮੰਤਰੀ ਦੇ ਅਹੁਦੇ ਲਈ ਆਦਿੱਤਿਆ ਠਾਕਰੇ ਨੂੰ ਦਾਅਵੇਦਾਰ ਮੰਨਿਆ ਜਾ ਰਿਹਾ ਹੈ।
ਪੰਜਾਬ ਜ਼ਿਮਨੀ ਚੋਣਾਂ
ਪੰਜਾਬ ਦੀਆਂ ਤਿੰਨ ਸੀਟਾਂ ਫ਼ਗਵਾੜਾ, ਮੁਕੇਰੀਆਂ ਅਤੇ ਜਲਾਲਾਬਾਦ ਵਿੱਚ ਕਾਂਗਰਸ ਦੇ ਉਮੀਦਵਾਰਾਂ ਨੇ ਬਾਜ਼ੀ ਮਾਰ ਲਈ ਹੈ। ਮੁਕੇਰੀਆਂ ਤੋਂ ਕਾਂਗਰਸ ਉਮੀਦਵਾਰ ਇੰਦੂ ਬਾਲਾ 53791 ਵੋਟਾਂ ਨਾਲ ਜਿੱਤ ਹਾਸਿਲ ਕੀਤੀ ਹੈ। ਫ਼ਗਵਾੜਾ ਤੋਂ ਕਾਂਗਰਸ ਉਮੀਦਵਾਰ ਬਲਵਿੰਦਰ ਸਿੰਘ ਧਾਲੀਵਾਲ 49210 ਵੋਟਾਂ ਨਾਲ ਜੇਤੂ ਰਹੇ। ਜਲਾਲਾਬਾਦ ਤੋਂ ਰਮਿੰਦਰ ਸਿੰਘ ਆਵਲਾ ਨੂੰ 76073 ਵੋਟਾਂ ਨਾਲ ਜਿੱਤ ਹਾਸਲ ਕੀਤੀ। ਦਾਖ਼ਾ ਸੀਟ ਤੋਂ ਅਕਾਲੀ ਦਲ ਦੇ ਮਨਪ੍ਰੀਤ ਸਿੰਘ ਨੇ ਜਿੱਤ ਹਾਸਲ ਕੀਤੀ।
ਹਿਮਾਚਲ ਜ਼ਿਮਨੀ ਚੋਣਾਂ
ਹਿਮਾਚਲ ਪ੍ਰਦੇਸ਼ ਦੀਆਂ 2 ਵਿਧਾਨ ਸਭਾ ਸੀਟਾਂ ਧਰਮਸ਼ਾਲਾ ਅਤੇ ਪਛਾਦ 'ਤੇ ਦੇ ਨਤੀਜੇ ਸਾਹਮਣੇ ਆ ਗਏ ਹਨ। ਧਰਮਸ਼ਾਲਾ ਅਤੇ ਪਛਾਦ ਜ਼ਿਮਨੀ ਚੋਣਾਂ ਵਿੱਚ ਭਾਜਪਾ ਨੇ ਜਿੱਤ ਹਾਸਿਲ ਕੀਤੀ ਹੈ। ਧਰਮਸ਼ਾਲਾ ਵਿੱਚ ਭਾਜਪਾ ਦੇ ਵਿਸ਼ਾਲ ਨੇਹਰਿਆ ਨੇ 6758 ਵੋਟਾਂ ਨਾਲ ਜਿੱਤ ਹਾਸਲ ਕੀਤੀ ਹੈ। ਉੱਥੇ ਹੀ, ਪਛਾਦ ਵਿੱਚ ਭਾਜਪਾ ਉਮੀਦਵਾਰ ਰੀਨਾ ਕਸ਼ਯਪ 2742 ਵੋਟਾਂ ਨਾਲ ਜੇਤੂ ਰਹੀ ਹੈ।