ਦਿੱਲੀ: ਚੋਣ ਕਮਿਸ਼ਨ ਵੱਲੋਂ ਅੱਜ ਦਿੱਲੀ ਵਿਧਾਨ ਸਭਾ ਚੋਣਾਂ ਦਾ ਐਲਾਨ 3:30 ਵਜੇ ਦੇ ਕਰੀਬ ਕੀਤਾ ਜਾਵੇਗਾ। ਇਹ ਚੋਣਾਂ ਫਰਵਰੀ ਦੇ ਪਹਿਲੇ ਹਫ਼ਤੇ ਹੋ ਸਕਦੀਆਂ ਹਨ ਤੇ ਇਕ ਹੀ ਗੇੜ ਵਿੱਚ ਹੋ ਸਕਦੀਆਂ ਹਨ। ਦਿੱਲੀ ਵਿੱਚ ਵਿਧਾਨ ਸਭਾ 70 ਸੀਟਾਂ 'ਤੇ ਚੋਣ ਹੋਣੀ ਹੈ।
ਇਨ੍ਹਾਂ ਚੋਣਾਂ ਦੇ ਐਲਾਨ ਹੋਣ ਬਾਰੇ ਬੋਲਦਿਆ ਦਿੱਲੀ ਗੁਰਦੁਆਰਾ ਪ੍ਰੰਬਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿਰਸਾ ਨੇ ਕਿਹਾ ਕਿ ਤਰੀਕ ਐਲਾਨ ਹੋਣ ਨਾਲ ਦਿੱਲੀ ਸਰਕਾਰ ਵੱਲੋਂ ਇਸ਼ਤਿਹਾਰਾਂ 'ਤੇ ਖਰਚ ਕੀਤਾ ਜਾਂਦਾ 100 ਕਰੋੜ ਰੁਪਏ ਬਚ ਜਾਵੇਗਾ। ਉਨ੍ਹਾਂ ਨੇ ਕਿਹਾ ਆਮ ਆਦਮੀ ਪਾਰਟੀ ਨੇ 5 ਸਾਲਾਂ ਵਿੱਚ ਕੋਈ ਕੰਮ ਨਹੀ ਕੀਤਾ ਤੇ ਕਿਹਾ ਕਿ ਦਿੱਲੀ ਸਰਕਾਰ ਨੇ 5 ਸਾਲਾਂ ਵਿੱਚ ਨਾ ਕੋਈ ਫਲਾਈਉਵਰ, ਨਾ ਸਕੂਲ, ਨਾ ਕੋਈ ਕਾਲਜ, ਯੂਨੀਵਰਸਿਟੀ ਬਣਾਈ ਹੈ, ਸਰਕਾਰ ਨੇ ਕੰਮ ਕਰਨ ਦਾ ਬਜਾਏ ਇਸ਼ਤਿਹਾਰਾਂ 'ਤੇ 8 ਸੌ ਹਜ਼ਾਰ ਕਰੋੜ ਰੁਪਏ ਖਰਚ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਦਿੱਲੀ ਦੇ ਲੋਕ ਇਸ ਸਰਕਾਰ ਤੋਂ ਦੁੱਖੀ ਹਨ ਤੇ ਨਾਲ ਹੀ ਕਿਹਾ ਕਿ ਲੋਕ ਇਸ ਵਾਰ ਮੋਦੀ ਦੀ ਸਰਕਾਰ ਚਾਹੁੰਦੇ ਹਨ।