ਨਵੀਂ ਦਿੱਲੀ:ਚੋਣ ਕਮਿਸ਼ਨ ਨੇ ਅੱਜ ਵੱਡਾ ਫੈਸਲਾ ਲੈਂਦੇ ਹੋਇਆ ਕਿਹਾ ਕਿ ਕਮਿਸ਼ਨ ਦਾ ਜਿਹੜਾ ਇੱਕ ਮੈਂਬਰ ਕਿਸੇ ਫ਼ੈਸਲੇ ਉੱਤੇ ਬਾਕੀ ਦੇ ਦੋ ਮੈਂਬਰਾਂ ਨਾਲ ਅਸਹਿਮਤ ਹੁੰਦਾ ਹੈ ਤਾਂ ਉਸ ਘੱਟ ਮੈਂਬਰ ਦੇ ਵਿਚਾਰ ਜਨਤਕ ਨਹੀਂ ਕੀਤੇ ਜਾਣਗੇ 'ਤੇ ਨਾ ਹੀ ਉਸ ਦੇ ਵਿਚਾਰ ਚੋਣ ਕਮਿਸ਼ਨ ਦੇ ਆਖ਼ਰੀ ਹੁਕਮਾਂ ਵਿੱਚ ਸ਼ਾਮਲ ਕੀਤੇ ਜਾਣਗੇ।
ਚੋਣ ਕਮਿਸ਼ਨ ਨੇ ਲਿਆ ਵੱਡਾ ਫੈਸਲਾ, ਜਾਰੀ ਕੀਤੇ ਨਵੇਂ ਹੁਕਮ
ਅੱਜ ਕਮਿਸ਼ਨ ਦੀ ਮੀਟਿੰਗ 'ਚ ਮੁੱਖ ਚੋਣ ਕਮਿਸ਼ਨਰ ਨੇ ਕਿਹਾ ਕਿ ਕਮਿਸ਼ਨ ਦਾ ਜਿਹੜਾ ਇੱਕ ਮੈਂਬਰ ਕਿਸੇ ਫ਼ੈਸਲੇ ਉੱਤੇ ਬਾਕੀ ਦੇ ਦੋ ਮੈਂਬਰਾਂ ਨਾਲ ਅਸਹਿਮਤ ਹੁੰਦਾ ਹੈ ਤਾਂ ਉਸ ਘੱਟ ਗਿਣਤੀ ਮੈਂਬਰ ਦੇ ਵਿਚਾਰ ਜੱਗ–ਜ਼ਾਹਿਰ ਨਹੀਂ ਕੀਤੇ ਜਾਣਗੇ।
Election Commission
ਦਸੱਣਯੋਗ ਹੈ ਕਿ ਚੋਣ ਕਮਿਸ਼ਨ ਦੇ ਇੱਕ ਮੈਂਬਰ ਅਸ਼ੋਕ ਲਵਾਸਾ ਦੀ ਨਾਰਾਜ਼ਗੀ ਦੇ ਮੁੱਦੇ 'ਤੇ ਅੱਜ ਕਮਿਸ਼ਨ ਦੀ ਮੀਟਿੰਗ 'ਚ ਮੁੱਖ ਚੋਣ ਕਮਿਸ਼ਨਰ ਸੁਨੀਲ ਅਰੋੜਾ ਤੇ ਚੋਣ ਕਮਿਸ਼ਨਰ ਸੁਸ਼ੀਲ ਚੰਦਰਾ ਵੀ ਮੌਜੂਦ ਸਨ। ਮੀਟਿੰਗ ਦੌਰਾਨ ਇਹ ਫ਼ੈਸਲਾ 2:1 ਦੀ ਬਹੁ–ਗਿਣਤੀ ਨਾਲ ਲਿਆ ਗਿਆ ਕਿ ਵਿਰੋਧੀ ਵਿਚਾਰਾਂ ਨੂੰ ਫ਼ਾਈਲਾਂ ਦੇ ਰਿਕਾਰਡ ਵਿੱਚ ਤਾਂ ਜ਼ਰੂਰ ਰੱਖਿਆ ਜਾਵੇਗਾ ਪਰ ਉਹ ਵਿਚਾਰ ਜੱਗ ਜ਼ਾਹਿਰ ਨਹੀਂ ਕੀਤੇ ਜਾਣਗੇ। ਇਹ ਫ਼ੈਸਲਾ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਵਾਲੇ ਮਾਮਲਿਆਂ ਉੱਤੇ ਲਾਗੂ ਹੋਵੇਗਾ।