ਨਵੀਂ ਦਿੱਲੀ/ਪਟਨਾ: ਚੋਣ ਕਮਿਸ਼ਨ ਨੇ ਬਿਹਾਰ ਵਿਧਾਨ ਸਭਾ ਚੋਣਾਂ ਲਈ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ। ਇਸ ਦਿਸ਼ਾ-ਨਿਰਦੇਸ਼ਾਂ ਵਿੱਚ ਇਹ ਸਪੱਸ਼ਟ ਹੈ ਕਿ ਕੋਰੋਨਾ ਦੇ ਮੱਦੇਨਜ਼ਰ ਕਮਿਸ਼ਨ ਨੇ ਕਈ ਮਹੱਤਵਪੂਰਨ ਕਦਮ ਚੁੱਕੇ ਹਨ।
ਬਿਹਾਰ ਵਿਧਾਨ ਸਭਾ ਚੋਣਾਂ: ਦਿਸ਼ਾ-ਨਿਰਦੇਸ਼ ਜਾਰੀ, ਆਨਲਾਈਨ ਹੋਣਗੀਆਂ ਨਾਮਜ਼ਦਗੀਆਂ - ਦਿਸ਼ਾ-ਨਿਰਦੇਸ਼ ਜਾਰੀ
ਚੋਣ ਕਮਿਸ਼ਨ ਨੇ ਬਿਹਾਰ ਵਿਧਾਨਸਭਾ ਚੋਣਾਂ ਦੇ ਲਈ ਗਾਇਡਲਾਈਨ ਜਾਰੀ ਕਰ ਦਿੱਤੀਆਂ ਹਨ। ਪੜ੍ਹੋ ਪੂਰੀ ਖ਼ਬਰ
ਤਸਵੀਰ
ਚੋਣ ਕਮਿਸ਼ਨ ਨੇ ਜਾਰੀ ਕੀਤੇ ਦਿਸ਼ਾ-ਨਿਰਦੇਸ਼:-
- ਸਾਰੇ ਬੂਥਾਂ ਉੱਤੇ ਰੱਖੇ ਜਾਣਗੇ ਸਾਬਨ ਤੇ ਸੈਨੀਟਾਇਜ਼ਰ
- ਸਾਰੇ ਵੋਟਰਾਂ ਦੀ ਹੋਵੇਗੀ ਥਰਮਲ ਸਕ੍ਰੀਨਿੰਗ
- ਚੋਣਾਂ ਦੇ ਲਈ ਹੋਣਗੀਆਂ ਆਨਲਾਈਨ ਨਾਮਜ਼ਦਗੀਆਂ
- ਚੋਣਾਂ ਨਾਲ ਜੁੜੇ ਸਾਰੇ ਲੋਕਾਂ ਨੂੰ ਮਾਸਕ ਲਗਾਉਣਾ ਜ਼ਰੂਰੀ ਹੋਵੇਗਾ
- ਸਮਾਜਿਕ ਦੂਰੀ ਦੇ ਲਈ ਵੱਡੇ ਹਾਲ ਵਿੱਚ ਪੈਣਗੀਆਂ ਵੋਟਾਂ
- ਸਕਿਊਰਟੀ ਦੀ ਰਕਮ ਆਨਲਾਈਨ ਜਮ੍ਹਾ ਕਰਨੀ ਹੋਵੇਗੀ
- ਚੋਣਾਂ ਦੀਆਂ ਤਿਆਰੀਆਂ ਦੀ ਟ੍ਰੇਨਿੰਗ ਆਨਲਾਈਨ ਹੋਵੇਗੀ
- ਘਰ-ਘਰ ਜਾ ਕੇ 5 ਲੋਕਾਂ ਨੂੰ ਪ੍ਰਚਾਰ ਕਰਨ ਦੀ ਆਗਿਆ ਹੋਵੇਗੀ
- ਉਮੀਦਵਾਰ ਸਿਰਫ਼ ਆਨਲਾਈਨ ਹਲਫ਼ਨਾਮੇ ਭਰਨਗੇ
- ਨਾਮਜ਼ਦਗੀ ਫ਼ਾਰਮ ਜਮ੍ਹਾਂ ਕਰਾਉਣ ਲਈ ਉਮੀਦਵਾਰ ਦੋ ਲੋਕਾਂ ਨਾਲ ਜਾ ਸਕਣਗੀਆਂ, ਸਿਰਫ਼ 2 ਗੱਡੀਆਂ ਹੀ ਜਾ ਸਕਣਗੀਆਂ
- ਰਿਟਰਨਿੰਗ ਅਫ਼ਸਰ ਦੇ ਚੈਂਬਰ ਵਿੱਚ ਵਿੱਚ ਸਮਾਜਿਕ ਦੂਰੀਆਂ ਲਈ ਢੁਕਵੀਂ ਜਗ੍ਹਾ ਦਾ ਪ੍ਰਬੰਧ ਕੀਤਾ ਜਾਵੇਗਾ
- ਨਾਮਜ਼ਦਗੀ ਦੀ ਉਡੀਕ ਕਰ ਰਹੇ ਉਮੀਦਵਾਰਾਂ ਲਈ ਬਾਹਰ ਇੱਕ ਵੱਡੀ ਜਗ੍ਹਾ ਦਿੱਤੀ ਜਾਵੇਗੀ
- ਚੋਣ ਸਮੱਗਰੀ ਕਿੱਟ ਨੂੰ ਰੋਗਾਣੂ-ਮੁਕਤ ਕਰਕੇ ਉਪਲਬਧ ਕਰਵਾਇਆ ਜਾਵੇਗਾ
- ਚੋਣ ਸਮੱਗਰੀ ਕਿੱਟ ਪ੍ਰਾਪਤ ਕਰਨ ਲਈ ਐਸਓਪੀ ਦਾ ਵੀ ਧਿਆਨ ਰੱਖਿਆ ਜਾਵੇਗਾ
- ਵਿਕੇਂਦ੍ਰਿਤ ਤਰੀਕੇ (ਡਿਸੇਂਟ੍ਰਲਾਇਜਡ ਮੈਨਰ) ਨੂੰ ਉਪਯੋਗ ਵਿੱਚ ਲਿਆਂਦਾ ਜਾਵੇਗਾ
- ਇੱਕ ਪੋਲਿੰਗ ਸਟੇਸ਼ਨ ਉੱਤੇ, ਵੱਧ ਤੋਂ ਵੱਧ 1 ਤੋਂ 1500 ਵੋਟਰ ਵੋਟ ਪਾਉਣਗੇ
- ਰਾਜ ਤੇ ਜ਼ਿਲ੍ਹੇ ਦੇ ਲਈ ਹੋਣਗੇ ਨੋਡਲ ਹੈਲਥ ਅਫ਼ਸਰ
- ਜਨਤਕ ਬੈਠਕਾਂ ਤੇ ਰੋਡ ਸ਼ੋਅ ਦੇ ਲਈ ਲੈਣੀ ਪਵੇਗੀ ਆਗਿਆ
- 80 ਸਾਲ ਤੋਂ ਵੱਧ ਉਮਰ ਦੇ ਵੋਟਰਾਂ ਦੇ ਲਈ ਪੋਸਟਲ ਬੈਲੇਟ ਦਾ ਪ੍ਰਬੰਧ
- ਵੱਧ ਬੁਖ਼ਾਰ ਵਾਲੇ ਵੋਟਰ ਨੂੰ ਅਖ਼ੀਰ ਵਿੱਚ ਵੋਟ ਪਾਉਣ ਦਾ ਅਧਿਕਾਰ ਮਿਲੇਗਾ
- ਗ੍ਰਹਿ ਵਿਭਾਗ ਦੇ ਵੱਲੋਂ ਜਾਰੀ ਕੀਤੀ ਗਈ ਐਸਓਪੀ ਦਾ ਵਿਸ਼ੇਸ਼ ਧਿਆਨ ਰੱਖਣਾ ਹੋਵੇਗਾ
- ਚੋਣ ਕਰਮੀਆਂ ਤੇ ਅਧਿਕਾਰੀਆਂ ਦੇ ਲਈ ਗੱਡੀਆਂ ਦੀ ਵਿਵਸਥਾ
- ਏਵੀਮੈਮ ਤੇ ਵੀਵੀਪੈਟ ਨੂੰ ਸੈਨੀਟਾਇਜ਼ ਕੀਤਾ ਜਾਵੇਗਾ, ਕਰਮੀ ਹੈਂਡ ਗਲੋਬਜ਼ ਦੀ ਵਰਤੋਂ ਕਰਨਗੇ
- ਚੋਣ ਅਫ਼ਸਰ ਨੂੰ ਆਨਲਾਈਨ ਬਿਨੈ-ਪੱਤਰ ਜਾਂ ਪੋਰਟਲ ਰਾਹੀਂ ਪੂਰੀ ਜਾਣਕਾਰੀ ਦਿੱਤੀ ਜਾਣੀ ਚਾਹੀਦੀ ਹੈ