ਨਵੀਂ ਦਿੱਲੀ : ਨਥੂਰਾਮ ਗੋਡਸੇ ਨੂੰ ਲੈ ਕੇ ਦਿੱਤੇ ਗਏ ਬਿਆਨ ਮਗਰੋਂ ਲੋਕਸਭਾ ਉਮੀਦਵਾਰ ਸਾਧਵੀ ਪ੍ਰਗਿਆ ਠਾਕੁਰ ਦੀਆਂ ਮੁਸ਼ਕਲਾਂ ਵੱਧ ਗਈਆ ਹਨ। ਚੋਣ ਕਮਿਸ਼ਨ ਇਸ ਬਿਆਨ ਉੱਤੇ ਉਨ੍ਹਾਂ ਕੋਲੋਂ ਜਵਾਬ ਦੀ ਮੰਗ ਕੀਤੀ ਹੈ।
ਜਾਣਕਾਰੀ ਮੁਤਾਬਕ ਸਾਧਵੀ ਪ੍ਰਗਿਆ ਨੇ ਰਾਸ਼ਟਰਪਿਤਾ ਮਹਾਤਮਾ ਗਾਂਧੀ ਦੇ ਕਾਤਲ ਨਥੂਰਾਮ ਗੋਡਸੇ ਨੂੰ ਆਪਣੇ ਬਿਆਨ ਵਿੱਚ ਦੇਸ਼ ਭਗਤ ਦੱਸਿਆ ਸੀ। ਇਸ ਬਿਆਨ ਨੂੰ ਲੈ ਕੇ ਮੁੱਖ ਚੋਣ ਕਮਿਸ਼ਨ ਨੇ ਭੋਪਾਲ ਦੇ ਮੁੱਖ ਚੋਣ ਅਧਿਕਾਰੀ ਕੋਲੋਂ ਜਵਾਬੀ ਰਿਪੋਰਟ ਦੀ ਮੰਗ ਕੀਤੀ ਹੈ। ਮੁੱਖ ਚੋਣ ਅਧਿਕਾਰੀ ਨੂੰ ਇਹ ਜਵਾਬੀ ਰਿਪੋਰਟ ਦਾਖ਼ਲ ਕਰਨ ਲਈ ਸ਼ੁੱਕਰਵਾਰ ਦੀ ਸਮੇਂ ਸੀਮਾਂ ਦਿੱਤੀ ਗਈ ਹੈ।
ਫਿਲਹਾਲ ਸਾਧਵੀ ਪ੍ਰਗਿਆ ਨੇ ਆਪਣੇ ਬਿਆਨ ਉੱਤੇ ਮੁਆਫੀ ਮੰਗ ਲਈ ਹੈ। ਇਸ ਮਾਮਲੇ ਵਿੱਚ ਮੱਧ ਪ੍ਰਦੇਸ਼ ਦੇ ਭਾਜਪਾ ਪ੍ਰਧਾਨ ਨੇ ਰਾਕੇਸ਼ ਸਿੰਘ ਨੇ ਕਿਹਾ ਕਿ ਭਾਜਪਾ ਨੇ ਹਮੇਸ਼ਾਂ ਤੋਂ ਹੀ ਰਾਸ਼ਟਰਪਿਤਾ ਦੇ ਕਤਲ ਕੀਤੇ ਜਾਣ ਦੀ ਘਟਨਾ ਦੀ ਨਿੰਦਿਆ ਕੀਤੀ ਹੈ। ਉਨ੍ਹਾਂ ਪ੍ਰਗਿਆ ਠਾਕੁਰ ਦੇ ਹੱਕ 'ਚ ਬੋਲਦਿਆਂ ਕਿਹਾ ਕਿ ਸਾਧਵੀ ਪ੍ਰਗਿਆ ਦਾ ਇਹ ਆਪਣਾ ਨਿਜੀ ਵਿਚਾਰ ਸੀ ਜਿਸ ਦੇ ਲਈ ਉਨ੍ਹਾਂ ਨੇ ਹੁਣ ਮੁਆਫੀ ਮੰਗ ਲਈ ਹੈ।
ਕੀ ਸੀ ਬਿਆਨ
ਸਾਧਵੀ ਪ੍ਰਗਿਆ ਠਾਕੁਰ ਨੇ ਆਪਣੇ ਬਿਆਨ ਵਿੱਚ ਰਾਸ਼ਟਪਿਤਾ ਦੇ ਕਾਤਲ ਨਥੂਰਾਮ ਗੋਡਸੇ ਨੂੰ ਦੇਸ਼ ਭਗਤ ਦੱਸਦੇ ਹੋ ਕਿਹਾ ਸੀ ਕਿ ਉਹ ਦੇਸ਼ ਭਗਤ ਸੀ , ਦੇਸ਼ ਭਗਤ ਹੈ , ਅਤੇ ਦੇਸ਼ ਭਗਤ ਰਹਿਣਗੇ। ਸਾਧਵੀ ਦੇ ਇਸ ਬਿਆਨ ਨੇ ਦੇਸ਼ ਦੇ ਰਾਜਨੀਤਕ ਮਾਹੌਲ ਵਿੱਚ ਭੂਚਾਲ ਲਿਆ ਦਿੱਤਾ ਸੀ।