ਮੋਦੀ ਦੀ ਵੈਬ ਸੀਰੀਜ਼ 'ਤੇ ਲੱਗੀ ਰੋਕ, ਚੋਣ ਕਮੀਸ਼ਨ ਨੇ ਦਿੱਤੇ ਆਦੇਸ਼ - ਪੀਐਮ ਨਰਿੰਦਰ ਮੋਦੀ
ਪੀਐਮ ਨਰਿੰਦਰ ਮੋਦੀ ਦੀ ਬਾਇਓਪਿਕ ਤੋਂ ਬਾਅਦ ਹੁਣ ਵੈਬ ਸੀਰੀਜ਼ 'ਤੇ ਲੱਗੀ ਰੋਕ। ਚੋਣ ਕਮੀਸ਼ਨ ਨੇ ਦਿੱਤੇ ਵੈਬ ਸੀਰੀਜ਼ ਦੇ ਰਿਲੀਜ਼ ਕਰਨ 'ਤੇ ਰੋਕ ਲਗਾਉਣ ਦੇ ਆਦੇਸ਼।
ਪੀਐਮ ਨਰਿੰਦਰ ਮੋਦੀ।
ਨਵੀਂ ਦਿੱਲੀ: ਪੀਐਮ ਨਰਿੰਦਰ ਮੋਦੀ ਦੀ ਬਾਇਓਪਿਕ 'ਤੇ ਚੋਣ ਕਮੀਸ਼ਨ ਵਲੋਂ ਰੋਕ ਲਗਾਉਣ ਤੋਂ ਬਾਅਦ ਹੁਣ ਵਾਰੀ ਹੈ ਮੋਦੀ ਦੀ ਵੈਬ ਸੀਰੀਜ਼ ਦੀ। ਈਰੋਜ਼ ਨਾਓ (Eros Now) ਨੇ ਪੀਐਮ ਨਰਿੰਦਰ ਮੋਦੀ ਨੂੰ ਲੈ ਕੇ 5 ਐਪੀਸੋਡ ਦੀ ਇੱਕ ਵੈਬ ਸੀਰੀਜ਼ 'ਮੋਦੀ:ਜਰਨੀ ਆੱਫ਼ ਅ ਕਾਮਨ ਮੈਨ' ਬਣਾਈ ਹੈ ਜਿਸ 'ਤੇ ਚੋਣ ਕਮੀਸ਼ਨ ਨੇ ਆਪਣਾ ਫ਼ੈਸਲਾ ਲੈਂਦਿਆ ਛੇਤੀ ਇਸ ਨੂੰ ਬੰਦ ਕਰਨ ਦੇ ਆਦੇਸ਼ ਦਿੱਤੇ ਹਨ।