ਕਾਂਗਰਸ ਨੇਤਾ ਨਵਜੋਤ ਸਿੱਧੂ ਨੂੰ ਚੋਣ ਕਮੀਸ਼ਨ ਨੇ ਜਾਰੀ ਕੀਤਾ ਨੋਟਿਸ
ਕਾਂਗਰਸੀ ਨੇਤਾ ਨਵਜੋਤ ਸਿੰਘ ਸਿੱਧੂ 'ਤੇ ਚੋਣ ਜ਼ਾਬਤਾ ਉਲੰਘਣਾ ਕਰਨ ਲਈ ਨੋਟਿਸ ਜਾਰੀ। ਬਿਹਾਰ ਦੇ ਕਟਿਹਾਰ ਵਿੱਚ ਇੱਕ ਚੋਣਾਵੀਂ ਰੈਲੀ ਦੌਰਾਨ ਦਿੱਤਾ ਸੀ ਵਿਵਾਦਤ ਬਿਆਨ।
ਨਵੀਂ ਦਿੱਲੀ: ਚੋਣ ਕਮੀਸ਼ਨ ਨੇ ਪੰਜਾਬ ਦੇ ਕੈਬਨਿਟ ਮੰਤਰੀ ਤੇ ਕਾਂਗਰਸ ਨੇਤਾ ਨਵਜੋਤ ਸਿੰਘ ਸਿੱਧੂ ਨੂੰ ਬਿਹਾਰ ਦੇ ਕਟਿਹਾਰ ਵਿੱਚ ਇੱਕ ਚੋਣਾਵੀਂ ਰੈਲੀ ਦੌਰਾਨ ਚੋਣ ਜ਼ਾਬਤਾ ਦਾ ਉਲੰਘਣਾ ਕਰਨ ਲਈ ਨੋਟਿਸ ਜਾਰੀ ਕੀਤਾ ਹੈ। ਉਨ੍ਹਾਂ ਨੇ ਮੁਸਲਮਾਨਾਂ ਤੋਂ ਆਪਣਾ ਵੋਟ ਨਾ ਵੰਡਣ ਦੇਣ ਲਈ ਕਿਹਾ ਸੀ।
ਕਮੀਸ਼ਨ ਨੇ ਨੋਟਿਸ ਵਿੱਚ ਕਟਿਹਾਰ ਤੋਂ ਕਾਂਗਰਸ ਉਮੀਦਵਾਰ ਤਾਰਿਕ ਅਨਵਰ ਦੇ ਸਮਰਥਕ ਵਿੱਚ 15 ਅਪ੍ਰੈਲ ਨੂੰ ਸਿੱਧੂ ਵਲੋਂ ਵੋਟਰਾਂ ਨੂੰ ਕੀਤੀ ਗਈ ਅਪੀਲ ਦੌਰਾਨ ਧਰਮ ਦੀ ਵਰਤੋਂ ਕੀਤੇ ਜਾਣ ਦਾ ਜ਼ਿਕਰ ਕੀਤਾ ਹੈ। ਕਮੀਸ਼ਨ ਨੇ ਕਿਹਾ ਕਿ ਬਿਹਾਰ ਦੇ ਮੁੱਖ ਚੋਣ ਅਧਿਕਾਰੀ ਨੇ ਇੱਕ ਵੀਡੀਓ ਕਲਿਪ ਭੇਜੀ ਹੈ ਜਿਸ ਵਿੱਚ ਸਿੱਧੂ ਘੱਟ ਗਿਣਤੀ ਭਾਈਚਾਰੇ ਦੇ ਵੋਟਰਾਂ ਨੂੰ ਕਹਿ ਰਹੇ ਹਨ ਕਿ ਉਹ ਵੋਟਾਂ ਦਾ ਵੰਡਾਦਰਾ ਨਾ ਹੋਣ ਦੇਣ। ਬਿਹਾਰ ਦੇ ਮੁੱਖ ਚੋਣ ਅਧਿਕਾਰੀ ਮੁਤਾਬਕ, ਉਨ੍ਹਾਂ ਨੇ ਕਿਹਾ ਕਿ ਉਹ ਕਾਂਗਰਸ ਨੂੰ ਇੱਕਜੁਟ ਹੋ ਕੇ ਵੋਟ ਦੇਣ, ਤਾਂ ਕਿ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੂੰ ਸਤਾ ਤੋਂ ਉਖਾੜ ਕੇ ਸੁੱਟਿਆ ਜਾਵੇ।